ਮੁੰਬਈ ਗਏ ਪਰਮਿੰਦਰ ਦੇ ਧਰਨੇ ਵਿੱਚ ਪੁੱਜਣ ਦੇ ਆਸਾਰ ਘੱਟ
21 ਨੂੰ ਦਿੱਤਾ ਜਾ ਰਿਹੈ ਧਰਨਾ
ਗੁਰਪ੍ਰੀਤ ਸਿੰਘ/ਸੰਗਰੂਰ। ਸ੍ਰੋਮਣੀ ਅਕਾਲੀ ਦਲ ਬਾਦਲ ਧੜੇ ਤੋਂ ਵੱਖ ਹੋਏ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਬੀਤੇ ਦਿਨੀਂ ਕੀਤੇ ਵੱਡੇ ਸਿਆਸੀ ਵਾਰ ਨੂੰ ਖੁੰਢਾ ਕਰਨ ਲਈ ਸੁਖਬੀਰ ਵੱਲੋਂ ਇੱਕ ਹੋਰ ਦਾਅ ਖੇਡਿਆ ਗਿਆ ਹੈ ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ 21 ਦਸੰਬਰ ਨੂੰ ਪਟਿਆਲਾ ਵਿਖੇ ਦਿੱਤੇ ਜਾਣ ਵਾਲੇ ਵੱਡੇ ਧਰਨੇ ਦਾ ਇੰਚਾਰਜ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਲਾ ਦਿੱਤਾ ਗਿਆ ਹੈ ਪਰ ਇਸ ਧਰਨੇ ਵਿੱਚ ਪਰਮਿੰਦਰ ਢੀਂਡਸਾ ਦੇ ਘੱਟ ਹੀ ਪੁੱਜਣ ਦੇ ਆਸਾਰ ਹਨ। Dhindsa family
ਜਾਣਕਾਰੀ ਮੁਤਾਬਕ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਪਿਛਲੇ ਕਾਫ਼ੀ ਦਿਨਾਂ ਤੋਂ ‘ਗਾਇਬ’ ਹਨ ਪਾਰਟੀ ਸੂਤਰ ਦੱਸਦੇ ਹਨ ਕਿ ਉਹ ਪਿਛਲੇ ਕਈ ਦਿਨਾਂ ਤੋਂ ਮੁੰਬਈ ਗਏ ਹੋਏ ਹਨ, ਜਿਸ ਕਾਰਨ ਉਨ੍ਹਾਂ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਟਕਸਾਲੀ ਅਕਾਲੀ ਦਲ ਵੱਲੋਂ ਕਰਵਾਈਆਂ ਗਈਆਂ ਕਾਨਫਰੰਸਾਂ ਵਿੱਚੋਂ ਕਿਸੇ ਵਿੱਚ ਵੀ ਹਾਜ਼ਰੀ ਨਹੀਂ ਸੀ ਲਗਵਾਈ ਇਹ ਵੀ ਪਤਾ ਲੱÎਗਿਆ ਹੈ ਕਿ ਪਰਮਿੰਦਰ ਆਪਣੇ ਪਿਤਾ ਵੱਲੋਂ ਬਾਦਲ ਧੜੇ ਖਿਲਾਫ਼ ਲਏ ਸਟੈਂਡ ਕਾਰਨ ਕਾਫੀ ਦੁਚਿੱਤੀ ਵਿੱਚ ਫਸੇ ਹੋਏ ਹਨ। Dhindsa family
ਪਟਿਆਲਾ ਧਰਨੇ ਦਾ ਇੰਚਾਰਜ ਛੋਟੇ ਢੀਂਡਸਾ ਨੂੰ ਲਾਇਆ
ਕਿਉਂਕਿ ਉਹ ਆਪਣੇ ਪਿਤਾ ਨੂੰ ਨਰਾਜ਼ ਵੀ ਨਹੀਂ ਕਰਨਾ ਚਾਹੁੰਦੇ ਅਤੇ ਨਾ ਹੀ ਆਪਣੀ ਪਾਰਟੀ ਤੋਂ ਅਲਹਿਦਾ ਹੋਣਾ ਚਾਹੁੰਦੇ ਹਨ ਪਰਮਿੰਦਰ ਖਿਲਾਫ਼ ਬਣੇ ਚੱਕਰਵਿਊ ਨੂੰ ਹੋਰ ਸੰਘਣਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਵਿਖੇ 21 ਦਸੰਬਰ ਨੂੰ ਦਿੱਤੇ ਜਾਣ ਵਾਲੇ ਧਰਨੇ ਦਾ ਇੰਚਾਰਜ ਉਨ੍ਹਾਂ ਨੂੰ ਲਾ ਦਿੱਤਾ ਗਿਆ ਪਰ ਅਜਿਹੀ ਸੰਕਟਮਈ ਸਥਿਤੀ ਵਿੱਚ ਉਨ੍ਹਾਂ ਦਾ ਧਰਨੇ ਵਿੱਚ ਪੁੱਜਣਾ ਸ਼ੱਕੀ ਲੱਗ ਰਿਹਾ ਹੈ ਢੀਂਡਸਾ ਪਰਿਵਾਰ ਦੇ ਇੱਕ ਨੇੜਲੇ ਆਗੂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਮੁੰਬਈ ਗਏ ਹੋਣ ਕਾਰਨ ਫਿਲਹਾਲ ਕੋਈ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਰਹੇ ਮੀਡੀਆ ਵੱਲੋਂ ਵੀ ਲਗਾਤਾਰ ਇਸ ਮਸਲੇ ‘ਤੇ ਨਜ਼ਰ ਟਿਕਾਈ ਹੋਈ ਹੈ ਕਿ ਪਰਮਿੰਦਰ ਪਟਿਆਲਾ ਧਰਨੇ ਵਿੱਚ ਸ਼ਮੂਲੀਅਤ ਕਰਨਗੇ ਜਾਂ ਨਹੀਂ ਢੀਂਡਸਾ ਪਰਿਵਾਰ ਵੱਲੋਂ ਸਾਰਿਆਂ ਨੂੰ ਇਹੋ ਕਿਹਾ ਜਾ ਰਿਹਾ ਹੈ ਕਿ ਉਹ ਬਾਹਰ ਹੋਣ ਕਾਰਨ ਉਨ੍ਹਾਂ ਦਾ ਪਹੁੰਚਣਾ ਮੁਸ਼ਕਲ ਹੈ।
ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਪਰਮਿੰਦਰ ਇਸ ਮਾਮਲੇ ਵਿੱਚ ਆਪਣੇ ਆਪ ਨੂੰ ਕਾਫ਼ੀ ਫਸਿਆ ਹੋਇਆ ਮਹਿਸੂਸ ਕਰ ਰਹੇ ਹਨ, ਉਹ ਆਪਣੇ ਪਿਤਾ ਦੇ ਕਹਿਣੇ ਤੋਂ ਬਾਹਰ ਵੀ ਨਹੀਂ ਹੋਣਾ ਚਾਹੁੰਦੇ ਅਤੇ ਦੂਜੇ ਪਾਸੀ ਬਾਦਲ ਧੜੇ ਨਾਲ ਵੀ ਸਾਂਝ ਰੱਖਣੀ ਚਾਹੁੰਦੇ ਹਨ ਉਂਜ ਸੁਖਦੇਵ ਸਿੰਘ ਢੀਂਡਸਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਸਪੱਸ਼ਟ ਕਹਿ ਦਿੱਤਾ ਸੀ ਕਿ ਪਰਮਿੰਦਰ ਉਨ੍ਹਾਂ ਦੇ ਕਹੇ ਤੋਂ ਬਾਹਰ ਨਹੀਂ ਹੋਣਗੇ ਅਤੇ ਉਨ੍ਹਾਂ ਦਾ ਸਾਥ ਦੇਣਗੇ ਉਨ੍ਹਾਂ ਕਿਹਾ ਕਿ ਸਾਰੀ ਸਥਿਤੀ ਅਗਲੇ ਕੁਝ ਦਿਨਾਂ ਵਿੱਚ ਸਪੱਸ਼ਟ ਹੋ ਜਾਵੇਗੀ, ਜਦੋਂ ਪਰਮਿੰਦਰ ਉਨ੍ਹਾਂ ਦੇ ਨਾਲ ਇਸ ਮੁਹਿੰਮ ਵਿੱਚ ਸ਼ਾਮਲ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।