ਭਾਰੀ ਮੀਂਹ ਭਰੀ ਸੀ ਉਡਾਨ ਤਾਂ ਹੋਇਆ ਇਹ ਹਾਦਸਾ (Mexico)
ਮੈਕਸਿਕੋ, ਏਜੰਸੀ।
ਮੈਕਸਿਕੋ (Mexico) ਦੇ ਡੁਰੰਗੋ ਪ੍ਰਾਂਤ ‘ਚ ਮੰਗਲਵਾਰ ਨੂੰ ਏਅਰੋਮੈਕਸਿਕੋ ਦਾ ਇਕ ਇਬ੍ਰਾਇਰ ਯਾਤਰੀ ਜਹਾਜ ਉਡਾਨ ਭਰਨ ਦੇ ਤੁਰੰਤ ਹੀ ਕਰੈਸ਼ ਹੋ ਗਿਆ ਜਿਸ ਵਿਚ ਘੱਟੋ-ਘੱਟ 85 ਨਾਗਰਿਕ ਜਖਮੀ ਹੋ ਗਏ। ਮੈਕਸਿਕੋ ਦੇ ਸੰਚਾਰ ਅਤੇ ਟਰਾਂਸਪੋਰਟ ਮੰਤਰੀ ਜੇਰਾਡੋ ਰੁਈਜ ਐਸਪਾਰਜ ਨੇ ਟਵਿੱਟਰ ‘ਤੇ ਲਿਖਿਆ ਕਿ ਜਹਾਜ ‘ਚ ਕੁੱਲ 97 ਯਾਤਰੀਆਂ ਤੋਂ ਇਲਾਵਾ ਚਾਲਕ ਦਲ ਦੇ ਚਾਰ ਆਗੂ ਵੀ ਸਵਾਰ ਸਨ।
ਮੱਧਮ ਅਕਾਰ ਦਾ ਇਹ ਜੇਟ ਜਹਾਜ ਯਾਤਰੀਆਂ ਨਾਲ ਲਗਭਗ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਜਹਾਜ ਸਥਾਨਿਕ ਸਮੇਂ ਅਨੁਸਾਰ ਕਰੀਬ ਚਾਰ ਵਜੇ ਕਰੈਸ਼ ਹੋਇਆ। ਜਹਾਜ ਨੇ ਭਾਰੀ ਮੀਂਹ ‘ਚ ਉਡਾਨ ਭਰੀ ਸੀ ਤੇ ਉਹ ਜਮੀਨ ਤੋਂ ਕੁਝ ਹੀ ਦੂਰ ਉਚਾਈ ਤੇ ਸੀ ਤਾਂ ਹੀ ਕਰੈਸ ਹੋ ਗਿਆ।ਐਰੋਮੈਕਸਿਕੋ ਨੇ ਟਵੀਟ ਕਰਕੇ ਦੱਸਿਆ ਕਿ ਦੁਰਘਟਨਾ ਹੋਏ ਇਬ੍ਰਾਇਰ-190 ਯਾਤਰੀ ਜਹਾਜ ਦੀ ਫਲਾਈਟ ਸੰਖਿਆ 2431 ਸੀ ਜੋ ਡੁਰੰਗੋ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਾਜਧਾਨੀ ਮੈਕਸਿਕੋ ਸਿਟੀ ਜਾ ਰਿਹਾ ਸੀ।
ਏਅਰਲਾਈਨ ਦੇ ਇੱਕ ਬੁਲਾਰੇ ਨੇ ਜਹਾਜ ‘ਚ ਸਵਾਰ ਯਾਤਰੀਆਂ ਦੀ ਸੂਚੀ ਅਤੇ ਉਨ੍ਹਾਂ ਦੀ ਕੌਮਾਂਤਰੀ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ। ਜਹਾਜ ‘ਚ ਸਵਾਰ ਜੈਕਲੀਨ ਫਲੋਰਸ ਨਾਂਅ ਦੀ ਔਰਤ ਯਾਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਉਸਦੀ ਬੇਟੀ ਜਹਾਜ ਦੇ ਫਿਊਜਲੇਜ ‘ਚ ਇਕ ਛੇਦ ਤੋਂ ਬਚ ਨਿਕਲੇ ਕਿਉਂਕਿ ਜਹਾਜ ਧੂਏ ਅਤੇ ਅੱਗ ਨਾਲ ਘਿਰਿਆ ਹੋਇਆ ਸੀ। (Mexico)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।