ਸ਼ਿਵ ਸੈਨਾ ਵੱਲੋਂ ਕੱਲ੍ਹ ਪੰਜਾਬ ਬੰਦ ਦਾ ਸੱਦਾ

Sudhir Suri Murder Case

ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਅੰਮਿ੍ਰਤਸਰ ’ਚ ਗੋਲੀਆਂ ਮਾਰ ਕੇ ਕਤਲ

  • ਪੁਲਿਸ ਨੇ ਹਮਲਾਵਰ ਨੂੰ ਕੀਤਾ ਗਿ੍ਰਫ਼ਤਾਰ
  • ਇਲਾਕੇ ’ਚ ਤਣਾਅ, ਭਾਰੀ ਗਿਣਤੀ ਪੁਲਿਸ ਫੋਰਸ ਤਾਇਨਾਤ

(ਰਾਜਨ ਮਾਨ) ਅੰਮ੍ਰਿਤਸਰ। ਇੱਕ ਵਿਅਕਤੀ ਨੇ ਅੱਜ ਦੁਪਹਿਰੇ ਸ਼ਰੇਆਮ ਸ਼ਿਵ ਸੈਨਾ ਆਗੂ ਸੁਧੀਰ ਸੁਰੀ ਦਾ ਅੰਮ੍ਰਿਤਸਰ ’ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਪੁਲਿਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।  ਰੋਸ ਵਜੋਂ ਸ਼ਿਵ ਸੈਨਾ ਆਗੂ ਦੇ ਕਤਲ ਦੇ ਵਿਰੋਧ ’ਚ ਸ਼ਿਵ ਸੈਨਾ ਵੱਲੋਂ ਕੱਲ੍ਹ ਸ਼ਨਿੱਚਰਵਾਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸੂਰੀ ਆਪਣੇ ਸਾਥੀਆਂ ਸਮੇਤ ਸਥਾਨਕ ਗੋਪਾਲ ਮੰਦਿਰ ਦੇ ਬਾਹਰ ਮੂਰਤੀਆਂ ਦੀ ਬੇਅਦਬੀ ਖਿਲਾਫ ਧਰਨਾ ਦੇ ਰਹੇ ਸਨ ਕਿ ਅਚਾਨਕ ਇੱਕ ਵਿਅਕਤੀ ਕਾਰ ’ਚ ਆਇਆ ਅਤੇ ਉਸ ਨੇ ਉਨ੍ਹਾਂ ਉਪਰ ਫਾਇਰਿੰਗ ਕਰ ਦਿੱਤੀ। ਸੂਰੀ ਨੂੰ ਚਾਰ ਗੋਲੀਆਂ ਮਾਰੀਆਂ ਗਈਆਂ। ਸੂਰੀ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਜਖ਼ਮਾਂ ਦੀ ਤਾਬ ਨਾ ਝੱਲਦਿਆਂ ਉਹ ਦਮ ਤੋੜ ਗਏ।

ਘਟਨਾ ਤੋਂ ਬਾਅਦ ਸ਼ਿਵ ਸੈਨਾ ਵਰਕਰਾਂ ਵੱਲੋਂ ਗੱਡੀਆਂ ਤੇ ਦੁਕਾਨਾਂ ਦੀ ਭੰਨ ਤੋੜ ਕੀਤੀ ਗਈ ਹੈ। ਸੂਰੀ ਦੇ ਕਤਲ ਤੋਂ ਬਾਅਦ ਅੰਮਿ੍ਰਤਸਰ ਦੇ ਗੋਪਾਲ ਮੰਦਰ ਇਲਾਕੇ ’ਚ ਭਾਰੀ ਤਣਾਅ ਹੈ ਉੱਥੇ ਭਾਰੀ ਪੁਲਿਸ ਫੋਰਸ ਤਾਇਨਤ ਕੀਤੀ ਗਈ ਹੈ ਪੁਲਿਸ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਹਮਲਾਵਰ ਨੂੰ ਗ੍ਰਿਫਤਾਰ ਕਰਕੇ ਪਛਾਣ ਕਰ ਲਈ ਗਈ ਹੈ। ਉਸ ਤੋਂ ਕਤਲ ’ਚ ਵਰਤੀ ਗਈ ਪਿਸਟਲ ਵੀ ਬਰਾਮਦ ਕਰ ਲਈ ਗਈ ਹੈ।

ਹਮਲਾਵਾਰ ਦਾ ਨਾਂਅ ਸੰਦੀਪ ਸਿੰਘ

ਉਨ੍ਹਾਂ ਦੱਸਿਆ ਕਿ ਹਮਲਾਵਾਰ ਸੰਦੀਪ ਸਿੰਘ ਸਥਾਨਕ ਕੋਟ ਬਾਬਾ ਦੀਪ ਸਿੰਘ ਸੁਲਤਾਨਵਿੰਡ ਰੋਡ ਦਾ ਰਹਿਣ ਵਾਲਾ ਸੀ। ਹਮਲਾਵਾਰ ਵੱਲੋਂ ਤੀਹ ਬੋਰ ਦੇ ਪਿਸਤੌਲ ਨਾਲ ਚਾਰ ਗੋਲੀਆਂ ਮਾਰੀਆਂ ਗਈਆਂ ਸਨ। ਹਮਲਾਵਾਰ ਇੱਕ ਸਵਿੱਫਟ ਕਾਰ ਰਾਹੀਂ ਵਾਰਦਾਤ ਵਾਲੀ ਜਗ੍ਹਾ ’ਤੇ ਪਹੁੰਚਿਆ। ਹਮਲਾਵਾਰ ਗੋਲੀਆਂ ਮਾਰ ਕੇ ਨੇੜਲੇ ਘਰ ’ਚ ਦਾਖਲ ਹੋ ਗਿਆ। ਪੁਲਿਸ ਵੱਲੋਂ ਕੁਝ ਸਮੇਂ ’ਚ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਵੱਲੋਂ ਸ਼ਹਿਰ ’ਚ ਵੱਡੇ ਪੱਧਰ ’ਤੇ ਗਸ਼ਤ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