ਦੱਖਣੀ ਅਫਰੀਕਾ ਦੇ ਹੋਸਟਲ ’ਚ ਗੋਲੀਬਾਰੀ, ਸੱਤ ਦੀ ਮੌਤ

South Africa

ਕੇਪ ਟਾਊਨ (ਏਜੰਸੀ)। ਦੱਖਣੀ ਅਫਰੀਕਾ (South Africa) ਦੇ ਉਮਲਾਜੀ ਸਹਿਰ ਦੇ ਇੱਕ ਹੋਸਟਲ ਵਿੱਚ ਹੋਈ ਗੋਲੀਬਾਰੀ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜਖਮੀ ਹੋ ਗਏ। ਪੁਲਸ ਨੇ ਸਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਮਲਾਜੀ ਵਿੱਚ ਪੁਲੀਸ ਅਨੁਸਾਰ ਤੜਕੇ 2.45 ਵਜੇ ਗਲੀਬੇਲੈਂਡਜ ਹੋਸਟਲ ਦੇ ਬਲਾਕ 57 ਵਿੱਚ ਇੱਕ ਕਮਰੇ ਵਿੱਚ 20 ਤੋਂ 40 ਸਾਲ ਦੀ ਉਮਰ ਦੇ ਨੌਂ ਵਿਅਕਤੀ ਸ਼ਰਾਬ ਪੀ ਰਹੇ ਸਨ ਜਦੋਂ ਅਣਪਛਾਤੇ ਬੰਦੂਕਧਾਰੀਆਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ : Weather Update : ਹਿਮਾਚਲ ’ਚ ਮਈ ਮਹੀਨੇ ’ਚ ਮੀਂਹ ਨੇ ਤੋੜੇ ਰਿਕਾਰਡ

ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ ਗੋਲੀਬਾਰੀ ਵਿਚ ਸੱਤ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਗੰਭੀਰ ਜਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਬਿਆਨ ’ਚ ਕਿਹਾ ਗਿਆ ਹੈ ਕਿ ਗੋਲੀਬਾਰੀ ਦਾ ਕਾਰਨ ਪਤਾ ਨਹੀਂ ਹੈ। ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। (South Africa)

LEAVE A REPLY

Please enter your comment!
Please enter your name here