ਧੱਕੇਸ਼ਾਹੀ ਨਾਲ ਕੋਰੋਨਾ ਟੈਸਟ ਨਾ ਕਰਵਾਉਣ ਨੂੰ ਲੈ ਕੇ ਦੁਕਾਨਾਂ ਬੰਦ ਕਰ ਦਿੱਤਾ ਧਰਨਾ
ਲਹਿਰਾਗਾਗਾ (ਰਾਜ ਸਿੰਗਲਾ) ਕਰੋਨਾ ਟੈਸਟ ਲੈਣ ਸਬੰਧੀ ਸਿਹਤ ਵਿਭਾਗ ਦੀ ਟੀਮ ਦਾ ਸਥਾਨਕ ਕਲੋਨੀ ਰੋਡ ਤੇ ਦੁਕਾਨਦਾਰਾਂ ਨਾਲ ਵਿਰੋਧ ਕਰਦਿਆਂ ਟੈਸਟ ਨਾ ਕਰਵਾਉਣ ਨੂੰ ਲੈ ਕੇ ਕਲੋਨੀ ਰੋਡ ਤੇ ਬੱਸ ਸਟੈਂਡ ਰੋਡ ਦੁਕਾਨਾਂ ਬੰਦ ਕਰਕੇ ਜਾਮ ਕਰ ਦਿੱਤਾ ਗਿਆ। ਦੁਕਾਨਦਾਰਾਂ ਨੇ ਇਸ ਮੌਕੇ ਬਿਆਨ ਦਿੰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਕੋਰੋਨਾ ਦੇ ਨਾਂਅ ‘ਤੇ ਸਾਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ।
ਕਦੇ ਦੁਕਾਨਾਂ ਨੂੰ ਸ਼ਨਿੱਚਰਵਾਰ ਐਤਵਾਰ ਬੰਦ ਕਰਕੇ ਕਦੇ ਕਰੋਨਾ ਟੈਸਟ ਨੂੰ ਲੈ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਕਿਹੜਾ ਕੋਰੋਨਾ ਕਿਤੇ ਗਿਆ ਹੁੰਦਾ ਹੈ ਜੋ ਬਾਕੀ ਦਿਨ ਦੁਕਾਨਾਂ ਖੋਲ੍ਹ ਕੇ ਤੇ ਇਸ ਦੋ ਦਿਨਾਂ ਦੇ ਵਿੱਚ ਸਾਡੀ ਰੋਜ਼ੀ ਰੋਟੀ ਖੋਹੀ ਜਾ ਰਹੀ ਹੈ। ਸਰਕਾਰ ਅਤੇ ਪ੍ਰਸ਼ਾਸਨ ਦਾ ਸਿਰਫ਼ ਆਮ ਦੁਕਾਨਦਾਰ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ।
ਹੁਣ ਤੱਕ ਕੋਈ ਵੀ ਨੁਮਾਇੰਦਾ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਦੁਕਾਨਦਾਰਾਂ ਦੀ ਸਾਰ ਲੈਣ ਨਹੀਂ ਆਇਆ ਹੈ ਬੱਸ ਸਰਕਾਰੀ ਨੁਮਾਇੰਦੇ ਏ.ਸੀ ਮਹਿਲਾ ਦੇ ਵਿੱਚ ਬੈਠ ਕੇ ਹੁਕਮ ਜਾਰੀ ਕਰ ਦਿੱਤੇ ਜਾਂਦੇ ਹਨ ਕਿ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਬਾਜ਼ਾਰ ਬੰਦ ਹੈ ਪਰ ਆਮ ਦੁਕਾਨਦਾਰਾਂ ਦੀ ਕੋਈ ਸੂਹ ਖ਼ਬਰ ਨਹੀਂ ਲੈਂਦਾ ਹੁਣ ਸਿਹਤ ਵਿਭਾਗ ਦੀ ਟੀਮ ਕੋਰੋਨਾ ਟੈਸਟ ਦੇ ਨਾਂਅ ‘ਤੇ ਤੰਗ ਪ੍ਰੇਸ਼ਾਨ ਕਰ ਰਹੀ ਹੈ।
ਜੇਕਰ ਕਿਸੇ ਨੂੰ ਥੋੜ੍ਹਾ ਜਾਂ ਬਹੁਤ ਖਾਂਸੀ ਜਾਂ ਜ਼ੁਕਾਮ ਆ ਜਾਂਦਾ ਹੈ ਤਾਂ ਉਸ ਨੂੰ ਘਰ ਇਲਾਜ ਕਰਵਾਉਣ ਦੀ ਬਜਾਏ ਬਾਹਰ ਲਿਆ ਕੇ ਕਿਸੇ ਕੋਵਿਡ ਸੈਂਟਰ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ। ਮੌਕੇ ‘ਤੇ ਪਹੁੰਚੇ ਸਿਵਲ ਹਸਪਤਾਲ ਦੇ ਐਸਐਮਓ ਡਾ. ਸੂਰਜ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਸਬੰਧੀ ਟੈਸਟ ਪ੍ਰਸ਼ਾਸਨ ਦੀ ਹਦਾਇਤਾ ਅਨੁਸਾਰ ਕਲੋਨੀ ਰੋਡ ‘ਤੇ ਦੁਕਾਨਦਾਰਾਂ ਦੇ ਟੈਸਟ ਕਰਨੇ ਸ਼ੁਰੂ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਕੋਰੋਨਾ ਮਰੀਜ਼ਾਂ ਦੀ ਸੰਖਿਆ ਦਿਨੋਂ ਦਿਨ ਵਧਦੀ ਜਾ ਰਹੀ ਹੈ ਜੇਕਰ ਇਸ ਤੇ ਨੱਥ ਨਾ ਪਾਈ ਗਈ ਤਾਂ ਆਓੁਣ ਵਾਲੇ ਸਮੇ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਪ੍ਰਦਰਸ਼ਨਕਾਰੀਆਂ ਦਾ ਮਸਲਾ ਸੁਣਨ ਇਸ ਮੌਕੇ ਐੱਸਡੀਐਮ ਜੀਵਨ ਜੋਤ ਕੌਰ ਡੀਐੱਸਪੀ ਰੋਸ਼ਨ ਲਾਲ ਐਸਐਚਓ ਸਦਰ ਸੁਰਿੰਦਰ ਸਿੰਘ ਭੱਲਾ ਵੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.