ਘਿਓ ਦੇ ਦੀਵੇ ਬਾਲ ਕੇ ਲਿਖਿਆ ‘ਥੈਂਕਯੂ ਫਾਰ ਦੈਟ’ ‘ਓਮ’ ‘ਸ਼ਾਹ ਸਤਿਨਾਮ ਜੀ’
ਸਰਸਾ, (ਸੱਚ ਕਹੂੰ ਨਿਊਜ) ਕੋਈ ਘਰ ’ਚ ਘਿਓ ਦੇ ਦੀਵੇ ਜਗਾ ਰਿਹਾ ਹੈ, ਕੋਈ ਰੰਗੋਲੀ ਬਣਾ ਰਿਹਾ ਹੈ, ਕੋਈ ਮਠਿਆਈਆਂ ਵੰਡ ਰਿਹਾ ਹੈ, ਕੋਈ ਖੁਸ਼ੀ ’ਚ ਨੱਚ-ਗਾ ਰਿਹਾ ਹੈ, ਕਿਸੇ ਦਾ ਘਰ ਰੰਗ-ਬਿਰੰਗੀਆਂ ਲੜੀਆਂ ਨਾਲ ਜਗਮਗਾ ਰਿਹਾ ਹੈ ਇਹ ਦੀਵਾਲੀ ਵਰਗਾ ਗਜ਼ਬ ਨਜ਼ਾਰਾ ਅੱਜ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੇ ਘਰਾਂ ’ਚ ਆਮ ਦੇਖਿਆ ਜਾ ਸਕਦਾ ਹੈ ਪੁੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਗਮਨ ਦੀ ਖੁਸ਼ੀ ’ਚ ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂ ਖੁਸ਼ੀ ਨਾਲ ਫੁੱਲੇ ਨਹੀਂ ਸਮਾਂ ਰਹੇ ਹਨ
ਸਾਧ-ਸੰਗਤ ਘਿਓ ਦੇ ਦੀਵੇ ਬਾਲ, ਮਠਿਆਈਆਂ ਵੰਡ, ਪੂਜਨੀਕ ਗੁਰੂ ਜੀ ਵੱਲੋਂ ਚਲਾਏ ਗਏ 139 ਮਾਨਵਤਾ ਭਲਾਈ ਕਾਰਜ ਜਿਵੇਂ ਜ਼ਰੂਰਤਮੰਦਾਂ ਨੂੰ ਰਾਸ਼ਨ, ਕੁਪੋਸ਼ਣ ਤੋਂ ਬਚਾਉਣ ਲਈ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਮੁਹੱਈਆ ਕਰਵਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੀ ਹੈ ਇਸ ਲੜੀ ’ਚ ਐਮਐਸਜੀ ਕੰਪਲੈਕਸ (ਸਰਸਾ) ਦੀ ਸਾਧ-ਸੰਗਤ ਨੇ 5 ਸਾਲਾਂ ਬਾਅਦ ਹੋਏ ਪੂਜਨੀਕ ਗੁਰੂ ਜੀ ਦੇ ਰੂਹਾਨੀ ਦਰਸ਼ਨਾਂ ਲਈ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰਨ ਲਈ ‘ਥੈਂਕਯੂ ਫਾਰ ਦੈਟ’ ਪ੍ਰੋਗਰਾਮ ਕਰਵਾਇਆ ਇਸ ਦੌਰਾਨ ਸੇਵਾਦਾਰਾਂ ਵੱਲੋਂ ਸੈਂਕੜੇ ਦੇਸੀ ਘਿਓ ਦੇ ਦੀਵੇ ਬਾਲ ਦੇ ਰੰਗ-ਬਿਰੰਗੀਆਂ ਲੜੀਆਂ ਨਾਲ ਥੈਂਕਯੂ ਫੋਰ ਦੈਟ, ਓਮ, ਸ਼ਾਹ ਸਤਿਨਾਮ ਜੀ ਲਿਖ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ

ਇਸ ਮੌਕੇ ’ਤੇ ਐਮਐਸਜੀ ਕੰਪਲੈਸਕ ਨੂੰ ਸੁੰਦਰ ਢੰਗ ਨਾਲ ਬਿਜਲਈ ਲੜੀਆਂ ਨਾਲ ਸਜਾਇਆ ਗਿਆ ਅਤੇ ਸੈਂਕੜਿਆਂ ਦੀ ਗਿਣਤੀ ’ਚ ਸੇਵਾਦਾਰ ਮੌਜੂਦ ਰਹੇ ਉੁਥੇ ਐਮਐਸਜੀ ਕੰਪਲੈਕਸ ਦੀਆਂ ਭੈਣਾਂ ਨੇ ਪੰਜਾਬੀ ਸੱਭਿਆਚਾਰ ਮੁਤਾਬਿਕ ਜਾਗੋ ਕੱਢ ਕੇ, ਢੋਲ ਦੇ ਡਗੇ ’ਤੇ ਜੰਮ ਕੇ ਗਿੱਧਾ ਪਾ ਕੇ ਖੁਸ਼ੀ ਮਨਾਈ ਐਮਐਸਜੀ ਕੰਪਲੈਕਸ ਦੀ ਸਾਧ-ਸੰਗਤ ਨੇ ਕਿਹਾ ਕਿ ਯੂਟਿਊਬ ਅਤੇ ਇੰਸਟਾਗ੍ਰਾਮ ’ਤੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਦਰਸ਼ਨ ਕਰਕੇ ਅਤੇ ਬਚਨਾਂ ਨੂੰ ਸਰਵਣ ਕਰਕੇ ਜੋ ਖੁਸ਼ੀ ਮਿਲ ਰਹੀ ਹੈ,
ਉਸ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ ਥੈਂਕਯੂ, ਥੈਂਕਯੂ ਡਾ. ਐਮਐਸਜੀ, ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ ਹਮੇਸ਼ਾ ਆਪਣੇ ਬੱਚਿਆਂ ਨੂੰ ਸੇਵਾ, ਸਿਮਰਨ ਤੇ ਪਰਮਾਰਥ ਦਾ ਬਲ ਬਖਸ਼ਣਾ ਇਸ ਮੌਕੇ ’ਤੇ ਭੰਗੀਦਾਸ ਰਾਮ ਸਵਰੂਪ ਇੰਸਾਂ, 15 ਮੈਂਬਰ ਖੁਸ਼ਹਾਲੀ ਇੰਸਾਂ, ਰਾਕੇਸ਼ ਬੱਬਰ ਇੰਸਾਂ, ਅਜੈ ਇੰਸਾਂ, ਚੰਦਰਭਾਨ ਇੰਸਾਂ, ਲੱਕੀ ਇੰਸਾਂ, ਭੂਸ਼ਣ ਇੰਸਾਂ, ਜਤਿੰਦਰ ਇੰਸਾਂ, ਮਨੋਜ ਇੰਸਾਂ, ਸੁਜਾਨ ਭੈਣਾਂ ਅਤੇ ਹੋਰ ਸਾਧ-ਸੰਗਤ ਹਾਜ਼ਰ ਸੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ













