ਫਿਰੋਜ਼ਪੁਰ ਤੋਂ ਵੱਡੀ ਖ਼ਬਰ : ਜ਼ਮੀਨੀ ਵਿਵਾਦ ਦੌਰਾਨ ਚੱਲੀ ਗੋਲੀ

Ludhiana News
ਸੰਕੇਤਕ ਫੋਟੋ।

ਫਿਰੋਜ਼ਪੁਰ (ਸੱਤਪਾਲ ਥਿੰਦ)। ਫਿਰੋਜ਼ਪੁਰ (Ferozepur News) ਦੇ ਪਿੰਡ ਆਰਿਫ਼ ਕੇ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ’ਚ ਦੋ ਧਿਰਾਂ ਆਪਸ ’ਚ ਲੜਾਈ ਕਰ ਰਹੀਆਂ ਹਨ। ਇਸ ਦੌਰਾਨ ਇੱਕ ਆਦਮੀ ਨੇ ਆਪਣੇ ਬਚਾਅ ਲਈ ਦੂਜੇ ਦੀ ਲੱਤ ’ਚ ਆਪਣੀ ਰਾਇਫ਼ਲ ਨਾਲ ਗੋਲੀ ਮਾਰੀ। ਇਹ ਦੋਵੇਂ ਪਰਿਵਾਰ ਆਪਸ ’ਚ ਰਿਸ਼ਤੇਦਾਰ ਹਨ ਅਤੇ ਛੋਟੇ ਜਿਹੇ ਜ਼ਮੀਨ ਦੇ ਟੁਕੜੇ ਲਈ ਇਹ ਘਟਨਾ ਵਾਪਰੀ ਹੈ। ਜਖ਼ਮੀ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ’ਚ ਇਲਾਜ਼ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਬੁਰੀ ਖ਼ਬਰ : ਬੱਸ ਪੁਲ ਤੋਂ ਡਿੱਗੀ, 14 ਜਣਿਆਂ ਦੀ ਦਰਦਨਾਕ ਮੌਤ

LEAVE A REPLY

Please enter your comment!
Please enter your name here