ਬਠਿੰਡਾ ਮਾਲ ਰੋਡ ’ਤੇ ਫਿਰ ਚੱਲੀਆਂ ਗੋਲੀਆਂ, ਦੋ ਨੌਜਵਾਨ ਜਖ਼ਮੀ

Bathinda News
ਬਠਿੰਡਾ : ਘਟਨਾ ਸਥਾਨ 'ਤੇ ਪੁੱਜੀ ਪੁਲਿਸ ਜਾਂਚ ਕਰਦੀ ਹੋਈ। ਫਾਈਲ ਫੋਟੋ।

ਬਠਿੰਡਾ (ਸੁਖਜੀਤ ਮਾਨ)। ਬਠਿੰਡਾ ’ਚ ਲੰਘੇ ਸ਼ਨਿੱਚਰਵਾਰ ਨੂੰ ਮਾਲ ਰੋਡ ’ਤੇ ਹੋਏ ਹਰਜਿੰਦਰ ਸਿੰਘ ਮੇਲਾ ਦੇ ਕਤਲ ਦੀ ਗੁੱਥੀ ਹਾਲੇ ਸੁਲਝੀ ਨਹੀਂ ਤੇ ਅੱਜ ਫਿਰ ਦੇਰ ਰਾਤ ਚੱਲੀਆਂ ਗੋਲੀਆਂ ਕਾਰਨ ਦੋ ਨੌਜਵਾਨ ਜਖ਼ਮੀ ਹੋ ਗਏ। ਜਖ਼ਮੀਆਂ ਨੂੰ ਪਹਿਲਾਂ ਸਿਵਲ ਹਸਪਤਾਲ ਪਹੁੰਚਾਇਆ ਜਿੱਥੋਂ ਅੱਗੇ ਏਮਜ ਲਈ ਰੈਫਰ ਕਰ ਦਿੱਤੇ। ਜ਼ਖਮੀਆਂ ਦੀ ਪਛਾਣ ਰੇਸ਼ਮ ਸਿੰਘ (28) ਪੁੱਤਰ ਕਸ਼ਮੀਰ ਸਿੰਘ ਵਾਸੀ ਰਾਜਗੜ੍ਹ (ਬਠਿੰਡਾ) ਅਤੇ ਸ਼ਿਵਮ ਪਾਲ ਵਾਸੀ ਪਰਸ ਰਾਮ ਨਗਰ ਗਲੀ ਨੰਬਰ 29 ਵਜੋਂ ਹੋਈ ਹੈ। ਵੇਰਵਿਆਂ ਮੁਤਾਬਿਕ ਬਠਿੰਡਾ ਮਾਲ ਰੋਡ, ਬਾਹੀਆ ਫੋਰਟ ਦੀ ਬੈਕ ਸਾਈਡ ਵਾਲੀ ਗਲੀ ’ਚ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾਈਆਂ। (Bathinda News)

ਇਹ ਵੀ ਪੜ੍ਹੋ : ਵਿਰਾਟ ਕੋਹਲੀ ਅਤੇ ਸ਼ੁਭਮਨ ਗਿੱਲ ਸੈਂਕੜਿਆ ਤੋਂ ਖੁੰਝੇ, ਭਾਰਤ ਦਾ ਚੰਗਾ ਸਕੋਰ

ਜੋ ਦੋ ਵਿਅਕਤੀਆਂ ਨੂੰ ਵੱਜਣ ਕਰਕੇ ਉਹ ਜਖ਼ਮੀ ਹੋ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਸਮਾਜ ਸੇਵੀ ਸੰਸਥਾ ਸਹਾਰਾ ਦੇ ਵਰਕਰ ਐਬੂਲੈਂਸ ਲੈ ਕੇ ਮੌਕੇ ’ਤੇ ਪੁੱਜੇ ਤੇ ਜਖ਼ਮੀ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ। ਸੂਚਨਾ ਮਿਲਦਿਆਂ ਹੀ ਐੱਸਪੀ ਸਿਟੀ ਨਰਿੰਦਰ ਸਿੰਘ ਦੀ ਅਗਵਾਈ ’ਚ ਪੁਲਿਸ ਟੀਮ ਮੌਕੇ ’ਤੇ ਪੁੱਜੀ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਦੁਕਾਨਦਾਰ ਰਾਤ ਨੂੰ ਕਰੀਬ 9:15 ਵਜੇ ਆਪਣੀਆਂ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਜਾਣ ਲੱਗੇ ਸੀ। ਸਿਵਲ ਹਸਪਤਾਲ ’ਚ ਡਿਊਟੀ ’ਤੇ ਮੌਜ਼ੂਦ ਡਾਕਟਰ ਨੇ ਦੱਸਿਆ ਕਿ ਦੋ ਜਣੇ ਸ਼ਿਵਮ ਤੇ ਰਿਸ਼ਮ ਜਖ਼ਮੀ ਹਾਲਤ ’ਚ ਲਿਆਂਦੇ ਸੀ, ਜਿੰਨ੍ਹਾਂ ਦੇ ਗੋਲੀਆਂ ਵੱਜੀਆਂ ਹੋਈਆਂ ਸੀ। ਉਨ੍ਹਾਂ ਦੱਸਿਆ ਕਿ ਜਖ਼ਮੀਆਂ ਦੀ ਹਾਲਤ ਨੂੰ ਵੇਖਦਿਆਂ ਅੱਗੇ ਰੈਫਰ ਕਰ ਦਿੱਤਾ ਹੈ। (Bathinda News)

ਗੋਲੀਆਂ ਚਲਾਉਣ ਵਾਲੇ ਦੀ ਹੋਈ ਪਛਾਣ : ਐੱਸਪੀ | Bathinda News

ਐੱਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਤਫਤੀਸ਼ ’ਚ ਪਤਾ ਲੱਗਿਆ ਹੈ ਕਿ ਇਹ ਆਪਸੀ ਰੰਜਿਸ਼ ਦਾ ਮਾਮਲਾ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰ ਦੀ ਪਹਿਚਾਣ ਹੋ ਗਈ ਹੈ, ਜਿਸ ਨੂੰ ਛੇਤੀ ਹੀ ਗਿ੍ਰਫਤਾਰ ਕਰ ਲਿਆ ਜਾਵੇਗਾ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਪਿਛਲੇ ਦਿਨਾਂ ਦੌਰਾਨ ਹੋਏ ਕਤਲ ਨਾਲ ਜੋੜਕੇ ਨਾ ਵੇਖਿਆ ਜਾਵੇ। (Bathinda News)

LEAVE A REPLY

Please enter your comment!
Please enter your name here