Kotkapura News: ਸਿਵਲ ਹਸਪਤਾਲ ਕੋਟਕਪੂਰਾ ’ਚ ਸਟਾਫ ਦੀ ਕਮੀ ਨੂੰ ਜਲਦ ਪੂਰਾ ਕੀਤਾ ਜਾਵੇਗਾ : ਸਪੀਕਰ ਸੰਧਵਾਂ

Kotkapura News
Kotkapura News: ਸਿਵਲ ਹਸਪਤਾਲ ਕੋਟਕਪੂਰਾ ’ਚ ਸਟਾਫ ਦੀ ਕਮੀ ਨੂੰ ਜਲਦ ਪੂਰਾ ਕੀਤਾ ਜਾਵੇਗਾ : ਸਪੀਕਰ ਸੰਧਵਾਂ

ਬਲੱਡ ਬੈਂਕ ਕੋਟਕਪੂਰਾ ਵਿਖੇ ਬੀ.ਟੀ.ਓ. ਦੀ ਜਲਦ ਤੈਨਾਤੀ ਦੀ ਕੀਤੀ ਹਦਾਇਤ | Kotkapura News

ਕੋਟਕਪੂਰਾ, (ਅਜੈ ਮਨਚੰਦਾ)। Kotkapura News: ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ ਵਿਚਲਾ ਬਲੱਡ ਬੈਂਕ ਕਦੇ ਵੀ ਬੰਦ ਨਹੀਂ ਹੋਵੇਗਾ ਅਤੇ ਇਸ ਹਸਪਤਾਲ ਵਿੱਚ ਡਾਕਟਰਾਂ ਸਮੇਤ ਹਰ ਤਰਾਂ ਦੀਆਂ ਸਾਰੀਆਂ ਆਸਾਮੀਆਂ ਦੀ ਜਲਦ ਭਰਪਾਈ ਕੀਤੀ ਜਾਵੇਗੀ।

ਪੀ.ਬੀ.ਜੀ. ਵੈਲਫੇਅਰ ਕਲੱਬ ਦੇ ਚੇਅਰਮੈਨ ਬਲਜੀਤ ਸਿੰਘ ਖੀਵਾ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕਲੱਬ ਵੱਲੋਂ ਬਲੱਡ ਬੈਂਕ ਵਿੱਚ ਲਾਏ ਗਏ ਖੂਨਦਾਨ ਕੈਂਪ ਦੌਰਾਨ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ, ਕਲੱਬ ਦੇ ਮੈਂਬਰਾਂ ਅਤੇ ਸ਼ਹਿਰ ਨਿਵਾਸੀਆਂ ਦੀ ਹਾਜ਼ਰੀ ਵਿੱਚ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਪੀ.ਬੀ.ਜੀ. ਵੈਲਫੇਅਰ ਕਲੱਬ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਖੂਨਦਾਨ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ: Punjab: ਦਿੱਲੀ ਤੋਂ ਬਾਅਦ ਹੁਣ ਪੰਜਾਬ ’ਚ ਕਿਉਂ ਉੱਠ ਰਹੀ ਮਹਿਲਾ ਸੀਐਮ ਦੀ ਮੰਗ? ਜਾਣੋ ਇਸ ਪਿੱਛੇ ਦਾ ਗਣਿਤ

ਕਲੱਬ ਦੇ ਪ੍ਰਧਾਨ ਰਾਜੀਵ ਮਲਿਕ ਦੀ ਅਗਵਾਈ ਵਾਲੇ ਵਫਦ ਨੇ ਸਪੀਕਰ ਸੰਧਵਾਂ ਨੂੰ ਸਿਵਲ ਹਸਪਤਾਲ ਵਿੱਚ ਖੂੰਜ਼ੇ ਲਾਈਆਂ ਪਈਆਂ ਕਰੋੜ ਰੁਪਏ ਦੀਆਂ ਉਹਨਾਂ ਮਸ਼ੀਨਾਂ ਬਾਰੇ ਵੀ ਜਾਣਕਾਰੀ ਦਿੱਤੀ, ਜੋ ਪਿਛਲੇ ਚਾਰ ਸਾਲਾਂ ਤੋਂ ਬੰਦ ਪਈਆਂ ਹਨ। ਇਸ ਤੋਂ ਇਲਾਵਾ ਬਲੱਡ ਬੈਂਕ ਵਿੱਚ ਬੀ.ਟੀ.ਓ. ਦੀ ਪੱਕੇ ਤੌਰ ’ਤੇ ਤੈਨਾਤੀ ਸਮੇਤ ਹਸਪਤਾਲ ਵਿਚਲੇ ਸਟਾਫ ਦੀ ਘਾਟ ਤੋਂ ਵੀ ਜਾਣੂ ਕਰਵਾਇਆ। ਕਲੱਬ ਦੇ ਪ੍ਰੈੱਸ ਸਕੱਤਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਦੌਰਾਨ ਕਲੱਬ ਵੱਲੋਂ ਸਮੁੱਚੇ ਮਾਲਵਾ ਖੇਤਰ ਸਮੇਤ ਪੰਜਾਬ ਦੇ ਹੋਰ ਵੀ ਅਨੇਕਾਂ ਬਲੱਡ ਬੈਂਕਾਂ ਨੂੰ ਹਰ ਗਰੁੱਪ ਦੇ ਖੂਨ ਯੂਨਿਟ ਮੁਹੱਈਆ ਕਰਵਾਏ ਗਏ।

