ਸ਼ੁਭਮ ਅਰੋੜਾ ਗੈਂਗ ਦਾ ਸਾਥੀ 2 ਪਿਸਟਲਾਂ ਤੇ ਕਾਰਤੂਸਾਂ ਸਮੇਤ ਚੜਿਆ ਪੁਲਿਸ ਹੱਥੇ

Bus Stand Mansa
ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲੇ ਦੀ ਪੁਲਿਸ ਨੇ ਸ਼ੁਭਮ ਅਰੋੜਾ ਗੈਂਗ ਦੇ ਸਰਗਰਮ ਮੈਂਬਰ ਕੁਨਾਲ ਸ਼ਰਮਾ ਨੂੰ ਦੋ ਪਿਸਟਲਾਂ ਤੇ ਜਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਡਵੀਜਨ ਨੰਬਰ 8 ਦੀ ਪੁਲਿਸ ਨੇ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਹਾਇਕ ਥਾਣੇਦਾਰ ਨਿਰਭੈ ਸਿੰਘ ਕਰਾਇਮ ਬ੍ਰਾਂਚ- 1 ਲੁਧਿਆਣਾ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਸੁਭਮ ਅਰੋੜਾ ਗੈਂਗ ਦਾ ਸਰਗਰਮ ਮੈਂਬਰ ਕੁਨਾਲ ਸ਼ਰਮਾ ਚੰਦਰ ਨਗਰ ਪੁਲੀ ਸਾਇਡ ਤੋਂ ਪੈਦਲ ਸਮਸ਼ਾਨ ਘਾਟ ਚੌਂਕ ਬੈਕ ਸਾਇਡ ਤੋਂ ਕਾਬੂ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਇਤਲਾਹ ਮੁਤਾਬਕ ਕੁਨਾਲ ਸ਼ਰਮਾ ਵਾਸੀ ਨਿਊ ਕੁੰਦਨਪੁਰੀ ਸਿਵਲ ਲਾਇਨ ਲੁਧਿਆਣਾ ਨੂੰ ਇੱਕ ਪਿਸਟਲ 32 ਬੋਰ, ਇੱਕ ਪਿਸਟਲ 30 ਬੋਰ ਤੋਂ ਇਲਾਵਾ 5 ਜਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਕੁਨਾਲ ਸ਼ਰਮਾ ਕੁੱਝ ਮਾਮਲਿਆਂ ਵਿੱਚ ਲੋੜੀਂਦਾ ਸੀ, ਜਿਸ ਨੂੰ ਅੱਜ ਕਾਬੂ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here