IPL 2025 Auction: ਭਾਰਤੀ ਵਿਕਟਕੀਪਰ ਰਿਸ਼ਭ ਪੰਤ ਚਮਕੇ, ਬਣੇ IPL ਇਤਿਹਾਸ ’ਚ ਸਭ ਤੋਂ ਮਹਿੰਗੇ ਕ੍ਰਿਕੇਟਰ, ਇਹ ਟੀਮ ਨੇ ਖਰੀਦਿਆ

Rishabh Pant

ਮੇਗਾ ਨਿਲਾਮੀ ’ਚ 26.75 ਕਰੋੜ ’ਚ ਪੰਜਾਬੀ ਨੇ ਖਰੀਦਿਆ

  • 1 ਦਿਨ ਪਹਿਲਾਂ ਹੀ ਖੇਡੀ ਸੀ ਸੈਂਕੜੇ ਵਾਲੀ ਪਾਰੀ

ਸਪੋਰਟਸ ਡੈਸਕ। Rishabh Pant: ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਕ੍ਰਿਕਟਰ ਬਣ ਗਏ ਹਨ। ਲਖਨਊ ਸੁਪਰ ਜਾਇੰਟਸ ਨੇ ਸਾਊਦੀ ਅਰਬ ਦੇ ਜੇਦਾਹ ਵਿੱਚ ਚੱਲ ਰਹੀ ਮੇਗਾ ਨਿਲਾਮੀ ਵਿੱਚ ਉਸਨੂੰ 27 ਕਰੋੜ ਰੁਪਏ ਵਿੱਚ ਖਰੀਦਿਆ। ਕੋਲਕਾਤਾ ਨਾਈਟ ਰਾਈਡਰਜ਼ ਨੂੰ ਚੈਂਪੀਅਨ ਬਣਾਉਣ ਵਾਲੇ ਸ਼੍ਰੇੲਸ ਅਈਅਰ ਆਈਪੀਐੱਲ ਦੇ ਸਭ ਤੋਂ ਮਹਿੰਗੇ ਕ੍ਰਿਕੇਟਰ ਬਣ ਗਏ ਹਨ। ਪੰਜਾਬ ਕਿੰਗਜ਼ ਨੇ ਉਸ ਨੂੰ 26.75 ਕਰੋੜ ਰੁਪਏ ਦੀ ਬੋਲੀ ਲਾ ਕੇ ਖਰੀਦਿਆ। Rishabh Pant

Read This : India vs Australia: ਯਸ਼ਸਵੀ-ਵਿਰਾਟ ਅੱਗੇ ਬੇਵੱਸ ਕੰਗਾਰੂ, ਵਿਰਾਟ ਕੋਹਲੀ ਨੇ ਤੋੜਿਆ ਡੌਨ ਬ੍ਰੈਡਮੈਨ ਦਾ ਰਿਕਾਰਡ

ਉਹ ਇਸ ਨਿਲਾਮੀ ’ਚ ਵਿਕਣ ਵਾਲੇ ਪਹਿਲੇ ਕਪਤਾਨ ਹਨ। ਰਿਸ਼ਭ ਪੰਤ ਤੇ ਕੇਐੱਲ ਰਾਹੁਲ ’ਤੇ ਅਜੇ ਬੋਲੀ ਲਾਉਣੀ ਬਾਕੀ ਹੈ। ਹੈਰਾਨ ਕਰਨ ਵਾਲੀ ਬੋਲੀ ਅਸਟਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ’ਤੇ ਲਾਈ ਗਈ। ਉਸ ਨੂੰ ਦਿੱਲੀ ਨੇ ਸਿਰਫ 11.75 ਕਰੋੜ ਰੁਪਏ ’ਚ ਖਰੀਦਿਆ। ਪਿਛਲੇ ਸੀਜ਼ਨ ’ਚ ਉਸ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 24.75 ਕਰੋੜ ਰੁਪਏ ’ਚ ਖਰੀਦਿਆ ਸੀ। ਇਸ ਸੀਜ਼ਨ ’ਚ ਉਸ ਦੀ ਕੀਮਤ ਲਗਭਗ ਅੱਧੀ ਰਹਿ ਗਈ ਹੈ। Shreyas Iyer IPL Team 2025

