ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News ਅਕਾਲੀਦਲ ਨੂੰ ਝ...

    ਅਕਾਲੀਦਲ ਨੂੰ ਝਟਕਾ 18 ਪਰਿਵਾਰ ਕਾਂਗਰਸ ’ਚ ਸ਼ਾਮਿਲ

    Youth Congress Sachkahoon

    ਅਕਾਲੀਦਲ ਨੂੰ ਝਟਕਾ 18 ਪਰਿਵਾਰ ਕਾਂਗਰਸ ’ਚ ਸ਼ਾਮਿਲ

    ਦੋਦਾ, (ਰਵੀਪਾਲ) | ਹਰ ਰੋਜ਼ ਪਾਰਟੀ ਦੀ ਅਦਲਾ ਬਦਲੀ ਚੱਲ ਰਹੀ ਹੈ, ਕਈ ਲੋਕ ਕਿਸੇ ਪਾਰਟੀ ’ਚ ਜਾ ਰਹੇ ਹਨ ਕੋਈ ਕਿਸੇ ਪਾਰਟੀ ’ਚ ਸ਼ਾਮਿਲ ਹੋ ਰਿਹਾ ਹੈ। ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਸਾਬਕਾ ਸਰਪੰਚ ਸੁਖਮੰਦਰ ਸਿੰਘ ਬਰਾੜ ਤੇ ਕੁਲਜੀਤ ਸਿੰਘ ਕੰਗ ਕਾਂਗਰਸੀ ਆਗੂਆਂ ਦੀ ਪ੍ਰੇਰਨਾ ਨਾਲ ਅਕਾਲੀ ਦਲ ਨੂੰ ਛੱਡ ਕੇ ਪਿੰਡ ਦੋਦਾ ਦੇ ਸਤਿਨਾਮ ਸਿੰਘ ਸੱਤਾ ਬਰਾੜ ਆਦਿ 18 ਪਰਿਵਾਰਾਂ ਨੇ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ। ਹਲਕਾ ਵਿਧਾਇਕ ਨੇ ਉਕਤ ਸਾਰੇ ਪਰਿਵਾਰਾਂ ਨੂੰ ਪਾਰਟੀ ’ਚ ਜੀ ਆਇਆਂ ਕਿਹਾ ਤੇ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦੇਣ ਦਾ ਵਾਅਦਾ ਕੀਤਾ ਅਤੇ ਸਾਰੇ ਪਰਿਵਾਰਾਂ ਦੇ ਕਾਂਗਰਸ ਪਾਰਟੀ ਦੇ ਨਿਸ਼ਾਨ ਵਾਲੇ ਹਾਰ ਪਾਏ ਗਏ।

    ਪ੍ਰੋਗਰਾਮ ਦੌਰਾਨ ਸੱਤਾ ਬਰਾੜ ਦੇ ਗ੍ਰਹਿ ਵਿਖੇ ਰਾਜਾ ਵੜਿੰਗ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਹਲਕੇ ’ਚ ਕੀਤੇ ਵਿਕਾਸ ਦੇ ਅਧਾਰ ’ਤੇ ਲੋਕ ਕਾਂਗਰਸ ਪਾਰਟੀ ਨੂੰ ਪਸੰਦ ਕਰ ਰਹੇ ਹਨ। ਉਨ੍ਹਾਂ ਪਿੰਡ ਅਤੇ ਹਲਕੇ ਅੰਦਰ ਕੀਤੇ ਵਿਕਾਸ ਕਾਰਜ਼ਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਇਸ ਮੌਕੇ ਮਨੀ ਚੜ੍ਹੇਵਾਨ ਕਾਂਗਰਸ ਇੰਚਾਰਜ਼ ਦੋਦਾ, ਰੌਕਸੀ ਬਰਾੜ ਪੀਏ, ਬੱਗੀ ਬਰਾੜ ਡਾਇਰੈਕਟਰ, ਨੰਬਰਦਾਰ ਇਕਬਾਲ ਸਿੰਘ, ਕੁਲਵਿੰਦਰ ਸਿੰਘ ਬਰਾੜ, ਹਰਨੇਕ ਸਿੰਘ ਬਰਾੜ, ਕੰਵਰਜੀਤ ਸਿੰਘ ਨੰਬਰਦਾਰ, ਅਵਤਾਰ ਸਿੰਘ ਬਰਾੜ, ਰਣਧੀਰ ਸਿੰਘ ਧੀਰਾ, ਮੇਜ਼ਰ ਸਿੰਘ, ਅਜਾਇਬ ਭੱਟੀ ਤੇ ਵੱਡੀ ਗਿਣਤੀ ਪਾਰਟੀ ਵਰਕਰ ਅਤੇ ਆਗੂ ਹਾਜ਼ਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