ਪ੍ਰਯਾਗਰਾਜ ‘ਚ ਘਰ ਦੇ ਬਾਹਰ ਬੈਠੇ ਰੇਲਕਰਮੀ ਦੀ ਗੋਲੀ ਮਾਰਕੇ ਹੱਤਿਆ

Shooter, Shot, Railway, Employee, Prayagraj

ਪ੍ਰਯਾਗਰਾਜ ‘ਚ ਘਰ ਦੇ ਬਾਹਰ ਬੈਠੇ ਰੇਲਕਰਮੀ ਦੀ ਗੋਲੀ ਮਾਰਕੇ ਹੱਤਿਆ

ਪ੍ਰਯਾਗਰਾਜ , ਏਜੰਸੀ। ਉੱਤਰ ਪ੍ਰਦੇਸ਼ ਵਿੱਚ ਪ੍ਰਯਾਗਰਾਜ ਦੇ ਧੂਮਨਗੰਜ ਖੇਤਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਹਮਲਾਵਾਰ ਨੇ ਘਰ ਦੇ ਬਾਹਰ ਬੈਠੇ ਇੱਕ ਰੇਲਕਰਮੀ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਅਤੇ ਫਰਾਰ ਹੋ ਗਿਆ। ਪੁਲਿਸ ਬੁਲਾਰੇ ਅਨੁਸਾਰ ਸੂਬੇਦਾਰਗੰਜ ਰੇਲਵੇ ਕਲੋਨੀ ਦੇ ਕੈਂਪਸ ਵਿੱਚ ਸਫਾਈ ਕਰਮੀ 59 ਸਾਲ ਦਾ ਪ੍ਰਕਾਸ਼ ਸਵੇਰੇ ਕਰੀਬ ਪੌਣੇ ਸੱਤ ਵਜੇ ਘਰ ਦੇ ਬਾਹਰ ਬੈਠਕੇ ਅਖਬਾਰ ਪੜ੍ਹ ਰਿਹਾ ਸੀ। ਇਸ ਦੌਰਾਨ ਇੱਕ ਹਮਲਾਵਰ ਆਇਆ ਅਤੇ ਪ੍ਰਕਾਸ਼ ਨੂੰ ਗੋਲੀ ਮਾਰ ਦਾ ਫਰਾਰ ਹੋ ਗਿਆ। ਗੋਲੀ ਲੱਗਣ ਨਾਲ ਪ੍ਰਕਾਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਕੇ ਭੱਜ ਰਿਹਾ ਹਮਲਾਵਾਰ ਸੀਸੀਟੀਵੀ ‘ਚ ਕੈਦ ਹੋ ਗਿਆ। ਉਨ੍ਹਾਂ ਦੱਸਿਆ ਕਿ ਉਸਦੀ ਫੁਟੇਜ ਖੰਗਾਲੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਦੇ ਪਰਿਵਾਰ ਵਾਲਿਆਂ ਅਨੁਸਾਰ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ। ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਦੀ ਪਹਿਲੀ ਪਤਨੀ ਦੀ 2006 ਵਿੱਚ ਮੌਤ ਹੋ ਗਈ ਸੀ। ਉਸ ਤੋਂ ਤਿੰਨ ਸਾਲ ਬਾਅਦ 2009 ਵਿੱਚ ਅਨੁਰਾਧਾ ਨਾਲ ਦੂਜਾ ਵਿਆਹ ਕੀਤਾ ਸੀ। ਪ੍ਰਕਾਸ਼ ਦੇ ਤਿੰਨ ਬੱਚੇ ਹਨ। ਘਰ ਵਾਲਿਆਂ ਨੇ ਕਿਸੇ ‘ਤੇ ਹੱਤਿਆ ਦਾ ਸ਼ੱਕ ਨਹੀਂ ਜਤਾਇਆ ਹੈ।। ਇਸ ਸਿਲਸਿਲੇ ਵਿੱਚ ਅਣਪਛਾਤੇ ਖਿਲਾਫ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here