ਦੋ ਧਿਰਾਂ ’ਚ ਚੱਲੀਆਂ ਗੋਲੀਆਂ, ਸਰਪੰਚ ਸਮੇਤ 3 ਦੀ ਮੌਤ

Patiala News

ਮੋਗਾ (ਵਿੱਕੀ ਕੁਮਾਰ)। ਮੋਗਾ ਦੇ ਪਿੰਡ ਖੋਸਾ ਕੋਟਲਾ ਵਿੱਚ ਦੋ ਧਿਰਾਂ ਵਿਚਕਾਰ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਸੈਰ ਕਰਦੇ ਸਮੇਂ ਵਾਪਰੀ। ਜਦੋਂ ਕਿਸੇ ਗੱਲ ਨੂੰ ਲੈਕੇ ਦੋ ਧਿਰਾਂ ਵਿਚਕਾਰ ਝਗੜਾ ਹੋ ਗਿਆ। ਦੋਹਾਂ ਧਿਰਾਂ ਵਿਚਕਾਰ ਗੋਲੀਬਾਰੀ ਹੋਈ ਤੇ ਸਰਪੰਚ ਵੀਰ ਸਿੰਘ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਗੋਲੀਬਾਰੀ ਕਿਸ ਗੱਲ ਨੂੰ ਲੈ ਕੇ ਹੋਈ ਫਿਲਹਾਲ ਇਸ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਲਦ ਇਸ ਮਾਮਲੇ ਵਿੱਚ ਵਧੇਰੇ ਜਾਣਕਾਰੀ ਨਸ਼ਰ ਹੋ ਸਕਦੀ ਹੈ। (Moga News)

ਇਹ ਵੀ ਪੜ੍ਹੋ : IND Vs BAN : ਵਿਰਾਟ ਕੋਹਲੀ ਦੇ ਛੱਕੇ ਨਾਲ ਜਿੱਤਿਆ ਭਾਰਤ, ਸੈਂਕੜਾ ਵੀ ਪੂਰਾ ਕੀਤਾ 

LEAVE A REPLY

Please enter your comment!
Please enter your name here