ਵਾਸ਼ਿੰਗਟਨ: ਅਮਰੀਕੀ ਵਿਦੇਸ਼ ਵਿਭਾਗ ਨੇ ਤਾਈਵਾਨ ਨੂੰ ਲਗਭਗ 1.4 ਅਰਬ ਡਾਲਰ ਦੇ ਹਥਿਆਰ ਵੇਚਣ ਨੂੰ ਮਨਜ਼ੂਰੀ ਦਿੱਤੀ ਹੈ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਸ ਦੇਸ਼ ਨਾਲ ਇਹ ਆਪਣੀ ਤਰ੍ਹਾਂ ਦਾ ਪਹਿਲਾ ਸੌਦਾ ਹੈ। ਕਿਉਂਕਿ ਅਮਰੀਕਾ ਹੁਣ ਤੱਕ ਚੀਨ ਨਾਲ ‘ਵਨ ਚਾਈਨਾ’ ਪਾਲਿਸ ਅਪਣਾਉਂਦਾ ਰਿਹਾ ਹੈ ਜਿਸ ਦੇਤਹਿਤ ਅਮਰੀਕਾ ਚੀਨ ਨੂੰ ਇੱਕ ਰਾਸ਼ਟਰ ਮੰਨਦਾ ਹੈ ਜਿਸ ਵਿੱਚ ਤਾਈਵਾਨ ਵੱਖਰਾ ਦੇਸ਼ ਨਹੀਂ ਹੈ।
ਪਰ ਅਮਰੀਕਾ ਦੇ ਇਸ ਹਥਿਆਰ ਦੀ ਡੀਲ ਤੋਂ ਚੀਨ ਨਰਾਜ਼ ਹੋ ਸਕਦਾ ਹੈ, ਕਿਉਂਕਿ ਉਹ ਤਾਈਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ।
ਰਿਸ਼ਤੇ ਹੋ ਸਕਦੇ ਹਨ ਪ੍ਰਭਾਵਿਤ
ਇਹ ਫੈਸਲਾ ਅਮਰੀਕਾ ਨੇ ਉਸ ਸਮੇਂ ਲਿਆ, ਜਦੋਂ ਅਮਰੀਕਾ ਲਗਾਤਾਰ ਚੀਨ ਤੋਂ ਉੱਤਰ ਕੋਰੀਆ ‘ਤੇ ਪਰਮਾਣੂ ਹਥਿਆਰ ਪਾਬੰਦੀ ਲਾਉਣ ਦੇ ਯਤਨਾਂ ‘ਤੇ ਰੋਕ ਲਾਉਣ ਲਈ ਕਹਿੰਦਾ ਆਇਆ ਹੈ। ਇਸ ਲਈ ਇਹ ਸੌਦਾ ਅਜਿਹੇ ਨਾਜ਼ੁਕ ਸਮੇਂ ‘ਤੇ ਹੋਇਆ ਹੈ, ਜਿਸ ਨਾਲ ਵਾਸ਼ਿੰਗਟਨ ਅਤੇ ਬੀਜਿੰਗ ਦੇ ਰਿਸ਼ਤੇ ਪ੍ਰਭਾਵਿਤ ਹੋ ਸਕਦੇ ਹਨ।