AC Cooler: ਗਰਮੀਆਂ ’ਚ ਕੰਪਨੀਆਂ ਤੋਂ ਪੂਰਾ ਨਹੀਂ ਹੁੰਦਾ ਸਮਾਨ
AC Cooler: ਗੋਬਿੰਦਗੜ੍ਹ ਜੇਜੀਆਂ (ਭੀਮ ਸੈਨ ਇੰਸਾਂ)। ਗਰਮੀ ਦਾ ਸੀਜਨ ਸ਼ੁਰੂ ਹੋ ਗਿਆ ਹੈ, ਜਿਸ ਕਰਕੇ ਇਲੈਕਟਿ੍ਰਕ ਸ਼ੋਅ ਰੂਮ ਵਾਲਿਆਂ ਵੱਲੋਂ ਇਲੈਕਟਿ੍ਰਕ ਸਮਾਨ ਏਸੀ, ਫਰਿੱਜ, ਵਾਸਿੰਗ ਮਸ਼ੀਨ, ਕੂਲਰਾਂ ਪੱਖੇ ਆਦਿ ਦੀ ਖਰੀਦਦਾਰੀ ਕਰਕੇ ਵੱਡੇ ਪੱਧਰ ’ਤੇ ਸਟਾਕ ਕੀਤਾ ਜਾ ਰਿਹਾ ਹੈ, ਕਿਉਂਕਿ ਤੀਸਰਾ ਮਹੀਨਾ ਮਾਰਚ ਸ਼ੁਰੂ ਹੁੰਦਿਆਂ ਹੀ ਗਰਮੀ ਨੇ ਆਪਣੇ ਤੇਵਰ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਅੱਜ-ਕੱਲ੍ਹ 32 ਡਿਗਰੀ ਸੈਲਸੀਅਸ ਤੋਂ ਲੈ ਕੇ ਤੋਂ ਲੈ ਕੇ 35 ਡਿਗਰੀ ਸੈਲਸੀਅਸ ਤੱਕ ਦਾ ਤਾਪਮਾਨ ਆਮ ਚੱਲ ਰਿਹਾ ਹੈ, ਜਿਸ ਕਾਰਨ ਸਰਦੀ ਦਾ ਸੀਜਨ ਲੰਘਦੇ ਹੀ ਗਰਮੀ ਮਹਿਸੂਸ ਹੋਣ ਲੱਗੀ ਹੈ ਰਾਤ ਅਤੇ ਦਿਨ ਵੇਲੇ ਆਮ ਘਰਾਂ ਵਿਚ ਪੱਖੇ ਚੱਲ ਰਹੇ ਹਨ। AC Cooler Store
Read Also : Gram Panchayats News: ਦੇਸ਼ ਭਰ ਦੀਆਂ 2.18 ਲੱਖ ਗ੍ਰਾਮ ਪੰਚਾਇਤਾਂ ਵਿੱਚ ਹਾਈ-ਸਪੀਡ ਇੰਟਰਨੈੱਟ ਲਈ ਭਾਰਤਨੈੱਟ ਲਿੰਕ
ਇਲੈਕਟਿ੍ਰਕ ਵਪਾਰੀਆਂ ਦਾ ਕਹਿਣਾ ਹੈ ਪਿਛਲੇ ਸਾਲ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਸਨ, ਜਿਸ ਕਾਰਨ ਨਾ ਤਾਂ ਅਸੀਂ ਗ੍ਰਾਹਕਾਂ ਨੂੰ ਏਸੀ ਤੇ ਨਾ ਹੀ ਕੂਲਰ ਮੁਹੱਈਆ ਕਰਵਾ ਸਕੇ ਫੈਕਟਰੀ ਮਾਲਕਾਂ ਵੱਲੋਂ ਕੂਲਰ ਬਣਾਉਣ ਲਈ ਹੱਥ ਖੜ੍ਹੇ ਕਰ ਦਿੱਤੇ ਸਨ। ਮਈ ਜੂਨ ਦੇ ਮਹੀਨੇ ਇਸ ਸਮਾਨ ਦੀ ਮੰਗ ਜ਼ਿਆਦਾ ਹੋਣ ਕਰਕੇ ਕੰਪਨੀਆਂ ਤੋਂ ਇਲੈਕਟਿ੍ਰਕ ਸਮਾਨ ਪੂਰਾ ਨਹੀਂ ਹੁੰਦਾ, ਸੀਜਨ ਵਿੱਚ ਕੰਪਨੀਆਂ ਵੱਲੋਂ ਇਹਨਾਂ ਦੇ ਰੇਟ ਜ਼ਿਆਦਾ ਹੋਣ ਕਰਕੇ ਮਿਲਣੇ ਮੁਸ਼ਕਲ ਹੋ ਜਾਂਦੇ ਹਨ, ਇਸ ਕਰਕੇ ਐਡਵਾਂਸ ਵਿੱਚ ਹੀ ਇਸ ਦਾ ਸਟਾਕ ਕੀਤਾ ਜਾ ਰਿਹਾ ਹੈ ਤਾਂ ਕਿ ਖਰੀਦਦਾਰਾਂ ਨੂੰ ਸੀਜਨ ਦੌਰਾਨ ਕੋਈ ਵੀ ਦਿੱਕਤ ਨਾ ਆਵੇ ਫੈਕਟਰੀਆਂ ਵੱਲੋਂ ਆਪੋ ਆਪਣੇ ਡੀਲਰਾਂ ਕੋਲ ਵਹੀਕਲਾਂ ਰਾਹੀਂ ਸਮਾਨ ਭਰ ਕੇ ਭੇਜਿਆ ਜਾ ਰਿਹਾ ਹੈ।
