ਕਾਰ ਦੇ ਪੈਸਿਆਂ ਨੂੰ ਲੈ ਕੇ ਚੱਲੀਆਂ ਗੋਲੀਆਂ

firing

ਤਰਨਤਾਰਨ (ਸੱਚ ਕਹੂੰ ਨਿਊਜ) । ਕਸਬਾ ਭਿੱਖੀਵਿੰਡ ਵਿਖੇ ਕਾਰ ਦੇ ਪੈਸਿਆਂ ਨੂੰ ਲੈ ਕੇ ਗੋਲੀਆਂ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਸਬੰਧੀ ਸ਼ਟਾਲਨਜੀਤ ਸਿੰਘ ਪੁੱਤਰ ਅਸ਼ੋਕ ਕੁਮਾਰ ਵਾਸੀ ਭਿੱਖੀਵਿੰਡ ਨੇ ਭਿੱਖੀਵਿੰਡ ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਮੈਂ ਨਿਸ਼ਾਨ ਸਿੰਘ ਪੁੱਤਰ ਜੱਸਾ ਸਿੰਘ ਕੋਲੋਂ ਇੱਕ ਐਕਸ.ਯੂ.ਵੀ ਗੱਡੀ ਨੰਬਰ ਪੀ.ਬੀ 46 ਪੀ 3376 ਖ੍ਰੀਦੀ ਸੀ, ਜਿਸ ਦੇ ਅੱਧੇ ਪੈਸੇ ਮੈਂ ਨਿਸ਼ਾਨ ਸਿੰਘ ਨੂੰ ਨਗਦ ਦੇ ਦਿੱਤੇ ਤੇ ਬਾਕੀ ਪੈਸੇ ਗੱਡੀ ‘ਤੇ ਲੋਨ ਦੀਆਂ ਕਿਸ਼ਤਾਂ ਰਾਹੀਂ ਦੇ ਰਿਹਾ ਹਾਂ। ਉਸ ਨੇ ਦੱਸਿਆ ਅੱਜ ਮੈਂ ਕਿਸੇ ਕੰਮ ਲਈ ਗੱਡੀ ਵਿਚ ਜਾ ਰਿਹਾ ਸੀ ਤਾਂ ਨਿਸ਼ਾਨ ਸਿੰਘ ਤੇ ਉਸਦੇ ਕੁਝ ਸਾਥੀਆਂ ਨੇ ਮੇਰੇ ਪਾਸੋਂ ਗੱਡੀ ਖੋਹਣ ਦੀ ਨੀਅਤ ਨਾਲ ਗੋਲੀਆਂ ਚਲਾਈਆਂ, ਪਰ ਮੈਂ ਗੱਡੀ ਭਜਾ ਕੇ ਆਪਣੀ ਜਾਨ ਬਚਾਈ।

ਇਸ ਕੇਸ ਦੀ ਜਾਂਚ ਕਰ ਰਹੇ ਏ.ਐਸ.ਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਸ਼ਟਾਲਨਜੀਤ ਸਿੰਘ ਦੇ ਬਿਆਨਾਂ ਉਪਰ ਨਿਸ਼ਾਨ ਸਿੰਘ ਪੁੱਤਰ ਜੱਸਾ ਸਿੰਘ ਵਾਸੀ ਹਾਲ ਦਿਆਲਪੁਰਾ, ਦਿਲਬਾਗ ਸਿੰਘ ਪੁੱਤਰ ਨਿਰਵੈਲ ਸਿੰਘ ਵਾਸੀ ਦਿਆਲਪੁਰਾ ਦੇ ਖਿਲਾਫ ਮੁਕੱਦਮਾ ਨੰਬਰ 67 ਮਿਤੀ 14-4-2017 ਧਾਰਾ ਅੰਡਰ ਸ਼ੈਕਸ਼ਨ 336, 341, 25, 27, 54, 59 ਤੇ ਅਸਲਾ ਐਕਟ 34 ਆਈ.ਪੀ.ਸੀ ਦੇ ਅਧੀਨ ਕੇਸ ਦਰਜ ਕਰਕੇ ਨਿਸ਼ਾਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ , ਜਦੋਂ ਕਿ ਦਿਲਬਾਗ ਸਿੰਘ ਨੂੰ ਫੜਣ ਲਈ ਕਾਰਵਾਈ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।