ਸਿਗਰਟ ਨਾ ਦੇਣ ‘ਤੇ ਦੁਕਾਨਦਾਰ ਦਾ ਕਤਲ

muders

(ਸੱਚ ਕਹੂੰ ਨਿਊਜ਼) ਹੁਸ਼ਿਆਰਪੁਰ। ਸਥਾਨਕ ਸ਼ਹਿਰ ਦੇ ਬੱਸ ਸਟੈਂਡ ਦੇ ਬਾਹਰ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਵਿਨੋਦ ਰਾਣਾ ਨੂੰ ਉਧਾਰ ‘ਚ ਸਿਗਰਟ ਦੇਣ ਤੋਂ ਮਨ੍ਹਾ ਕਰਨਾ ਇੰਨਾ ਭਾਰੀ ਪੈ ਗਿਆ ਕਿ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਜਾਣਕਾਰੀ ਮੁਤਾਬਕ ਮੰਗਲਵਾਰ ਦੇਰ ਰਾਤ ਕੁਝ ਲੋਕਾਂ ਨੇ ਵਿਨੋਦ ਤੇ ਉਸ ਦੇ ਭਰਾ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਇਸ ਹਮਲੇ ‘ਚ ਵਿਨੋਦ ਦੀ ਮੌਤ ਹੋ ਗਈ ਤੇ ਉਸ ਦਾ ਭਰਾ ਹਰਵਿੰਦਰ ਗੰਭੀਰ ਜ਼ਖਮੀ ਹੋ ਗਿਆ ਦੋਸ਼ ਹਨ ਕਿ ਕਰੀਬ 15 ਦਿਨ ਪਹਿਲਾਂ ਹੋਏ ਵਿਵਾਦ ਕਾਰਨ ਇਹ ਹਮਲਾ ਕੀਤਾ ਗਿਆ ਦੋਸ਼ ਹੈ ਕਿ ਪਰਮਵੀਰ ਪੰਮਾ ਨੇ ਵਿਨੋਦ ਤੋਂ ਕੁਝ ਦਿਨ ਪਹਿਲਾਂ ਸਿਗਰਟ ਉਧਾਰ ਮੰਗੀ ਸੀ ਤੇ ਉਧਾਰ ਦੇਣ ਤੋਂ ਜਦੋਂ ਵਿਨੋਦ ਨੇ ਮਨ੍ਹਾ ਕੀਤਾ ਤਾਂ ਦੋਵਾਂ ਦਰਮਿਆਨ ਝੜਪ ਵੀ ਹੋਈ ਇਸ ਦੌਰਾਨ ਪੁਲਿਸ ਨੂੰ ਬੁਲਾਇਆ ਗਿਆ ਤੇ ਦੋਵਾਂ ਧਿਰਾਂ ਦਰਮਿਆਨ ਰਾਜ਼ੀਨਾਮਾ ਹੋ ਗਿਆ ਇਸ ਮਗਰੋਂ ਸ਼ਾਇਦ ਉਸ ਨੇ ਬਦਲਾ ਲੈਣ ਦੀ ਠਾਣ ਲਈ ਸੀ ਇਸੇ ਲਈ ਪੰਮਾ ਨੇ ਕਥਿਤ ਤੌਰ ‘ਤੇ ਆਪਣੇ ਕੁਝ ਸਾਥੀਆਂ ਸਮੇਤ ਕੱਲ੍ਹ ਰਾਤ ਵਿਨੋਦ ਦੀ ਦੁਕਾਨ ‘ਤੇ ਆ ਕੇ ਹਮਲਾ ਬੋਲ ਦਿੱਤਾ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਮਾਮਲੇ ‘ਚ ਅਜੇ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here