ਸਪੀਕਰ ਸੰਧਵਾਂ ਨੇ ਸਿਹਤ ਵਿਭਾਗ ਦੇ ਸੈਕਟਰੀ, ਸਿਵਲ ਸਰਜਨ ਫਰੀਦਕੋਟ, ਜ਼ਿਲ੍ਹਾ ਸਿਹਤ ਅਫਸਰ ਫਰੀਦਕੋਟ ਸਮੇਤ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੀ.ਟੀ.ਓ. ਦੀ ਬਲੱਡ ਬੈਂਕ ਕੋਟਕਪੂਰਾ ਵਿੱਚ ਜਲਦ ਤੈਨਾਤੀ ਕੀਤੀ ਜਾਵੇ ਅਤੇ ਸਿਵਲ ਹਸਪਤਾਲ ਦੇ ਸਟਾਫ ਦੀ ਕਮੀ ਨੂੰ ਵੀ ਤੁਰੰਤ ਪੂਰਾ ਕੀਤਾ ਜਾਵੇ।

Kotkapura News
Kotkapura News: ਸਿਵਲ ਹਸਪਤਾਲ ਕੋਟਕਪੂਰਾ ’ਚ ਸਟਾਫ ਦੀ ਕਮੀ ਨੂੰ ਜਲਦ ਪੂਰਾ ਕੀਤਾ ਜਾਵੇਗਾ : ਸਪੀਕਰ ਸੰਧਵਾਂ

ਖੂਨਦਾਨੀਆਂ ਨੂੰ ਸਨਮਾਨ ਚਿੰਨ ਅਤੇ ਸਰਟੀਫਿਕੇਟ ਨਾਲ ਕੀਤਾ ਸਨਮਾਨ | Kotkapura News

ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਹੁਤ ਜਲਦ ਨਵੇਂ ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਤੇ ਪੰਜਾਬ ਭਰ ਦੇ ਕਿਸੇ ਵੀ ਹਸਪਤਾਲ ਵਿੱਚ ਮਾਹਰ ਡਾਕਟਰਾਂ ਸਮੇਤ ਸਟਾਫ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉੱਥੇ ਹਾਜ਼ਰ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਹਰਿੰਦਰ ਸਿੰਘ ਗਾਂਧੀ ਨੇ ਵੀ ਕਲੱਬ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ਼ ਦਿਵਾਇਆ।

 ਸਪੀਕਰ ਸੰਧਵਾਂ ਅਤੇ ਸਿਵਲ ਸਰਜਨ ਨੇ ਬਲਜੀਤ ਸਿੰਘ ਖੀਵਾ ਸਮੇਤ ਹੋਰ ਖੂਨਦਾਨੀਆਂ ਦਾ ਸਨਮਾਨ ਚਿੰਨ ਅਤੇ ਸਰਟੀਫਿਕੇਟ ਨਾਲ ਸਨਮਾਨ ਕੀਤਾ। ਅੰਤ ਵਿੱਚ ਕਲੱਬ ਵਲੋਂ ਸਪੀਕਰ ਸੰਧਵਾਂ ਸਮੇਤ ਸਿਵਲ ਸਰਜਨ ਅਤੇ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਨਰਿੰਦਰ ਬੈੜ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਰਵੀ ਅਰੋੜਾ, ਗੁਰਪ੍ਰੀਤ ਸਿੰਘ, ਅਮਨ ਗੁਲਾਟੀ, ਜੈਪਾਲ ਗਰਗ, ਅਮਨ ਘੋਲੀਆ, ਰਾਜਾ ਠੇਕੇਦਾਰ, ਗੁਰਜੰਟ ਸਿੰਘ ਸਰਾਂ, ਨੀਰੂ ਪੁਰੀ, ਮੰਜੂ ਬਾਲਾ, ਸਲੋਨੀ ਆਦਿ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here