ਪਾਕਿ ਨੂੰ ਝਟਕਾ : ਦਾਊਦ ਦੇ ਕਰੀਬੀ ਨੂੰ ਭਾਰਤ ਹਵਾਲੇ ਕਰੇਗਾ ਥਾਈਲੈਂਡ

Shock Pakistan: Dawood, Hand, Over, Thailand, India

ਫਰਜ਼ੀ ਪਾਕਿਸਤਾਨੀ ਪਾਸਪੋਰਟ ‘ਤੇ ਗਿਆ ਸੀ ਬੈਂਕਾੱਕ

ਬੈਂਕਾੱਕ/ਏਜੰਸੀ

ਥਾਈਲੈਂਡ ‘ਚ ਇੱਕ ਅਪਰਾਧਿਕ ਅਦਾਲਤ ਨੇ ਫੈਸਲਾ ਦਿੱਤਾ ਹੈ ਕਿ ਦਾਊਦ ਇਬਰਾਹੀਮ ਦਾ ਇੱਕ ਕਰੀਬੀ ਗੁਰਗਾ ਪਾਕਿਸਤਾਨੀ ਨਹੀਂ ਹੈ ਸਗੋਂ ਇੱਕ ਭਾਰਤੀ ਨਾਗਰਿਕ ਹੈ। ਸਇਅਦ ਮੁਜਕਿੱਕਰ ਮੁਦਸਰ ਹੁਸੈਨ ਉਰਫ਼ ਮੁਹੰਮਦ ਸਲੀਮ ਤੇ ਮੁੰਨਾ ਝਿੰਗੜਾ ਦਾਊਦ ਦੀ ਡੀ ਕੰਪਨੀ ਦਾ ਅਹਿਮ ਹਿੱਸਾ ਹੈ ਤੇ ਭਾਰਤ ‘ਚ ਮੋਸਟ ਵਾਂਟੇਡ ਅੰਡਰਵਰਲਡ ਅਪਰਾਧੀ ਦਾਊਦ ਇਬਰਾਹੀਮ ਤੇ ਛੋਟਾ ਸ਼ਕੀਲ ਦਾ ਕਰੀਬੀ ਹੈ।

ਮੁੰਨਾ ਝਿੰਗੜਾ ਫਰਜ਼ੀ ਪਾਕਿਸਤਾਨੀ ਪਾਸਪੋਰਟ ‘ਤੇ ਬੈਂਕਾੱਕ ਗਿਆ ਸੀ ਤੇ ਸਾਲ 2000 ਤੋਂ ਉੱਥੋਂ ਦੀ ਜੇਲ੍ਹ ‘ਚ ਬੰਦ ਹੈ। ਉਸ ‘ਤੇ ਦਾਊਦ ਦੇ ਦੁਸ਼ਮਣ ਛੋਟਾ ਰਾਜਨ ਦੀ ਹੱਤਿਆ ਦੀ ਸਾਜਿਸ਼ ਘੜਨ ਦਾ ਦੋਸ਼ ਹੈ। ਝਿੰਗੜਾ ਦੇ ਪਿਤਾ ਮੁਦਸਰ ਹੁਸੈਨ ਦੀ 1993 ਮੁੰਬਈ ਧਮਾਕੇ ‘ਚ ਵੀ ਵੱਡੀ ਭੂਮਿਕਾ ਰਹੀ ਹੈ ਤੇ ਉਸ ਨੂੰ ਪਾਕਿਸਤਾਨੀ ਖੁਫ਼ੀਆ ਏਜੰਸੀ ਕਰਕਕਾ ਸੁਰੱਖਿਆ ਮਿਲੀ ਹੋਈ ਹੈ। ਥਾਈਲੈਂਡ ‘ਚ ਪਾਕਿਸਤਾਨੀ ਦੂਤਾਵਾਸ ਰਾਹੀਂ ਵੀ ਝਿੰਗੜਾ ਦੀ ਸਜ਼ਾ ਨੂੰ ਘੱਟ ਕਰਨ ਦੀ ਕੋਸ਼ਿਸਾਂ ਕੀਤੀਆਂ ਗਈਆਂ ਜਿਸ ‘ਚ ਸਫ਼ਲਤਾ ਵੀ ਮਿਲੀ ਮੁੰਨਾ ਝਿੰਗੜਾ ਦੀ ਸਜ਼ਾ ਨੂੰ ਪਹਿਲਾਂ ਘੱਟ ਕਰਕੇ 34 ਸਾਲ ਕਰ ਦਿੱਤਾ ਗਿਆ।