ਇੱਕ ਦਿਨ ਪਹਿਲਾਂ ਅਈਅਰ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ’ਚ ਗੋਆ ਖਿਲਾਫ਼ 57 ਗੇਂਦਾਂ ’ਚ 130 ਦੌੜਾਂ ਦੀ ਪਾਰੀ ਖੇਡੀ ਸੀ। ਪਹਿਲੀਆਂ ਦੋ ਨਿਲਾਮੀ ਤੇਜ਼ ਗੇਂਦਬਾਜ਼ਾਂ ਲਈ ਹੋਈ ਸੀ। ਅਰਸ਼ਦੀਪ ਸਿੰਘ ਨੂੰ ਰਾਈਟ ਟੂ ਮੈਚ ਕਾਰਡ ਦੀ ਵਰਤੋਂ ਕਰਦਿਆਂ ਪੰਜਾਬ ਕਿੰਗਜ਼ ਨੇ 18 ਕਰੋੜ ਰੁਪਏ ’ਚ ਖਰੀਦਿਆ। ਇਸ ਤੋਂ ਬਾਅਦ ਦੱਖਣੀ ਅਫਰੀਕਾ ਦੇ ਕਾਗਿਸੋ ਰਬਾਡਾ ਨੂੰ ਗੁਜਰਾਤ ਟਾਈਟਨਸ ਨੇ 10.75 ਕਰੋੜ ਰੁਪਏ ’ਚ ਖਰੀਦਿਆ। ਆਈਪੀਐੱਲ ਦੀਆਂ 10 ਫਰੈਂਚਾਇਜ਼ੀ ਟੀਮਾਂ ਘਰੇਲੂ ਤੇ ਅੰਤਰਰਾਸ਼ਟਰੀ ਕ੍ਰਿਕੇਟ ਦੇ 574 ਖਿਡਾਰੀਆਂ ’ਤੇ ਬੋਲੀ ਲਾ ਰਹੀਆਂ ਹਨ। ਟੀਮਾਂ ਕੋਲ ਕੁੱਲ 204 ਖਿਡਾਰੀਆਂ ਦੀਆਂ ਅਸਾਮੀਆਂ ਖਾਲੀ ਹਨ। Shreyas Iyer IPL Team 2025

ਮੈਗਾ ਨਿਲਾਮੀ ਦੇ ਕੁੱਝ ਹਾਈਲਾਈਟਸ | Rishabh Pant

  • ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ 2016 ਤੋਂ ਬਾਅਦ ਨਿਲਾਮੀ ਹੋਵੇਗੀ। ਪੰਤ ਨੇ ਦਿੱਲੀ ਕੈਪੀਟਲਸ ਦੀ ਕਪਤਾਨੀ ਤੇ ਫਰੈਂਚਾਇਜ਼ੀ ਦੋਵਾਂ ਨੂੰ ਛੱਡ ਦਿੱਤਾ ਹੈ।
  • ਪੰਤ, ਰਾਹੁਲ ਤੇ ਸ਼੍ਰੇਅਸ ਉਹ ਤਿੰਨ ਕਪਤਾਨ ਹਨ ਜਿਨ੍ਹਾਂ ’ਤੇ ਬੋਲੀ ਲਾਈ ਜਾਣੀ ਹੈ। ਆਈਪੀਐਲ ਦੀਆਂ 5 ਟੀਮਾਂ ਕਪਤਾਨ ਦੀ ਤਲਾਸ਼ ’ਚ ਹਨ। ਸ਼੍ਰੇਅਸ ਨੂੰ ਪੰਜਾਬ ਨੇ ਖਰੀਦਿਆ ਹੈ।
  • ਫਰੈਂਚਾਇਜ਼ੀ ਕੋਲ 641.5 ਕਰੋੜ ਰੁਪਏ ਹਨ। ਪੈਸਿਆਂ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡੀ ਮੈਗਾ ਨਿਲਾਮੀ ਹੈ।

ਦਿੱਲੀ ਨੇ ਸਟਾਰਕ ਨੂੰ 11.75 ਕਰੋੜ ’ਚ ਖਰੀਦਿਆ

ਅਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੂੰ ਦਿੱਲੀ ਕੈਪੀਟਲਸ ਨੇ 11.75 ਕਰੋੜ ਰੁਪਏ ’ਚ ਖਰੀਦਿਆ। ਸਟਾਰਕ ਪਿਛਲੀ ਮਿੰਨੀ ਨਿਲਾਮੀ ’ਚ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਸੀ, ਉਸ ਨੂੰ ਕੋਲਕਾਤਾ ਨੇ 24.75 ਕਰੋੜ ਰੁਪਏ ’ਚ ਖਰੀਦਿਆ ਸੀ। ਸਟਾਰਕ ਨੇ ਕੋਲਕਾਤਾ ਲਈ ਪਿਛਲੇ ਸੀਜ਼ਨ ’ਚ ਖੇਡਦੇ ਹੋਏ 14 ਮੈਚਾਂ ’ਚ 17 ਵਿਕਟਾਂ ਲਈਆਂ ਸਨ।

ਜੋਸ ਬਟਲਰ ਹੁਣ ਗੁਜਰਾਤ ’ਚ, 15.75 ਰੁਪਏ ’ਚ ਖਰੀਦਿਆ

ਮਾਰਕੀ ਸੂਚੀ ’ਚ ਨੰਬਰ 1 ਖਿਡਾਰੀ ਜੋਸ ਬਟਲਰ ਨੂੰ ਗੁਜਰਾਤ ਟਾਈਟਨਸ ਨੇ 15.75 ਕਰੋੜ ਰੁਪਏ ’ਚ ਖਰੀਦਿਆ। ਉਸ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਸੀ। ਇੰਗਲੈਂਡ ਦੇ ਸਫੇਦ ਗੇਂਦ ਦੇ ਕਪਤਾਨ ਜੋਸ ਨੇ ਪਿਛਲੇ ਸੀਜ਼ਨ ’ਚ ਰਾਜਸਥਾਨ ਰਾਇਲਜ਼ ਲਈ ਖੇਡਿਆ ਸੀ। ਉਸ ਨੇ 2024 ’ਚ 11 ਮੈਚਾਂ ’ਚ 359 ਦੌੜਾਂ ਬਣਾਈਆਂ, ਜਿਸ ’ਚ 2 ਸੈਂਕੜੇ ਸ਼ਾਮਲ ਸਨ।