ਸ਼ਿਵਸੈਨਾ ਮੁਖੀ ਉਦੈ ਠਾਕਰੇ ਨੇ ਵੀ ਕਿਹਾ, ‘ਚੌਂਕੀਦਾਰ ਚੋਰ ਹੈ’

Shiv Sena chief Uday Thackeray also said, 'The watchman is a thief'

ਪੰਢਰਪੁਰ |   ਸ਼ਿਵਸੈਨਾ ਮੁਖੀ ਉਦੈ ਠਾਕਰੇ ਨੇ ਅੱਜ ਆਪਣੀ ਸੀਨੀਅਰ ਸਹਿਯੋਗੀ ਭਾਜਪਾ ਤੇ ਪ੍ਰਧਾਨ ਮੰਤਰੀ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਕਰਨ ਲਈ ‘ਚੌਂਕੀਦਾਰ ਚੋਰ ਹੈ’ ਦੇ ਨਾਅਰੇ ਦੀ ਵਰਤੋਂ ਕੀਤੀ ਵਿਰੋਧੀ ਪਾਰਟੀ ਕਾਂਗਰਸ ਰਾਫ਼ੇਲ ਸੌਦੇ ਸਬੰਧੀ ਪ੍ਰਧਾਨ ਮੰਤਰੀ ਲਈ ਇਹ ਨਾਅਰਾ ਵਰਤਦੀ ਰਹੀ ਹੈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਫਰਾਂਸ ਦੇ ਨਾਲ 58,000 ਕਰੋੜ ਰੁਪਏ ਦੇ ਰਾਫੇਲ ਸੌਦੇ ਤੇ ਉਸ ਦੇ ਆਫਸੈੱਟ ਇਕਰਾਰ ਦੇਣ ‘ਚ ਬੇਨੇਮੀਆਂ ਤੇ ਪੱਖਪਾਤ ਦਾ ਦਾਅਵਾ ਕਰਨ ਲਈ ‘ਚੌਂਕੀਦਾਰ ਚੋਰ ਹੈ’ ਦਾ ਨਾਅਰਾ ਵਾਰ-ਵਾਰ ਬੋਲਿਆ ਹੈ ਤੇ ਮੋਦੀ ‘ਤੇ ਨਿਸ਼ਾਨਾ ਵਿੰਨ੍ਹਿਆ ਹੈ ਮੰਦਰ ਨਗਰੀ ਦੇ ਨਾਂਅ ਨਾਲ ਪ੍ਰਸਿੱਧ ਸੋਲਾਪੁਰ ਜ਼ਿਲ੍ਹੇ ‘ਚ ਸਥਿੱਤ ਪੰਡਰਪੁਰ ‘ਚ ਇੱਕ ਰੈਲੀ ਦੌਰਾਨ ਠਾਕਰੇ ਨੇ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਵੱਖ-ਵੱਖ ਸਦਰਭ ‘ਚ ਇਸ ਨਾਅਰੇ ਦੀ ਵਰਤੋਂ ਕੀਤੀ ਹੈ ਉਨ੍ਹਾਂ ਕਿਹਾ, ਸੂਬੇ ਦੇ ਇੱਕ ਦੌਰੇ ਦੌਰਾਨ ਇੱਕ ਕਿਸਾਨ ਨੇ ਕੀਟ ਸੰਕ੍ਰਮਿਤ ਨਿੰਬੂ ਦਾ ਪੌਦਾ ਦਿਖਾਇਆ ਨਿੰਬੂ ਦਾ ਪੌਦਾ ਕੀਟਨਾਸ਼ਕ ਬਣਾਉਣ ਲਈ ਵਰਤਿਆ ਜਾਂਦਾ ਹੈ ਪਰ ਇਹ ਖੁਦ ਹੀ ਕੀਟ ਦੇ ਹਮਲੇ ਦੀ ਗ੍ਰਿਫ਼ਤ ‘ਚ ਆ ਗਿਆ ਸੀ ਕਿਸਾਨ ਨੇ ਮੈਨੂੰ ਕਿਹਾ ਕਿ ਜੀਵਨ ‘ਚ ਪਹਿਲੀ ਵਾਰ ਉਸ ਨੇ ਨਿੰਬੂ ਦੇ ਪੌਦੇ ਨੂੰ ਸੰਕ੍ਰਮਿਤ ਹੁੰਦੇ ਦੇਖਿਆ ਹੈ ਜਦੋਂਕਿ ਇਸ ਦੇ ਪੌਂਦੇ ਕੀਟਨਾਸ਼ਕ ਬਣਾਉਣ ਲਈ ਤਿਆਰ ਕੀਤੇ ਜਾਂਦੇ ਰਹੇ ਹਨ ਮੈਂ ਉਸ ਨੂੰ ਕਿਹਾ ਕਿ ਹੁਣ ਦਿਨ ਬਦਲ ਗਏ ਹਨ ਚੌਂਕੀਦਾਰ ਹੀ ਚੋਰ ਬਣ ਗਏ ਹਨ’ ਉਨ੍ਹਂ ਮਰਾਠੀ ‘ਚ ਬੋਲਦਿਆਂ ‘ਪਾਹਰੇਕਰੀ’ ਸ਼ਬਦ ਦੀ ਵਰਤੋਂ ਕੀਤੀ ਜਿਸ ਦਾ ਅਰਥ ਚੌਂਕੀਦਾਰ ਵੀ ਹੁੰਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।