ਕਰਾਰਾ ਜਵਾਬ : ਦੋ ਪਾਕਿ ਬੈਟ ਫੌਜੀ ਢੇਰ

(ਏਜੰਸੀ) ਨਵੀਂ ਦਿੱਲੀ। ਭਾਰਤੀ ਫੌਜ ਨੇ ਕੰਟਰੋਲ ਰੇਖਾ ਨੇੜੇ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ (ਬੈਟ) ਦੇ ਦੋ ਫੌਜੀਆਂ ਨੂੰ ਮਾਰ ਸੁੱਟਿਆ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਇਨ੍ਹਾਂ ਭਾਰਤੀ ਜਵਾਨਾਂ ‘ਤੇ ਹਮਲੇ ਦੀ ਕੋਸ਼ਿਸ਼ ਕੀਤੀ ਫੌਜ ਨੇ ਇਨ੍ਹਾਂ ਦੋਵਾਂ ਨੂੰ ਉੜੀ ਸੈਕਟਰ ‘ਚ ਢੇਰੀ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਬੈਟ ਘਾਤ ਲਾ ਕੇ ਹਮਲਾ ਕਰਨ ਤੇ ਭਾਰਤੀ ਜਵਾਨਾਂ ਦੀਆਂ ਬੁਰਦ ਕਰਨ ਵਾਲੀ ਰਹੀ ਹੈ ਇਹ ਅੱਤਵਾਦੀਆਂ ਦੇ ਨਾਲ ਮਿਲ ਕੇ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਉਤਸ਼ਾਹ ਦਿੰਦੇ ਹਨ ਰੱਖਿਆ ਜਾਣਕਾਰ ਭਾਰਤ ਦੇ ਇਸ ਕਦਮ ਨੂੰ ਬੇਹੱਦ ਅਹਿਮ ਮੰਨ ਰਹੇ ਹਨ ਮਾਹਿਰਾਂ ਦਾ ਕਹਿਣਾ ਹੈ ਕਿ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਨਾ ਹੋਣ ਨੂੰ ਲੈ ਕੇ ਪਾਕਿਸਤਾਨ ਦੇ ਦਾਅਵਿਆਂ ਦੀ ਪੋਲ ਇਨ੍ਹਾਂ ਬੈਟ ਜਵਾਨਾਂ ਦੀਆਂ ਲਾਸ਼ਾਂ ਨਾਲ ਖੋਲੀ ਜਾ ਸਕਦੀ ਹੈ ਸੂਤਰਾਂ ਅਨੁਸਾਰ, ਐਲਓਸੀ ਦੇ ਨੋ ਮੇਨਸ ਜੋਨ ‘ਚ ਇਨ੍ਹਾਂ ਦੋਵਾਂ ਜਵਾਨਾਂ ਦੀਆਂ ਲਾਸ਼ਾਂ ਪਈਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here