ਸ਼ੇਰਾ ਸਾਬਕਾ ਪ੍ਰਧਾਨ ਆਪ ਛੱਡ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਿਲ
(ਰਾਮ ਸਰੂਪ ਪੰਜੋਲਾ) ਸਨੌਰ। ਹਲਕਾ ਸਨੌਰ ਚ ਆਮ ਆਦਮੀ ਪਾਰਟੀ ਨੂੰ ਉਸ ਸਮੇ ਵੱਡਾ ਝਟਕਾ ਲੱਗਾ, ਜਦੋਂ ਨਗਰ ਕੌਂਸਲ ਸਨੌਰ ਦੇ ਸਾਬਕਾ ਪ੍ਰਧਾਨ ਸਮਸੇਰ ਸਿੰਘ ਸੇਰਾ (Shamsher Shera joins BJP) ਸੀਨੀਅਰ ਆਪ ਆਗੂ ਆਪਣੇ ਦਰਜਨਾਂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਹਰਦੀਪ ਸਿੰਘ ਸਨੌਰ ਜ਼ਿਲ੍ਹਾ ਪ੍ਰਧਾਨ ਦਿਹਾਤੀ ਬੀਜੇਪੀ ਦੀ ਪ੍ਰੇਰਨਾ ਸਦਕਾ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਗਿਆ। ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪਟਿਆਲਾ ਉਤਰੀ ਦਾ ਇੱਕ ਸਮਾਗਮ ਹਰਦੀਪ ਸਿੰਘ ਸਨੌਰ ਕਰਨਵੀਨਰ ਵਿਧਾਨ ਸਭਾ ਹਲਕਾ ਸਨੌਰ ਦੀ ਅਗਵਾਈ ਹੇਠ ਸਨੌਰ ਵਿਖੇ ਹੋਇਆ। ਜਿਸ ਵਿੱਚ ਬੀਬਾ ਜੈਇੰਦਰ ਕੌਰ ਸੂੁਬਾ ਪ੍ਰਧਾਨ ਮਹਿਲਾ ਵਿੰਗ ਬੀਜੇਪੀ ਵਿਸੇਸ਼ ਤੌਰ ’ਤੇ ਪਹੁੰਚੇ ਹੋਏ ਸਨ।
ਸਮਸ਼ੇਰ ਸਿੰਘ ਸੇਰਾ (Shamsher Shera joins BJP) ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਉਣ ਲਈ ਪੰਜਾਬ ਭਾਜਪਾ ਤੋਂ ਬੀਬਾ ਜੈਇੰਦਰ ਕੌਰ, ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਜਨਰਲ ਸਕੱਤਰ ਵਿਸ਼ੇਸ ਤੌਰ ਤੇ ਪਹੁੰਚੇ। ਰੈਲੀ ਨੂੰ ਸੰਬੋਧਨ ਕਰਦਿਆਂ ਬੀਬਾ ਜੈਇੰਦਰ ਕੌਰ ਨੇ ਕਿਹਾ ਕਿ ਅੱਜ ਸਾਰਾ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਦੁੱਖੀ ਹੈ। ਹਰਰੋਜ਼ ਕਤਲੋਗਾਰਤ, ਲੂਟਾਂ ਖੋਹਾਂ, ਫਿਰੋਤੀਆਂ, ਰੇਤ ਮਾਫੀਆ ਤੇ ਡਰੱਗ ਮਾਫੀਆ ਵੱਲੋਂ ਪੰਜਾਬ ਦੇ ਲੋਕਾਂ ਦਾ ਸਾਹ ਸੁਕਾਇਆ ਪਿਆ ਹੈ ਅਤੇ ਮੇਰੀਆਂ ਭੈਣਾਂ ਨਾਲ ਝੂਠਾ ਵਾਅਦਾ 1000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਲਾਰਾ ਲਾ ਕੇ ਸਾਰਿਆਂ ਮਾਵਾਂ ਭੈਣਾਂ ਦੇ ਦਿਲਾਂ ਨੂੰ ਦੁਖੀ ਕੀਤਾ ਹੈ ਅਤੇ ਆਟਾ ਦਾਲ ਸਕੀਮ ਵਿੱਚ ਕਟੌਤੀ ਕਰਕੇ ਗਰੀਬ ਲੋਕਾਂ ਦੇ ਪੇਟ 2ਤੇ ਲੱਤ ਮਾਰੀ ਹੈ।