ਇਸ ਤੋਂ ਬਾਅਦ ਥਾਈਲੈਂਡ ‘ਚ ਪਾਕਿਸਤਾਨੀ ਮਿਸ਼ਨ ਨੇ ਫਿਰ ਤੋਂ ਰਾਜਾ ਤੋਂ ਮਾਫ਼ੀ ਲੈਣ ‘ਚ ਸਫ਼ਲਤਾ ਪਾਈ ਤੇ 2016 ‘ਚ ਮੁੰਨਾ ਝਿੰਗੜਾ ਦੀ ਸਜ਼ਾ ਘਟਾ ਕੇ 18 ਸਾਲ ਰਹਿ ਗਈ। ਪਾਕਿਸਤਾਨੀ ਅਧਿਕਾਰੀ ਸਜ਼ਾ ਮਾਫ਼ੀ ਦੇ ਜੁਗਾੜ ਦੇ ਨਾਲ-ਨਾਲ ਥਾਈਲੈਂਡ ਦੇ ਨਾਲ ਹਵਾਲਗੀ ਸੰਧੀ ਤਹਿਤ ਮੁੰਨਾ ਦੇ ਪਾਕਿਸਤਾਨ ਹਵਾਲਗੀ ਲਈ ਵੀ ਕੰਮ ਕਰਦੇ ਰਹੇ।

ਹਾਲਾਂਕਿ ਭਾਰਤ ਨੇ ਇਸ ਕਦਮ ਦਾ ਸਖ਼ਤ ਵਿਰੋਧ ਕੀਤਾ ਤੇ ਮੁੰਨਾ ਦੀ ਹਵਾਲਗੀ ਲਈ ਦਾਅਵਾ ਕੀਤਾ, ਜਿਸ ਤੋਂ ਬਾਅਦ ਇਹ ਮਾਮਲਾ ਥਾਈਲੈਂਡ ਕੋਰਟ ਪਹੁੰਚਿਆ ਇਸ ਦਰਮਿਆਨ ਥਾਈਲੈਂਡ ਦੇ ਕਾਨੂੰਨਾਂ ਤਹਿਤ ਝਿੰਗੜਾ ਦੀ ਪੂਰੀ ਸਜ਼ਾ ਮਾਫ਼ ਹੋ ਗਈ ਤੇ ਉਸ ਨੂੰ ਦਸੰਬਰ 2016 ‘ਚ ਰਿਹਾਅ ਵੀ ਕਰ ਦਿੱਤਾ ਜਾਂਦਾ ਪਰ ਮਾਮਲਾ ਵਿਚਾਰਧਅੀਨ ਹੋਣ ਕਾਰਨ ਉਸ ਨੂੰ ਰਿਹਾਅ ਨਹੀਂ ਕੀਤਾ ਗਿਆ। ਬੁੱਧਵਾਰ ਨੂੰ ਕੋਰਟ ਨੇ ਭਾਰਤ ਵੱਲੋਂ ਦਿੱਤੇ ਗਏ ਫਿੰਗਰ ਪ੍ਰਿੰਟ ਦੇ ਨਮੂਨਿਆਂ ਦੇ ਆਧਾਰ ‘ਤੇ ਇਹ ਫੈਸਲਾ ਦਿੱਤਾ ਹੈ ਕਿ ਮੁੰਨਾ ਝਿੰਗੜਾ ਭਾਰਤੀ ਨਾਗਰਿਕ ਹੈ। ਕੋਰਟ ਨੇ ਪਾਕਿਸਤਾਨ ਨੂੰ ਵੀ ਕਿਹਾ ਕਿ ਉਹ ਥਾਈਲੈਂਡ ‘ਚ ਆਪਣੇ ਦੂਤਾਵਾਸ ਰਾਹੀਂ ਇਸ ਮਾਮਲੇ ‘ਚ ਸਬੂਤ ਜਮ੍ਹਾਂ ਕਰਵਾਏ। ਖਬਰਾਂ ਅਨੁਸਾਰ ਸੁਣਵਾਈ ਦੌਰਾਨ ਕੋਰਟ ਰੂਮ ‘ਚ ਹਾਈ ਵੋਲਟੇਜ ਡਰਾਮਾ ਹੋਇਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।