Faridkot News: ਜੈਤੋ ‘ਚ ਹੋਇਆ ਵੱਡਾ ਸਿਆਸੀ ਬਦਲ, ਕਈ ਪਰਿਵਾਰ ਆਮ ਆਦਮੀ ਪਾਰਟੀ ‘ਚ ਸ਼ਾਮਲ

Faridkot News
Faridkot News: ਜੈਤੋ 'ਚ ਹੋਇਆ ਵੱਡਾ ਸਿਆਸੀ ਬਦਲ, ਕਈ ਪਰਿਵਾਰ ਆਮ ਆਦਮੀ ਪਾਰਟੀ 'ਚ ਸ਼ਾਮਲ

Faridkot News: ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਦੇ ਅਤੀ ਕਰੀਬੀ ਸਾਥੀ ਅੰਕੁਸ਼ ਬਾਂਸਲ ਨੇ ਫੜਿਆ ਆਮ ਆਦਮੀ ਪਾਰਟੀ ਪੱਲਾ

ਜੈਤੋ (ਅਜੈ ਮਨਚੰਦਾ/ਗੁਰਪ੍ਰੀਤ ਪੱਕਾ)। ਕੋਠੇ ਸੰਪੂਰਨ ਸਿੰਘ ਵਾਲਾ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਦਾਰ ਸੂਬਾ ਸਿੰਘ ਬਾਦਲ ਦੇ ਅਤੀ ਕਰੀਬੀ ਮੰਨੇ ਜਾਣ ਵਾਲੇ ਅੰਕੁਸ਼ ਬਾਂਸਲ ਵੱਲੋਂ ਅਕਾਲੀ ਦਲ ਨੂੰ ਅਲਵਿਦਾ ਕਿਹਾ ਗਿਆ ਤੇ ਅਮੋਲਕ ਸਿੰਘ ਹਲਕਾ ਵਿਧਾਇਕ ਦੀ ਅਗਵਾਈ ਦੇ ਵਿੱਚ ਅੰਕੁਸ਼ ਬਾਂਸਲ ਨੇ ਆਮ ਆਦਮੀ ਪਾਰਟੀ ਦਾ ਤਕਰੀਬਨ 10 ਦੇ ਕਰੀਬ ਪਰਿਵਾਰਾਂ ਦੇ ਸਮੇਤ ਪੱਲਾ ਫੜ ਲਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਅੰਕੁਸ਼ ਬਾਂਸਲ ਸਾਡੇ ਕਰੀਬੀ ਰਹੇ ਸਨ ਜਿਹਦੇ ਚਲਦਿਆਂ ਅੱਜ ਸਾਡੇ ਵੱਲੋਂ ਇਹਨਾਂ ਦੇ ਲਗਭਗ 10 ਦੇ ਕਰੀਬ ਪਰਿਵਾਰਾਂ ਸਮੇਤ ਪਾਰਟੀ ਵਿੱਚ ਸ਼ਾਮਿਲ ਕਰਵਾ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਅੰਕਜ ਬਾਂਸਲ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। Faridkot News

Faridkot News

Read Also : ਸੋਸ਼ਲ ਮੀਡੀਆ ਅਪਡੇਟ, 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਦੇਖ ਸਕਣਗੇ ਯੂਟਿਊਬ

ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਅੰਕੁਸ਼ ਬਾਂਸਲ ਨੇ ਵੀ ਭਰੋਸਾ ਦਵਾਇਆ ਕਿ ਉਹ ਆਮ ਆਦਮੀ ਪਾਰਟੀ ਦੇ ਨਾਲ ਬੜੀ ਹੀ ਇਮਾਨਦਾਰੀ ਦੇ ਨਾਲ ਕੰਮ ਕਰਨਗੇ ਅਤੇ ਪਾਰਟੀ ਦੀ ਚੜਦੀ ਕਲਾ ਲਈ ਦਿਨ ਰਾਤ ਇੱਕ ਕਰਨਗੇ ਉਹਨਾਂ ਨਾਲ ਇਹ ਵੀ ਕਿਹਾ ਕਿ ਅਕਾਲੀ ਦਲ ਦਾ ਨਿਘਾਰ ਹੋ ਰਿਹਾ ਸੀ ਅਤੇ ਖਾਸ ਕਰਕੇ ਜੋ ਵੀ ਉਹਨਾਂ ਵੱਲੋਂ ਪੰਜਾਬ ਦੇ ਵਿਰੁੱਧ ਫੈਸਲੇ ਲਏ ਜਾਂਦੇ ਸਨ ਉਹਨਾਂ ਦੇ ਚੱਲਦਿਆਂ ਹੀ ਮੇਰੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਅਤੇ ਨਾਲ ਹੀ ਉਹਨਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਦੇ ਨਾਲ ਹੀ ਪੰਜਾਬ ਦੀ ਬੇਹਤਰੀ ਲਈ ਕੰਮ ਕੀਤੇ ਜਾ ਰਹੇ ਹਨ ਅਤੇ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਵੱਲੋਂ ਵੀ ਹਲਕੇ ਦੀ ਨੁਹਾਰ ਬਦਲੀ ਜਾ ਰਹੀ ਹੈ ।

Faridkot News

Faridkot News

ਹਲਕਾ ਵਿਧਾਇਕ ਵੱਲੋ ਵਿਕਾਸ ਦੇ ਲਗਾਤਾਰ ਕੰਮ ਕਰਵਾਏ ਜਾ ਹਨ ਜਿਸ ਤੋਂ ਪ੍ਰਭਾਵਿਤ ਹੋ ਕੇ ਹੀ ਮੈਂ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਇਆ ਹਾਂ ਇਸ ਮੌਕੇ ਤੇ ਇਹਨਾਂ ਦੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਡਾਕਟਰ ਹਰੀਸ਼ ਚੰਦਰ , ਪੀਏਡੀਬੀ ਬੈਂਕ ਦੇ ਚੇਅਰਮੈਨ ਗੋਬਿੰਦਰ ਵਾਲੀਆ , ਨਗਰ ਕੌਂਸਲ ਜੈਤੋ ਦੇ ਸੀਨੀਅਰ ਮੀਤ ਪ੍ਰਧਾਨ ਨਰਿੰਦਰ ਪਾਲ ਸਿੰਘ ਰਾਮੇਆਣਾ , ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ, ਗੁਰਭੇਜ ਸਿੰਘ ਬਰਾੜ ਰੋਮਾਣਾ ਅਲਬੇਲ ਸਿੰਘ ਕੋਆਰਡੀਨੇਟਰ ਨਸ਼ਾ ਮੁਕਤੀ ਹਲਕਾ ਜੈਤੋ , ਵਿਜੇ ਕੁਮਾਰ , ਸੁਖਰੀਤ ਰੋਮਾਣਾ , ਸੁਰਿੰਦਰ ਅਰੋੜਾ, ਧਰਮਿੰਦਰ ਸਿੰਘ ਲੰਬਰਦਾਰ , ਕੁਲਦੀਪ ਸਿੰਘ ਪੀਏ ਐਮ ਐਲ ਏ ਜੈਤੋ, ਪ੍ਰਵੀਨ ਬਾਂਸਲ, ਪ੍ਰਿੰਸ ਮੱਕੜ , ਪ੍ਰਦੀਪ ਕੋਹਲੀ, ਗੁਰਮੇਲ ਸਿੰਘ ਸਰਪੰਚ, ਸਾਬਕਾ ਸਰਪੰਚ ਬੇਅੰਤ ਸਿੰਘ, ਜਗਦੀਪ ਸਿੰਘ ਤੋਤੀ, ਵਰਿੰਦਰਪ੍ਰਤਾਪ ਸਿੰਘ ਬਰਾੜ , ਕੁਲਬੀਰ ਸਿੰਘ ਕਾਲਾ , ਬੂਟਾ ਸਿੰਘ ਭੱਟੀ ਆਦੀ ਹਾਜ਼ਰ ਸਨ।