ਮਿਖ਼ਾਈਲ ਨੂੰ ਵੀ ਮਾਰਨਾ ਚਾਹੁੰਦੀ ਸੀ ਇੰਦਰਾਣੀ
ਮੁੰਬਈ: ਸ਼ੀਨਾ ਬੋਰਾ ਕਤਲ ਕਾਂਡ ਦੇ ਅਹਿਮ ਗਵਾਹ ਅਤੇ ਆਰੋਪੀ ਡਰਾਈਵਰ ਸ਼ਿਆਮਵਰ ਰਾਏ ਨੇ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਖੁਲਾਸਾ ਕਰਦਿਆਂ ਕਿ ਇੰਦਰਾਣੀ ਮੁਖ਼ਰਜੀ ਨੇ ਹੀ ਸ਼ੀਨਾ ਬੋਰਾ ਦਾ ਗਲ ਘੁੱਟਿਆ ਸੀ। ਇਸ ਤੋਂ ਬਾਅਦ ਉਹ ਸ਼ੀਨਾ ਦੇ ਚਿਹਰੇ ‘ਤੇ ਬੈਠ ਗਈ ਸੀ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਸ਼ਿਆਮਵਰ ਤੋਂ ਇਲਾਵਾ ਇੰਦਰਾਣੀ ਮੁਖ਼ਰਜੀ, ਉਸ ਦਾ ਪਤੀ ਪੀਟਰ ਮੁਖਰਜੀ ਅਤੇ ਸੰਜੀਵ ਖੰਨਾ ਮੁਲਜ਼ਮ ਹਨ। 2012 ਵਿੱਚ ਮੁੰਬਈ ਤੋਂ 84 ਕਿਲੋਮੀਟਰ ਦੂਰ ਰਾਏਗੜ੍ਹ ਦੇ ਜੰਗਲਾਂ ਵਿੱਚ ਸ਼ੀਨਾ ਦੀ ਲਾਸ਼ ਮਿਲੀ ਸੀ।
ਰਾਏ ਨੇ ਸਨਸਨੀਖੇਜ ਖੁਲਾਸਾ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਇੰਦਰਾਣੀ ਆਪਣੇ ਪੁੱਤਰ ਮਿਖਾਈਲ ਨੂੰ ਵੀ ਮਾਰਨਾ ਚਾਹੁੰਦੀ ਸੀ। ਰਾਏ ਨੇ ਅੱਗੇ ਕਿਹਾ, ਮਾਰਚ 2012 ਵਿੱਚ ਜਦੋਂ ਇੰਦਰਾਣੀ ਦੇਸ਼ ਤੋਂ ਬਾਹਰ ਸੀ, ਤਾਂ ਉਸ ਦੇ ਸਕੱਤਰ ਕਾਜਲ ਸ਼ਰਮਾ ਨੇ ਉਸ ਦੀ ‘ਸਕਾਈਪ’ ਜ਼ਰੀਏ ਉਨ੍ਹਾਂ ਨਾਲ ਗੱਲ ਕਰਵਾਈ ਸੀ। ਇੰਦਰਾਣੀ ਨੇ ਸ਼ਿਆਮਵਰ ਰਾਏ ਨੂੰ ਕਿਹਾ ਕਿ ਉਹ ਸ਼ੀਨਾ ਅਤੇ ਮਿਖਾਈਲ ਨੂੰ ਮਾਰ ਦੇਣਾ ਚਾਹੁੰਦੀ ਹੈ।
ਰਾਏ ਨੇ ਅਦਾਲਤ ਨੂੰ ਦੱਸਿਆ ਕਿ ਇੰਦਰਾਣੀ ਨੇ ਉਸ ਦੇ ਇਸ ਘਿਨੌਣੇ ਅਪਰਾਧ ਵਿੱਚ ਸ਼ਾਮਲ ਹੋਣ ਦੇ ਇਵਜ਼ ਵਿੱਚ ਉਸ ਨੂੰ ਲਾਲਚ ਦਿੱਤਾ ਗਿਆ ਸੀ। ਰਾਏ ਨੇ ਦਾਅਵਾ ਕੀਤਾ ਕਿ, ਇੰਦਰਾਣੀ ਨੇ ਮੈਨੂੰ ਕਿਹਾ ਕਿ ਉਹ ਮੇਰੇ ਬੱਚਿਆਂ ਦੀ ਦੇਖਭਾਲ, ਉਨ੍ਹਾਂ ਦੀ ਪੜ੍ਹਾਈ, ਪਰਿਵਾਰ ਦੇ ਖਰਚ ਸਬੰਧੀ ਸਾਰੀਆਂ ਜ਼ਿੰਮੇਵਾਰੀਆਂ ਸੰਭਾਲ ਲਵੇਗੀ। ਨਾਲ ਹੀ ਮੈਨੂੰ ਸਥਾਈ ਨੌਕਰੀ ਵੀ ਦਿੱਤੀ ਜਾਵੇਗੀ।
ਕੌਣ ਹੈ ਇੰਦਰਾਣੀ?
