ਮੋਗਾ ਦੇ ਪੂਰੇ ਭੀੜ੍ਹ ਭਰੇ ਇਲਾਕੇ ਵਿੱਚ ਸ਼ੋਰੂਮ ਦੇ ਮਾਲਿਕ ਨੂੰ ਗੋਲੀ ਮਾਰ ਕੀਤੀ ਹੱਤਿਆ
ਮੋਗਾ 14 ਜੁਲਾਈ, (ਵਿੱਕੀ ਕੁਮਾਰ, ਭੁਪਿੰਦਰ ਸਿੰਘ) ਮੋਗਾ ਦੇ ਨਿਊ ਟਾਊਨ ਦੀ ਗਲੀ ਨੰਬਰ ਇੱਕ ਵਿੱਚ ਸੁਪਰ ਸ਼ਾਇਨ ਸ਼ੋਰੂਮ ਦੇ ਮਾਲਿਕ ਤੇਜਿੰਦਰ ਸਿੰਘ 40 ਸਾਲ ਨੂੰ ਦੁਕਾਨ ਦੇ ਅੰਦਰ ਦਾਖਲ ਹੋ ਕੇ ਪਲਸਰ ਮੋਟਰ ਸਾਈਕਲ ਤੇ ਸਵਾਰ 2 ਨਕਾਬਪੋਸ਼ ਵਿਅਕਤੀਆਂ ਨੇ ਮੋਟਰਸਾਈਕਲ ਦੁਕਾਨ ਮੂਹਰੇ ਲਾ ਕੇ ਫਿਰ ਦੁਕਾਨ ਦੇ ਅੰਦਰ ਦਾਖ਼ਲ ਹੋ ਅੰਨ੍ਹੇਵਾਹ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋਣ ‘ਚ ਕਾਮਯਾਬ ਹੋ ਗਏ ਜਖਮੀ ਤੇਜਿੰਦਰ ਸਿੰਘ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਲਿਜਾਂਦਾ ਗਿਆ ਜਿੱਥੇ ਉਸ ਨੂੰ ਡਾਕਟਰਾਂ ਵਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਉਧਰ ਤਜਿੰਦਰ ਸਿੰਘ ਦੇ ਪਰਿਵਾਰ ਨੇ ਦੱਸਿਆ ਹੈ ਕਿ ਉਹਨਾਂ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਸੀ ਮੌਕੇ ਤੇ ਐੱਸਐੱਸਪੀ ਮੋਗਾ ਨੇ ਪੁੱਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੌਕੇ ਤੇ ਐੱਮਐੱਲਐ ਹਰਜੋਤ ਕਮਲ ਵੀ ਆਏ ਅੱਜ ਇਸ ਘਟਨਾ ਕਰਕੇ ਸਾਰੇ ਸ਼ਹਿਰ ਵਿੱਚ ਸੋਗ ਦੀ ਲਹਿਰ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