-
ਆਪ ਸਰਕਾਰ ਪੰਜਾਬ ਵਿਚ ਹਰ ਫਰੰਟ ’ਤੇ ਫੇਲ : ਜੈਇੰਦਰ ਕੌਰ
ਬਿਕਰਮ ਸਿੰਘ ਚੀਮਾ ਜਨ: ਸਕੱਤਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਲਈ ਕੀਤੇ ਵਿਕਾਸ ਦੇ ਕੰਮਾਂ ਦਾ ਜਿਕਰ ਕਰਦਿਆਂ ਅਤੇ ਮੌਜੂਦਾ ਸਮੇਂ ਵਿਚ ਕਿਸਾਨਾਂ ਦੀ ਕੁਦਰਤੀ ਕਰੋਪੀ ਵਿਚ ਉਹਨਾਂ ਨਾਲ ਖੜਨ ਤੇ ਅਸ਼ਵਨੀ ਸ਼ਰਮਾ, ਪੰਜਾਬ ਭਾਜਪਾ ਪ੍ਰਧਾਨ ਅਤੇ ਟੀਮ ਦਾ ਧੰਨਵਾਦ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਹਰਦੀਪ ਸਿੰਘ ਸਨੌਰ ਨੇ ਭਾਜਪਾ ਵਿਚ ਸ਼ਾਮਿਲ ਹੋਣ ਵਾਲੇ ਸਮਸ਼ੇਰ ਸਿੰਘ ਸਾਬਕਾ ਪ੍ਰਧਾਨ, ਨਗਰ ਕੌਂਸਲ ਸਨੌਰ, ਭੁਪਿੰਦਰ ਸਿੰਘ ਪੰਚ ਪਿੰਡ ਈਸਰਹੇੜੀ, ਸੁਖਦੇਵ ਸਿੰਘ ਨੰਬਰਦਾਰ ਸਨੌਰ, ਸੁਰਿੰਦਰ ਕੌਰ ਮਹਿਲਾ ਆਗੂ, ਸ਼ਾਮ ਸਿੰਘ, ਗਗਨਦੀਪ ਸਿੰਘ, ਯੂਵਾ ਆਗੂ, ਦਲਬਾਰਾ ਸਿੰਘ ਤੂਰ, ਫਿਲਮੀ ਐਕਟਰ, ਦਿਆਲ ਰਾਮ ਪ੍ਰਧਾਨ ਪ੍ਰਜਾਪਤ ਸਭਾ ਪਟਿਆਲਾ, ਬੀਬੀ ਜਗੀਰ ਕੌਰ ਪ੍ਰਧਾਨ ਪ੍ਰਭਾਤ ਫੇਰੀ ਸਭਾ ਸਨੌਰ ਆਪਣੇ ਪਰਿਵਾਰਾਂ ਅਤੇ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਿਲ ਹੋਣ ਤੇ ਜੀ ਆਇਆਂ ਨੂੰ ਕਿਹਾ।
ਇਸ ਮੌਕੇ ਪ੍ਰਦੀਪ ਨੰਦਾ, ਕਾਰਜਕਾਰੀ ਪ੍ਰਧਾਨ, ਲਾਲਜੀਤ ਅੰਟਾਲ, ਜਨ ਸਕੱਤਰ, ਵਿਕਾਸ ਸ਼ਰਮਾ ਸਾਬਕਾ ਪ੍ਰਧਾਨ, ਡਾ. ਦਿਲਾਵਰ ਸਿੰਘ ਫਤਿਹਪੁਰ, ਸ੍ਰੀਮਤੀ ਅਨੁਰਾਧਾ ਟਾਂਕ, ਬਹਾਦਰ ਸਿੰਘ ਸ਼ਸਟ, ਐਸ.ਸੀ. ਮੋਰਚਾ, ਦਰਸ਼ਨ ਸਿੰਘ ਬੌਸਰ, ਬਲਵੰਤ ਰਾਮ ਸਾਬਕਾ ਐਮ.ਸੀ., ਚਰਨਜੀਤ ਸਿੰਘ ਸਾਬਕਾ ਐਮ.ਸੀ., ਨਰੇਸ਼ ਧੀਮਾਨ, ਵਿਸ਼ੂ ਸ਼ਰਮਾ, ਦਮਨ ਕਪੂਰ, ਨੀਸ਼ਾ ਰਿਸ਼ੀ, ਇੰਦਰਜੀਤ ਕੌਰ, ਮਨਿੰਦਰ ਕੌਰ ਮੌਨਾ, ਹਰਜਿੰਦਰ ਸਿੰਘ ਸਰਵਾਰਾ ਘਨੌਰ, ਜਸਵਿੰਦਰ ਮਾੜੂ, ਸ਼ੁਭਮ ਟਾਂਕ, ਰਣਜੀਤ ਸਿੰਘ ਵੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