2002 ਵਿੱਚ ਪੀਟਰ ਮੁਖ਼ਰਜੀ ਅਤੇ ਇੰਦਰਾਣੀ ਦਾ ਵਿਆਹ ਹੋਇਆ ਸੀ। ਪੀਟਰ ਸਟਾਰ ਇੰਡੀਆ ਦੇ ਸੀਈਓ ਰਹੇ ਹਨ। ਉਨ੍ਹਾਂ ਦੀ ਪਤਨੀ ਇੰਦਰਾਣੀ ਆਈਐਨਐੱਕਸ ਮੀਡੀਆ ਦੀ ਸੀਈਓ ਰਹੀ ਹੈ। ਸ਼ੀਨਾ, ਇੰਦਰਾਣੀ ਦੀ ਪਹਿਲੀ ਸ਼ਾਦੀ ਤੋਂ ਹੋਈ ਬੇਟੀ ਸੀ। ਜਦੋਂਕਿ ਸੰਜੀਵ ਖੰਨਾ ਇੰਦਰਾਣੀ ਦਾ ਦੂਜਾ ਪਤੀ ਹੈ। ਪੀਟਰ ਨਾਲ ਸ਼ਾਦੀ ਕਰਨ ਤੋਂ ਪਹਿਲਾਂ ਇੰਦਰਾਣੀ ਅਤੇ ਸੰਜੀਵ ਦਾ ਤਲਾਕ ਹੋਇਆ ਸੀ। ਇੰਦਰਾਣੀ ਸੀਨਾ ਨੂੰ ਆਪਣੀ ਛੋਟੀ ਭੈਣ ਦੱਸਦੀ ਸੀ।
ਕਤਲ ਕੇਸ ਕਿਵੇਂ ਸਾਹਮਣੇ ਆਇਆ
- ਸ਼ੀਨਾ ਕਤਲ ਦਾ ਰਾਜ ਉਦੋਂ ਸਾਹਮਣੇ ਆਇਆ, ਜਦੋਂ ਇੰਦਰਾਣੀ ਦੇ ਡਰਾਈਵਰ ਸ਼ਿਆਮਵਰ ਰਾਏ ਨੂੰ ਮੁੰਬਈ ਪੁਲਿਸ ਨੇ ਨਜਾਇਜ਼ ਹਥਿਆਰ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ।
- ਪਰ ਪੁੱਛਗਿੱਛ ਵਿੱਚ ਉਸ ਨੇ ਸ਼ੀਲਾ ਬੋਰਾ ਮਾਮਲੇ ਦਾ ਵੀ ਖੁਲਾਸਾ ਕਰ ਦਿੱਤਾ।
- 25 ਅਗਸਤ 2015 ਵਿੱਚ ਇੰਦਰਾਣੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
- ਪੁਲਿਸ ਜਾਂਚ ਵਿੱਚ ਸ਼ਿਆਮਵਰ ਨੇ ਦੱਸਿਆ ਕਿ 24 ਅਪਰੈਲ 2012 ਨੂੰ ਇੰਦਰਾਣੀ ਨੇ ਧੀ ਸ਼ੀਨਾ ਨੂੰ ਫੋਨ ਕਰਕੇ ਨੈਸ਼ਨਲ ਕਾਲਜ ਬੁਲਾਇਆ। ਸ਼ੀਨਾ ਉਸ ਸਮੇਂ ਪੀਟਰ ਮੁਖ਼ਰਜੀ (ਇੰਦਰਾਣੀ ਦੇ ਮੌਜ਼ੂਦਾ
ਪਤੀ) ਦੇ ਬੇਟੇ ਰਾਹੁਲ ਮੁਖਰਜ਼ੀ ਨਾਲ ਲਿਵ-ਇਨ-ਰਿਲੇਸ਼ਨ ਵਿੱਚ ਸੀ। - ਸ਼ਿਆਮਵਰ ਸਰਕਾਰੀ ਗਵਾਹ ਬਣ ਚੁੱਕਿਆ ਹੈ।