ਇੱਕ ਜਨਵਰੀ ਤੋਂ ਹੁਣ ਤੱਕ ਸੈਂਸੇਕਸ 14.53% ਡਿੱਗਿਆ
ਮੁੰਬਈ (ਏਜੰਸੀ)। ਸੈਂਸਕਸ Sensex ‘ਚ ਗਿਰਾਵਟ ਦਾ ਰੁਖ ਸੋਮਵਾਰ ਨੂੰ ਵੀ ਜਾਰੀ ਹੈ ਸਾਊਦੀ ਅਰਬ ਦੇ ਤੇਲ ਦੀਆਂ ਕੀਮਤਾਂ ‘ਚ ਕਟੌਤੀ ਦੇ ਐਲਾਨ ਤੋਂ ਬਾਅਦ ਕਰੂਡ ਆਇਲ ਦੀਆਂ ਕੀਮਤਾਂ ‘ਚ 30 ਫੀਸਦੀ ਦੀ ਗਿਰਾਵਟ ਆਈ ਕੋਰੋਨਾ ਵਾਇਰਸ ਅਤੇ ਕਰੂਡ ਆਇਲ ਦੇ ਦਬਾਅ ‘ਚ ਬਜਾਰ ‘ਚ ਨਿਵੇਸ਼ਕ ਘਬਰਾਏ ਹਨ। ਇਸ ਦਾ ਅਸਰ ਸੈਂਸੇਕਸ ‘ਤੇ ਵੇਖਣ ਨੂੰ ਮਿਲ ਰਿਹਾ ਹੈ ਦੁਪਹਿਰ 1 ਵਜੇ ਸੈਂਸੇਕਸ 2345 ਅਤੇ ਨਿਫਟੀ 638 ਪੁਆਇੰਟ ਹੇਠਾਂ ਆ ਗਏ ਸੈਂਸੇਕਸ ਇਸ ਸਾਲ ਦੇ ਦੋ ਮਹੀਨਿਆਂ ‘ਚ 6075 ਅੰਕ ਹੇਠਾਂ ਆ ਚੁੱਕਿਆ ਹੈ ਉੱਥੇ ਨਿਫਟੀ ‘ਚ ਅਕਤੂਬਰ 2018 ਤੌਂ ਬਾਅਦ ਦੀ ਸਭ ਤੋਂ ਵੱਡੀ ਗਿਰਾਵਟ ਹੈ।
ਸ਼ੁਰੂਆਤੀ ਕਾਰੋਬਾਰ ‘ਚ ਸੈਂਸੇਕਸ 1152.35 ਅੰਕ ਡਿੱਗ ਕੇ ਖੁੱਲ੍ਹਿਆ
ਕੋਰੋਨਾ ਵਾਇਰਸ ਦਾ ਖਤਰਾ ਵਧਣ ਨਾਲ ਕਰੁਡ ਆਇਲ ਦੀਆਂ ਕੀਮਤਾਂ ਡਿੱਗਣ ਨਾਲ ਦੁਨੀਆ ਭਰ ਦੇ ਬਜ਼ਾਰ ਹੇਠਾਂ ਹਨ ਇਸ ਦੇ ਪਹਿਲਾਂ ਸ਼ੁਰੂਆਤੀ ਕਾਰੋਬਾਰ ‘ਚ ਸੈਂਸੇਕਸ 1152.35 ਅੰਕ ਡਿੱਗ ਕੇ ਖੁੱਲ੍ਹਿਆ ਸੈਂਸੇਕਸ ਕਰੀਬ 3.07 ਫੀਸਦੀ ਹੇਠਾਂ ਰਿਹਾ ਬਜਾਰ 36424.27 ਅੰਕਾਂ ‘ਤੇ ਪਹੁੰਚ ਗਿਆ। Sensex
- ਯੈਸ ਬੈਂਕ ਦੇ ਸ਼ੇਅਰਾਂ ‘ਚ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ.
- ਬੀਕ ਦੇ ਸ਼ੇਅਰ 19.14 ਫੀਸਦੀ ਉੱਪਰ ਪਹੁੰਚ ਗਿਆ.
- ਨਿਫਟੀ ‘ਚ ਓਐੱਨਜੀਸੀ, ਵੇਦਾਂਤਾ, ਰਿਲਾਇੰਸ, ਇੰਡਸਇੰਡ ਦੇ ਸ਼ੇਅਰਾਂ ‘ਚ ਗਿਰਾਵਟ ਦਿਸ ਰਹੀ ਹੈ
- ਜਦੋਂਕਿ ਯੈਸ ਬੈਂਕ, ਬੀਪੀਸੀਐੱਲ, ਏਸ਼ੀਅਨ ਪੇਂਟਸ, ਆਈਓਸੀ ਦੇ ਸ਼ੇਅਰਾਂ ‘ਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।