ਦੁਕਾਨਦਾਰਾਂ ਨੂੰ ਪਛਾਣ ਦੱਸਣ ਦੀ ਜ਼ਰੂਰਤ ਨਹੀਂ : ਸੁਪਰੀਮ ਕੋਰਟ

Supreme Court

Supreme Court ਨੇ ਯੂਪੀ ਸਰਕਾਰ ਦੇ ਫੈਸਲੇ ‘ਤੇ ਲਾਈ ਰੋਕ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਕਾਂਵਡ਼ ਯਾਤਰਾ ਰੂਟ ‘ਤੇ ਦੁਕਾਨਦਾਰਾਂ ਨੂੰ ਆਪਣੀ ਪਛਾਣ ਦੱਸਣ ਲਈ ਕਈ ਸਰਕਾਰਾਂ ਦੇ ਆਦੇਸ਼ਾਂ ‘ਤੇ ਅੰਤਰਿਮ ਰੋਕ ਲਗਾ ਦਿੱਤੀ ਹੈ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਉੱਤਰਾਖੰਡ ਦੀਆਂ ਸਰਕਾਰਾਂ ਨੂੰ ਨੋਟਿਸ ਜਾਰੀ ਕਰਕੇ ਸ਼ੁੱਕਰਵਾਰ ਤੱਕ ਜਵਾਬ ਦੇਣ ਲਈ ਕਿਹਾ ਗਿਆ ਹੈ। ਐਸੋਸੀਏਸ਼ਨ ਫਾਰ ਪ੍ਰੋਟੈਕਸ਼ਨ ਆਫ ਸਿਵਿਲ ਰਾਈਟਸ ਨਾਂਅ ਦੀ ਇੱਕ ਐਨਜੀਓ ਨੇ 20 ਜੁਲਾਈ ਨੂੰ ਸੁਪਰੀਮ ਕੋਰਟ ਵਿੱਚ ਇਸ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ। Supreme Court

ਇਹ ਵੀ ਪੜ੍ਹੋ: Haryana Railway: ਹਰਿਆਣਾ ਦੇ ਇਨ੍ਹਾਂ ਸ਼ਹਿਰਾਂ ’ਚੋਂ ਲੰਘੇਗੀ ਨਵੀਂ ਰੇਲਵੇ ਲਾਈਨ, 126 ਕਿਲੋਮੀਟਰ ਰੂਟ ’ਚ ਹੋਣਗੇ ਇਹ ਸ…

ਅਦਾਲਤ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਦੁਕਾਨਦਾਰਾਂ ਨੂੰ ਆਪਣੀ ਪਛਾਣ ਦੱਸਣ ਦੀ ਲੋੜ ਨਹੀਂ ਹੈ। ਹੋਟਲ ਵਾਲੇ ਦੱਸ ਸਕਦੇ ਹਨ ਕਿ ਉਹ ਕਿਸ ਤਰ੍ਹਾਂ ਦਾ ਭੋਜਨ ਪਰੋਸ ਰਹੇ ਹਨ ਜਿਵੇਂ ਕਿ ਸ਼ਾਕਾਹਾਰੀ ਜਾਂ ਮਾਸਾਹਾਰੀ। ਪਰ ਉਨ੍ਹਾਂ ਨੂੰ ਆਪਣੇ ਨਾਂ ਲਿਖਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਦੱਸ ਦੇਈਏ ਕਿ ਤਿੰਨਾਂ ਰਾਜਾਂ ਵਿੱਚ ਕਾਂਵੜ ਯਾਤਰਾ ਦੇ ਰੂਟ ’ਤੇ ਦੁਕਾਨ ਮਾਲਕਾਂ ਨੂੰ ਆਪਣੇ ਨਾਂਅ ਲਿਖਣ ਦੇ ਹੁਕਮ ਦਿੱਤੇ ਗਏ ਸਨ। ਇਸ ਮਾਮਲੇ ‘ਤੇ ਅਗਲੀ ਸੁਣਵਾਈ 26 ਜੁਲਾਈ ਨੂੰ ਸੁਪਰੀਮ ਕੋਰਟ ‘ਚ ਹੋਵੇਗੀ। Supreme Court