ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home Breaking News ਚੰਡੀਗੜ੍ਹ ਦੀ ਸ...

    ਚੰਡੀਗੜ੍ਹ ਦੀ ਸ਼ਾਨਿਕਾ ਸਿੰਗਲਾ ਨੇ ਸਕੂਲ ਦਾ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ

    Delhi Public School Chandigarh
    ਚੰਡੀਗੜ੍ਹ ਦੀ ਸ਼ਾਨਿਕਾ ਸਿੰਗਲਾ ਨੇ ਦਸਵੀਂਂ ‘ਚੋਂ 94 ਫੀਸਦੀ ਅੰਕ ਹਾਸਲ ਕੀਤੇ।

    ਦਸਵੀਂ ’ਚੋਂ ਹਾਸਿਲ ਕੀਤੇ 94% ਅੰਕ

    • ਪੂਜਨੀਕ ਗੁਰੂ ਜੀ ਨੂੰ ਦਿੱਤਾ ਇਸ ਸਫਲਤਾ ਦਾ ਸਿਹਰਾ

    ਚੰਡੀਗੜ੍ਹ (ਐੱਮ ਕੇ ਸ਼ਾਇਨਾ) ਦਿੱਲੀ ਪਬਲਿਕ ਸਕੂਲ ਚੰਡੀਗੜ੍ਹ (Delhi Public School Chandigarh) ਦੀ ਵਿਦਿਆਰਥਣ ਸ਼ਾਨਿਕਾ ਸਿੰਗਲਾ (ਰੋਲ ਨੰਬਰ : 13117986) ਪੁੱਤਰੀ ਸ੍ਰੀਮਤੀ ਰੁਚਿਕਾ ਸਿੰਗਲਾ ਅਤੇ ਗਿਰਵਿੰਦਰ ਸਿੰਗਲਾ ਨੇ ਸੀਬੀਐਸਈ ਬੋਰਡ ਦੁਆਰਾ ਆਯੋਜਿਤ ਦਸਵੀਂ ਦੀ ਕਲਾਸ ਵਿੱਚੋਂ 94% ਅੰਕ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ। ਸ਼ਾਨਿਕਾ ਸਿੰਗਲਾ ਨੇ ਇਸ ਸਫਲਤਾ ਦਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮਾਰਗ ਦਰਸ਼ਨ ਨੂੰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਮੈਂ ਕਾਮਰਸ ਦੀ ਸਿੱਖਿਆ ਪ੍ਰਾਪਤ ਕਰਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹਾਂ।

    Delhi Public School Chandigarh
    ਚੰਡੀਗੜ੍ਹ ਦੀ ਸ਼ਾਨਿਕਾ ਸਿੰਗਲਾ ਨੇ ਦਸਵੀਂਂ ‘ਚੋਂ 94 ਫੀਸਦੀ ਅੰਕ ਹਾਸਲ ਕੀਤੇ।

    ਇਹ ਵੀ ਪੜ੍ਹੋ : ਇਮਾਨਦਾਰੀ ਕਾਮਯਾਬੀ ਲਈ ਜ਼ਰੂਰੀ

    ਸ਼ਾਨਿਕਾ ਸਿੰਗਲਾ ਦੇ ਦਾਦਾ ਇੰਜਨੀਅਰ ਐੱਨ ਆਰ ਸਿੰਗਲਾ ਨੇ ਦੱਸਿਆ ਕਿ ਮੇਰੀ ਪੋਤੀ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਉੱਤੇ ਚਲਦੇ ਹੋਏ ਮੈਥਡ ਆਫ ਮੈਡੀਟੇਸ਼ਨ ਦੇ ਨਾਲ-ਨਾਲ ਰੋਜ਼ਾਨਾ ਦੋ ਤੋਂ ਤਿੰਨ ਘੰਟੇ ਤੱਕ ਪੜ੍ਹਦੀ ਸੀ। ਪੂਜਨੀਕ ਗੁਰੂ ਜੀ ਦੁਆਰਾ ਦੱਸੇ ਇਨ੍ਹਾਂ ਟਿੱਪਸਾਂ ਨਾਲ ਉਸ ਦਾ ਦਿਮਾਗ ਹਰ ਚੀਜ਼ ਨੂੰ ਜਲਦੀ ਕੈਚ ਕਰਨ ਦੇ ਸਮਰੱਥ ਬਣਿਆ ਹੋਇਆ ਹੈ। ਐਨ ਆਰ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਦੀ ਪੋਤੀ ਨੂੰ ਡੀਪੀਐਸ ਸਕੂਲ ਨੇ ਲਗਾਤਾਰ ਛੇ ਸਾਲਾਂ ਤੱਕ ਸਕਾਲਰ ਵਿਦਿਆਰਥਣ ਰਹਿਣ ਲਈ ਗੋਲਡ ਮੈਡਲ ਨਾਲ ਨਿਵਾਜਿਆ ਹੈ। ਇਥੇ ਦੱਸਣਯੋਗ ਹੈ ਕਿ ਸ਼ਾਨਿਕਾ ਸਿੰਗਲਾ ਦੇ ਪਿਤਾ (ਜੀ ਕੇ ਸਿੰਗਲਾ) ਚੰਡੀਗੜ ਸ਼ਹਿਰ ਦੇ ਜਾਣੇ-ਪਹਿਚਾਣੇ ਬਿਲਡਰ, ਡੈਵੇਲਪਰ ਅਤੇ ਸਮਾਜ ਸੇਵੀ ਹਨ।

    LEAVE A REPLY

    Please enter your comment!
    Please enter your name here