ਫਿਰ ਸ਼ੱਕੀ ਡੋਨ ਦਿਸਿਆ
ਸ੍ਰੀਗੰਗਾਨਗਰ, ਏਜੰਸੀ। ਸੀਮਾਂਤ ਸ੍ਰੀਗੰਗਾਨਗਰ ਸੈਕਟਰ ‘ਚ ਅੱਜ ਸਵੇਰੇ ਫਿਰ ਸ਼ੱਕੀ ਡੋਨ ਦਿਸਿਆ ਅਤੇ ਗੋਲੀਬਾਰੀ ਹੋਈ ਜਿਸ ਨਾਲ ਪਿੰਡ ਵਾਸੀਆਂ ‘ਚ ਦਹਿਸ਼ਤ ਫੈਲ ਗਈ। ਪੁਲਿਸ ਅਨੁਸਾਰ ਸ੍ਰੀਗੰਗਾਨਗਰ ਜ਼ਿਲ੍ਹੇ ਦੇ ਹਿੰਦੂਮਲਕੋਟ ਥਾਣਾ ਖੇਤਰ ‘ਚ ਗੰਗ ਕੈਨਾਲ ਦੇ ਬਾਈਫਿਰਕੇਸ਼ਨ ਹੈੱਡ ਦੇ ਆਸਪਾਸ ਸਵੇਰੇ ਲਗਭਗ 6 ਤੋਂ ਸਾਢੇ 6 ਵਜੇ ਤੱਕ ਅੱਧਾ ਘੰਟਾ ਧਮਾਕਿਆਂ ਅਤੇ ਗੋਲੀਆਂ ਚੱਲਣ ਦੀਆਂ ਅਵਾਜ਼ਾਂ ਆਉਂਦੀਆਂ ਰਹੀਆਂ। ਸੂਤਰਾਂ ਅਨੁਸਾਰ ਸਰਹਦ ‘ਤੇ ਸ਼ੱਕੀ ਡ੍ਰੋਨ (ਯੂਏਵੀ) ਦਿਖਾਈ ਦੇਣ ‘ਤੇ ਇਹ ਆਵਾਜ਼ ਆਉਣ ਲੱਗੀ। ਸਵੇਰੇ ਸਵੇਰੇ ਧਮਾਕਿਆਂ ਅਤੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਕਾਰਨ ਪਿੰਡ ਵਾਸੀ ਡਰ ਗਏ।
ਦੋ ਦਿਨ ਪਹਿਲਾਂ ਵੀ ਇਸੇ ਖੇਤਰ ‘ਚ ਧਮਾਕੇ ਅਤੇ ਗੋਲੀਆਂ ਚੱਲਣ ਦੀਆਂ ਅਵਾਜਾਂ ਆਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਡ੍ਰੋਨ ਨੂੰ ਹਵਾ ‘ਚ ਹੀ ਉਡਾ ਦਿੱਤਾ ਗਿਆ ਪਰ ਅਜੇ ਅਧਿਕ੍ਰਿਤ ਤੌਰ ‘ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਬੀਤੇ ਤਿੰਨ ਚਾਰ ਦਿਨ ਦੌਰਾਨ ਸ੍ਰੀਗੰਗਾਨਗਰ ਸੈਕਟਰ ‘ਚ ਸਰਹੱਦ ‘ਤੇ ਸ਼ੱਕੀ ਡ੍ਰੋਨ ਭਾਰਤੀ ਫੌਜ ਦੁਆਰਾ ਹਵਾ ‘ਚ ਹੀ ਨਸ਼ਟ ਕੀਤੇ ਜਾ ਰਹੇ ਹਨ। ਹੁਣ ਤੱਕ ਪੰਜ ਡ੍ਰੋਨ ਸ੍ਰੀਗੰਗਾਨਗਰ ਜ਼ਿਲ੍ਹੇ ਦੇ ਨਾਲ ਲਗਦੀ ਸਰਹੱਦ ‘ਤੇ ਮਾਰ ਗਿਰਾਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।