ਹਿਮਾਚਲ ’ਚ ਕਾਂਗਰਸ ਨੂੰ ਝਟਕਾ, ਭਾਜਪਾ ਦੀ ਜਿੱਤ, ਜਸ਼ਨ ਦਾ ਮਾਹੌਲ

Himachal News

ਹਿਮਾਚਲ ’ਚ ਕਾਂਗਰਸ ਨੂੰ ਝਟਕਾ, ਭਾਜਪਾ ਦੀ ਜਿੱਤ, ਜਸ਼ਨ ਦਾ ਮਾਹੌਲ

Himachal Pradesh Rajya Sabha Election Result:ਸ਼ਿਮਲਾ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ‘ਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਭਾਜਪਾ ਨੇ ਜਿੱਤ ਦਰਜ ਕੀਤੀ ਹੈ। ਜੈਰਾਮ ਠਾਕੁਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਸੂਬੇ ਵਿਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਿਮਾਚਲ ਵਿੱਚ ਭਾਜਪਾ ਦੇ ਰਾਜ ਸਭਾ ਮੈਂਬਰ ਹਰਸ਼ ਮਹਾਜਨ ਦੀ ਜਿੱਤ ਹੋਈ ਹੈ।

ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਨੇ ਐਲਾਨੇ ਉਮੀਦਵਾਰ

ਹਿਮਾਚਲ ਪ੍ਰਦੇਸ਼ ‘ਚ ਮੰਗਲਵਾਰ ਨੂੰ ਰਾਜ ਸਭਾ ਚੋਣਾਂ ਲਈ ਵੋਟਿੰਗ ਹੋਈ ਅਤੇ ਭਾਜਪਾ ਉਮੀਦਵਾਰ ਹਰਸ਼ ਮਹਾਜਨ ਨੇ ਜਿੱਤ ਹਾਸਲ ਕੀਤੀ ਹੈ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਰਾਜ ਸਭਾ ਚੋਣਾਂ ਵਿੱਚ ਕੁੱਲ 68 ਵੋਟਾਂ ਵਿੱਚੋਂ ਭਾਜਪਾ ਨੂੰ ਸਿਰਫ਼ 34 ਅਤੇ ਕਾਂਗਰਸ ਨੂੰ 34 ਵੋਟਾਂ ਮਿਲੀਆਂ। ਬਾਅਦ ਵਿੱਚ ਟਾਸ ਹੋਇਆ ਅਤੇ ਭਾਜਪਾ ਨੇ ਟਾਸ ਜਿੱਤਿਆ। ਹਿਮਾਚਲ ਪ੍ਰਦੇਸ਼ ਦੀ ਇਕਲੌਤੀ ਰਾਜ ਸਭਾ ਸੀਟ ਲਈ ਕਾਂਗਰਸ ਉਮੀਦਵਾਰ ਅਭਿਸ਼ੇਕ ਮਨੂ ਸਿੰਘਵੀ ਅਤੇ ਭਾਜਪਾ ਦੇ ਹਰਸ਼ ਮਹਾਜਨ ਵਿਚਕਾਰ ਸਖ਼ਤ ਮੁਕਾਬਲਾ ਸੀ। ਹਰਸ਼ ਮਹਾਜਨ ਤਿੰਨ ਵਾਰ ਕਾਂਗਰਸ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਹਨ, ਜਿਨ੍ਹਾਂ ਨੇ ਸਤੰਬਰ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣਾਂ ਲੜੀਆਂ ਹਨ।