ਸਾਡੇ ਨਾਲ ਸ਼ਾਮਲ

Follow us

14.2 C
Chandigarh
Monday, February 2, 2026
More
    Home Breaking News ਪੁਲਿਸ ਲਾਈਨ ’ਚ...

    ਪੁਲਿਸ ਲਾਈਨ ’ਚ ਚੱਲੀ ਗੋਲੀ, ਕਾਂਸਟੇਬਲ ਜ਼ਖਮੀ

    Police Line Bathinda
    ਬਠਿੰਡਾ : ਜਖ਼ਮੀ ਪੁਲਿਸ ਮੁਲਾਜ਼ਮ ਨੂੰ ਇਲਾਜ ਲਈ ਲਿਜਾਂਦੇ ਹੋਏ ਸਾਥੀ ਪੁਲਿਸ ਕਰਮਚਾਰੀ ਤੇ ਹੋਰ।

    (ਸੁਖਜੀਤ ਮਾਨ) ਬਠਿੰਡਾ। ਇੱਥੋਂ ਦੀ ਪੁਲਿਸ ਲਾਈਨ ’ਚ ਆਪਣੀ ਸਰਵਿਸ ਰਾਇਫਲ ਚੈੱਕ ਕਰਨ ਸਮੇਂ ਚੱਲੀ ਗੋਲੀ ਨਾਲ ਇੱਕ ਪੁਲਿਸ ਕਾਂਸਟੇਬਲ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਜ਼ਖਮੀ ਨੂੰ ਪੁਲਿਸ ਲਾਈਨ ਨੇੜਲੇ ਮੈਕਸ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ’ਚ ਹੁਣ ਸੁਧਾਰ ਹੈ। (Police Line Bathinda)

    ਇਹ ਵੀ ਪੜ੍ਹੋ : ਜ਼ਿਲ੍ਹੇ ’ਚੋਂ ਡੇਂਗੂ ਦੇ ਮਰੀਜ਼ ਮਿਲਣ ਦਾ ਸਿਲਸਿਲਾ ਜਾਰੀ, 11 ਡੇਂਗੂ ਪਾਜ਼ਿਟਿਵ ਕੇਸ ਮਿਲੇ

    ਵੇਰਵਿਆਂ ਮੁਤਾਬਿਕ ਅੱਜ ਸਵੇਰ ਵੇਲੇ ਪੁਲਿਸ ਕਾਂਸਟੇਬਲ ਅਮਨਪ੍ਰੀਤ ਸਿੰਘ ਆਪਣੀ ਡਿਊਟੀ ’ਤੇ ਪੁੱਜਿਆ ਤਾਂ ਉਹ ਆਪਣੀ ਰਾਇਫਲ ਨੂੰ ਚੈੱਕ ਕਰਨ ਲੱਗਿਆ ਇਸੇ ਦੌਰਾਨ ਉਸ ’ਚੋਂ ਅਚਾਨਕ ਨਿੱਕਲੀ ਗੋਲੀ ਲੱਗਣ ਨਾਲ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਜ਼ਖਮੀ ਨੂੰ ਤੁਰੰਤ ਪਹਿਲਾਂ ਸਿਵਲ ਹਸਪਤਾਲ ’ਚ ਤੇ ਫਿਰ ਉੱਥੋਂ ਤਬਦੀਲ ਕਰਕੇ ਮੈਕਸ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ’ਚ ਸੁਧਾਰ ਹੈ। ਐੱਸਪੀ (ਹੈੱਡਕੁਆਟਰ) ਗੁਰਵਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਕਾਂਸਟੇਬਲ ਅਮਨਪ੍ਰੀਤ ਸਿੰਘ ਆਪਣੀ ਰਾਈਫਲ ਚੈੱਕ ਕਰ ਰਿਹਾ ਸੀ ਕਾਂਸਟੇਬਲ ਦੀ ਹਾਲਤ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਦੱਸਿਆ ਕਿ ਉਸਦੀ ਹਾਲਤ ਠੀਕ ਹੈ ਤੇ ਬੋਲ ਰਿਹਾ ਹੈ ਡਾਕਟਰਾਂ ਵੱਲੋਂ ਇਲਾਜ਼ ਜਾਰੀ ਹੈ।

    LEAVE A REPLY

    Please enter your comment!
    Please enter your name here