AC Cooler
ਸੰਨ 1980 ਦੇ ਕਰੀਬ ਇੱਕ ਸਮਾਂ ਹੁੰਦਾ ਸੀ ਜਦੋਂ ਪਿੰਡਾਂ ਵਿੱਚ ਬਿਜਲੀ ਦੇ ਮੀਟਰ ਟਾਂਵੇ-ਟਾਂਵੇ ਘਰਾਂ ਦੇ ਲੱਗੇ ਹੁੰਦੇ ਸਨ, ਪਰ ਅੱਜ-ਕੱਲ੍ਹ ਅਜਿਹਾ ਕੋਈ ਪਿੰਡ ਨਹੀਂ ਜਿਸ ਘਰ ਵਿੱਚ ਫਰਿੱਜ ਕੂਲਰ ਏਸੀ ਨਾ ਹੋਵੇ ਹਰ ਪਿੰਡ ਵਿੱਚ, ਵੱਡੇ ਸ਼ਹਿਰਾਂ ਵਰਗੀਆਂ ਇਲੈਕਟਿ੍ਰਕ ਸਹੂਲਤਾਂ ਆਮ ਹੋ ਗਈਆਂ ਹਨ ਇਲੈਕਟ੍ਰਿਕ ਯੰਤਰਾਂ ਦੀ ਹਰ ਇੱਕ ਗਰੀਬ ਅਮੀਰ ਆਪਣੇ ਘਰ ਵਿੱਚ ਸਹੂਲਤ ਮੁਹੱਈਆ ਰੱਖਦਾ ਹੈ, ਇਸਦੇ ਬਿਨਾ ਜਨਜੀਵਨ ਪ੍ਰਭਾਵਿਤ ਹੈ, ਮੱਧਵਰਗੀ ਲੋਕ ਇਸ ਇਲੈਕਟਿ੍ਰਕ ਸਮਾਨ ਨੂੰ ਨਕਦ ਰਾਸ਼ੀ ਰਾਹੀਂ ਖਰੀਦਣ ਦੀ ਬਜਾਏ ਕਿਸ਼ਤਾਂ ਰਾਹੀਂ ਖਰੀਦਦਾਰੀ ਕਰਦੇ ਹਨ ਪਿੰਡਾਂ ਸ਼ਹਿਰਾਂ ਵਿੱਚ ਪੰਜਾਬ ਸਰਕਾਰ ਮਿਹਰਬਾਨ ਹੋਣ ਸਦਕਾ ਦਿੱਤੀ ਜਾ ਰਹੀ 600 ਬਿਜਲੀ ਯੂਨਿਟ ਮੁਆਫ ਕਾਰਨ ਏਸੀ ਧੜਾਧੜ ਲੱਗ ਰਹੇ ਹਨ ਇਲੈਕਟਿ੍ਰਕ ਵਪਾਰੀਆਂ ਵੱਲੋਂ ਆਪਣੇ ਸ਼ੋਅਰੂਮਾਂ ਤੋਂ ਇਲਾਵਾ ਵੱਖ-ਵੱਖ ਗੁਦਾਮਾਂ ਵਿੱਚ ਇਲੈਕਟਿ੍ਰਕ ਸਮਾਨ ਸਟੋਰ ਕਰਨ ਦਾ ਸਿਲਸਿਲਾ ਜਾਰੀ ਹੈ।
ਸੀਜਨ ਤੋਂ ਪਹਿਲਾਂ ਹੀ ਵੇਚ ਦਿੱਤਾ ਸਮਾਨ | AC Cooler Store
ਇਸ ਸਬੰਧੀ ਡੀਪ ਫਰੀਜ਼ਰ ਮਲਟੀਬਰਾਂਡ ਸਿੱਧ ਇਲੈਕਟ੍ਰੋਨਿਕ ਸੰਗਰੂਰ ਦੇ ਹਰਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਸੀਜਨ ਸ਼ੂਰੁ ਹੋਣ ਤੋਂ ਪਹਿਲਾਂ ਹੀ ਇਲੈਕਟ੍ਰਿਕ ਸਮਾਨ ਵੇਚ ਦਿੱਤਾ ਹੈ, ਕਿਉਂਕਿ ਕੰਪਨੀ ਦੇ ਏਸੀ ਬਹੁਤ ਘੱਟ ਮਿਲਦੇ ਹਨ, ਆਉਣ ਵਾਲੇ ਸਮੇਂ ਵਿੱਚ ਜਿਵੇਂ ਜਿਵੇਂ ਕੰਪਨੀ ਮਾਲ ਮੁਹੱਈਆ ਕਰਵਾਵੇਗੀ ਉਸੇ ਤਰ੍ਹਾਂ ਇਲੈਕਟ੍ਰਿਕ ਸਮਾਨ ਗ੍ਰਾਹਕਾਂ ਨੂੰ ਵੇਚਿਆ ਜਾਵੇਗਾ।