ਨਹੀਂ ਰਹੇ ਭਾਕਪਾ ਦੇ ਸ਼ਮੀਮ ਫੈਜੀ

Shamim, Faizi, Dies

ਨਹੀਂ ਰਹੇ ਭਾਕਪਾ ਦੇ ਸ਼ਮੀਮ ਫੈਜੀ

ਨਵੀਂ ਦਿੱਲੀ, ਏਜੰਸੀ। ਭਾਰਤੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਨੇਤਾ ਸ਼ਮੀਮ ਫੈਜੀ ਦਾ ਸ਼ੁੱਕਰਵਾਰ ਨੂੰ ਇੱਥੇ ਦੇਹਾਂਤ ਹੋ ਗਿਆ। ਉਹ 73 ਸਾਲ ਦੇ ਸਨ। ਸ੍ਰੀ ਫੈਜੀ ਦੇ ਪਰਿਵਾਰ ‘ਚ ਪਤਨੀ ਤੋਂ ਇਲਾਵਾ ਇੱਕ ਪੁੱਤਰ ਅਤੇ ਚਾਰ ਬੇਟੀਆਂ ਹਨ। ਮਹਾਰਾਸ਼ਟਰ ਦੇ ਨਾਗਪੁਰ ‘ਚ ਤਿੰਨ ਮਾਰਚ 1946 ਨੂੰ ਜਨਮੇ ਸ੍ਰੀ ਫੈਜੀ ਕੈਂਸਰ ਤੋਂ ਪੀੜਤ ਸਨ ਅਤੇ ਦਿੱਲੀ ਦੇ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਜ) ‘ਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਉਹਨਾਂ ਨੇ ਸ਼ੁੱਕਰਵਾਰ ਨੂੰ ਰਾਤ ਸਵਾ 11 ਵਜੇ ਆਪਣੇ ਘਰੇ ਆਖਰੀ ਸਾਹ ਲਿਆ। ਸ੍ਰੀ ਫੈਜੀ ਭਾਕਪਾ ਦੇ ਰਾਸ਼ਟਰੀ ਸਕੱਤਰ ਸਨ ਅਤੇ ਉਹ ਪਾਰਟੀ ਦੇ ਮੁੱਖ ਅਖਬਾਰ ਨਿਊਜ਼ ਏਜ ਦੇ ਸੰਪਾਦਕ ਵੀ ਰਹੇ ਸਨ। ਭਾਕਪਾ ਜਨਰਲ ਸਕੱਤਰ ਸੁਧਾਕਰ ਰੇਡੀ, ਅਤੁਲ ਅੰਜਾਨ ਅਤੇ ਦਿਨੇਸ਼ ਨੇ ਸ੍ਰੀ ਫੈਜੀ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਚਾਰ ਦਹਾਕਿਆਂ ਤੋਂ ਸ੍ਰੀ ਫੈਜੀ ਨੇ ਖੱਬੀਆਂ ਲਹਿਰਾਂ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅਤੇ ਉਹਨਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।