ਸ਼ਮੀ ਨੇ 5, ਸਿਰਾਜ ਨੇ 3 ਜਦਕਿ ਬੁਮਰਾਹ ਨੇ ਲਈ ਇੱਕ ਵਿਕਟ | IND Vs SL
- ਭਾਰਤ ਦੀ ਦੌੜਾਂ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਜਿੱਤ | IND Vs SL
- ਸ਼੍ਰੀਲੰਕਾ ਦੇ 5 ਬੱਲੇਬਾਜ਼ ਖਾਤਾ ਖੋਲ੍ਹੇ ਬਿਨ੍ਹਾਂ ਹੀ ਆਊਟ | IND Vs SL
ਮੁੰਬਈ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਦਾ 33ਵਾਂ ਮੁਕਾਬਲਾ ਅੱਜ ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਗਿਆ। ਜਿੱਥੇ ਭਾਰਤੀ ਟੀਮ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਆਪਣੇ 50 ਓਵਰਾਂ ’ਚ 356 ਦੌੜਾਂ ਬਣਾਈਆਂ ਅਤੇ ਸ਼੍ਰੀਲੰਕਾ ਨੂੰ ਜਿੱਤ ਲਈ 357 ਦੌੜਾਂ ਦਾ ਟੀਚਾ ਮਿਲਿਆ। ਜਵਾਬ ’ਚ ਸ਼੍ਰੀਲੰਕਾ ਦੀ ਪੂਰੀ ਟੀਮ 55 ਦੌੜਾਂ ਬਣਾ ਕੇ ਆਲਆਊਟ ਹੋ ਗਈ। ਭਾਰਤ ਨੇ ਇਹ ਮੈਚ 302 ਦੌੜਾਂ ਨਾਲ ਜਿੱਤ ਲਿਆ। ਸ਼੍ਰੀਲੰਕਾ ਦੀ ਪੂਰੀ ਟੀਮ 19.4 ਓਵਰ ਹੀ ਖੇਡ ਸਕੀ। ਸ਼੍ਰੀਲੰਕਾ ਦੇ 5 ਬੱਲੇਬਾਜ਼ ਤਾਂ ਖਾਤਾ ਵੀ ਨਹੀਂ ਖੋਲ੍ਹ ਸਕੇ ਅਤੇ ਜੀਰੋ ’ਤੇ ਹੀ ਆਉਟ ਹੋ ਗਏ। ਭਾਰਤ ਵੱਲੋਂ ਮੁੰਹਮਦ ਸ਼ਮੀ ਨੇ 5, ਮੁਹੰਮਦ ਸਿਰਾਜ਼ ਨੇ 3 ਅਤੇ ਜਸਪ੍ਰੀਤ ਬੁਰਮਾਹ ਨੇ ਇੱਕ ਵਿਕਟ ਲਈ। (IND Vs SL)
ਇਹ ਮੈਚ ਜਿੱਤ ਕੇ ਭਾਰਤੀ ਟੀਮ ਸੈਮੀਫਾਈਨਲ ’ਚ ਪਹੁੰਚ ਗਈ ਹੈ। ਦੌੜਾਂ ਦੇ ਲਿਹਾਜ਼ ਨਾਲ ਭਾਰਤ ਦੀ ਵਿਸ਼ਵ ਕੱਪ ’ਚ ਇੱਹ ਸਭ ਤੋਂ ਵੱੜੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤ ਨੇ ਬੱਲੇਬਾਜ਼ੀ ਕਰਦੇ ਹੋਏ ਓਪਨਰ ਸ਼ੁਭਮਨ ਗਿੱਲ, ਸਾਬਕਾ ਕਪਤਾਨ ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਦੇ ਅਰਧਸੈਂਕੜਿਆਂ ਦੀ ਮੱਦਦ ਨਾਲ 356 ਦੌੜਾਂ ਦੀ ਚੁਣੌਤੀਪੁਰਨ ਸੌਕਰ ਬਣਾਇਆ ਸੀ। ਸ਼੍ਰੀਲੰਕਾ ਵੱਲੋਂ ਮਾਧੂਸ਼ੰਕਾ ਨੇ 4 ਵਿਕਟਾਂ ਹਾਸਲ ਕੀਤੀਆਂ ਸੀ। ਹੁਣ ਭਾਰਤੀ ਟੀਮ ਦਾ ਅਗਲਾ ਮੁਕਾਬਲਾ ਦੱਖਣੀ ਅਫਰੀਕਾ ਨਾਲ 5 ਨਵੰਬਰ ਨੂੰ ਖੇਡਿਆ ਜਾਵੇਗਾ। (IND Vs SL)