ਭਾਰਤੀ ਗੇਂਦਬਾਜ਼ ਸ਼ਮੀ ਨੇ ਲਾਈ 19 ਸਥਾਨਾਂ ਦੀ ਛਾਲ, ਪਹੁੰਚੇ 30ਵੇਂ ਨੰਬਰ ‘ਤੇ

Shami, Climbs, Position

ਕਪਤਾਨ ਵਿਰਾਟ ਕੋਹਲੀ ਤੇ ਤੇਜ ਗੇਂਦਬਾਜ਼ ਜਸਪ੍ਰੀਤ ਬੁਮਰਾਹ ਚੋਟੀ ‘ਤੇ ਬਰਕਰਾਰ

ਦੁਬਈ | ਨਿਊਜ਼ੀਲੈਂਡ ਖਿਲਾਫ ਭਾਰਤ ਦੀ 4-1 ਦੀ ਇੱਕ ਰੋਜ਼ਾ ਸੀਰੀਜ਼ ਜਿੱਤ ‘ਚ ਮੈਨ ਆਫ ਦ ਸੀਰੀਜ਼ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਤਾਜਾ ਆਈਸੀਸੀ ਇੱਕ ਰੋਜ਼ਾ ਰੈਂਕਿੰਗ ‘ਚ 19 ਸਥਾਨਾਂ ਦੀ ਲੰਮੀ ਛਾਲ ਲਾਈ ਹੈ ਤੇ ਉਹ ਤੀਜੇ ਨੰਬਰ ‘ਤੇ ਪਹੁੰਚ ਗਏ ਹਨ ਸ਼ਮੀ ਨੇ ਸੀਰੀਜ ‘ਚ ਕੁੱਲ ਨੌਂ ਵਿਕਟਾਂ ਹਾਸਲ ਕੀਤੀਆਂ ਜਿਸ ਦਾ ਫਾਇਦਾ ਉਨ੍ਹਾਂ ਨੂੰ ਰੈਂਕਿੰਗ ‘ਚ ਮਿਲਿਆ ਸ਼ਮੀ ਨਿਊਜ਼ੀਲੈਂਡ ਖਿਲਾਫ ਪੰਜ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ 49ਵੇਂ ਸਥਾਨ ‘ਤੇ ਸਨ ਅਤੇ ਹੁਣ ਉਹ 30ਵੇਂ ਨੰਬਰ ‘ਤੇ ਪਹੁੰਚ ਗਏ ਹਨ ਇੱਕ ਰੋਜ਼ਾ ਰੈਂਕਿੰਗ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਤੇਜ ਗੇਂਦਬਾਜ਼ ਜਸਪ੍ਰੀਤ ਬੁਮਰਾਹ ਚੋਟੀ ਸਥਾਨ ‘ਤੇ ਬਰਕਰਾਰ ਹਨ ਵਿਰਾਟ ਨੂੰ ਇੱਕ ਰੋਜ਼ਾ ਸੀਰੀਜ਼ ਦੇ ਆਖਰੀ ਦੋ ਮੈਚਾਂ ‘ਚ ਅਰਾਮ ਦਿੱਤਾ ਗਿਆ ਸੀ ਜਦੋਂਕਿ ਬੁਮਰਾਹ ਨੂੰ ਅਸਟਰੇਲੀਆ ਤੇ ਨਿਊਜ਼ੀਲੈਂਡ ਖਿਲਾਫ ਸੀਰੀਜ਼ ‘ਚ ਅਰਾਮ ਦਿੱਤਾ ਗਿਆ ਸੀ
ਅਫਗਾਨਿਸਤਾਨ ਦੇ ਰਾਸ਼ਿਦ ਖਾਨ ਗੇਂਦਬਾਜੀ ‘ਚ ਦੂਜੇ ਨੰਬਰ ‘ਤੇ ਬਣੇ ਹੋਏ ਹਨ ਜਦੋਂਕਿ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਸੀਰੀਜ ‘ਚ 12ਵਿਕਟਾਂ ਲੈਣ ਦੀ ਬਦੌਲਤ ਸੱਤ ਸਥਾਂਨਾਂ ਦੀ ਛਾਲ ਦੇ ਨਾਲ ਤੀਜੇ ਨੰਬਰ ‘ਤੇ ਪਹੁੰਚ ਗਏ ਹਨ ਭਾਰਤੀ ਲੇੱਗ ਸਪਿੱਨਰ ਯੁਜਵੇਂਦਰ ਚਹਿਲ ਤੀਜੇ ਸਥਾਨ ‘ਤੇ ਪੰਜਵੇਂ ਨੰਬਰ ‘ਤੇ ਖਿਸਕੇ ਹਨ ਚਾਈਨਾਮੈਨ ਗੇਂਦਬਜ਼ ਕੁਲਦੀਪ ਯਾਦਵ ਆਪਣੇ ਚੌਥੇ ਸਥਾਂਨ ‘ਤੇ ਬਣੇ ਹੋਏ ਹਨ ਦੋ ਮੈਚਾਂ ਦੇ ਅਰਾਮ ਤੋਂ ਵਿਰਾਟ ਨੂੰ ਰੈਂਕਿੰਗ ‘ਚ ਦਸ ਅੰਕਾਂ ਦਾ ਨੁਕਸਾਨ ਹੋਇਆ ਹੈ  ਉਹ ਹੁਣ 897 ਤੋਂ 887 ਅੰਕਾਂ ‘ਤੇ ਆ ਗਏ ਹਨ ਹਾਲਾਂਕਿ ਉਨ੍ਹਾਂ ਦੇ ਚੋਟੀ ਸਥਾਨ ਨੂੰ ਫਿਲਹਾਲ ਕੋਈ ਖਤਰਾ ਨਹੀਂ ਹੈ ਦੂਜੇ ਸਥਾਨ ‘ਤੇ ਮੌਜ਼ੂਦ ਰੋਹਿਤ ਸ਼ਰਮਾ ਨੂੰ 20 ਅੰਕਾਂ ਦਾ ਨੁਕਸਾਨ ਹੋਇਆ Âੈ ਤੇ ਉਹ 874 ਤੋਂ 854 ਅੰਕਾਂ ‘ਤੇ ਆ ਗਏ ਹਨ ਓਪਨਰ ਸ਼ਿਖਰ ਧਵਨ 10ਵੈਂ ਤੇ ਮਹਿੰਦਰ ਸਿੰਘ ਧੋਨੀ 17ਵੇਂ ਸਥਾਨ ‘ਤੇ ਹਨ ਧੋਨੀ ਅਸਟਰੇਲੀਆ ਖਿਲਾਫ ਸੀਰੀਜ ‘ਚ ਲਗਾਤਾਰ ਤਿੰਨ ਅਰਧ ਸੈਂਕੜੇ ਬਣਾਉਣ ਨਾਲ ਮੈਨ ਆਫ ਦ ਸੀਰੀਜ਼ ਰਹੇ ਸਨ ਤੇ ਉਸ ਸੀਰੀਜ਼ ਤੋਂ ਬਾਅਦ ਉਹ ਤਿੰਨ ਸਥਾਨਾਂ ਦੇ ਸੁਧਾਰ ਨਾਲ 17ਵੇਂ ਨੰਬਰ ‘ਤੇ ਪਹੁੰਚੇ ਸਨ ਮੱਧ ਕ੍ਰਮ ਦੇ ਬੱਲੇਬਾਜ਼ ਕੇਦਾਰ ਜਾਧਵ 38ਵੇਂ ਤੋਂ 35ਵੇਂ ਤੇ ਆਖਰੀ ਇੱਕ ਰੋਜ਼ਾ ‘ਚ 90 ਦੌੜਾਂ ਬਣਾਉਣ ਵਾਲੇ ਅੰਬਾਟੀ ਰਾਇਡੂ 53ਵੇਂ ਤੋਂ 42ਵੇਂ ਸਥਾਨ ‘ਤੇ ਪਹੁੰਚੇ ਹਨ ਆਖਰੀ ਮੈਚ ‘ਚ 45 ਦੋੜਾਂ ਬਣਾਉਣ ਵਾਲੇ ਆਲਰਾਊਂਡਰ ਹਾਰਦਿਕ ਪਾਂਡਿਆ 84ਵੇਂ ਤੋਂ 79ਵੇਂ ਸਥਾਨ ‘ਤੇ ਪਹੁੰਚੇ ਹਨ ਗੇਂਦਬਾਜ਼ੀ ‘ਚ ਭੁਵਨੇਸ਼ਵਰ ਕੁਮਾਰ 17ਵੇਂ ਨੰਬਰ ‘ਤੇ ਹਨ ਜਦੋਂਕਿ ਪਾਂਡਿਆ 55ਵੇਂ ਤੋਂ 53ਵੇਂ ਨੰਬਰ ‘ਤੇ ਪਹੁੰਚੇ ਹਨ ਗੇਂਦਬਾਜ਼ੀ ‘ਚ ਭਾਰਤ ਦੇ ਤਿੰਨ ਗੇਂਦਬਾਜ਼ ਬੁਮਰਾਹ, ਕੁਲਦੀਪ ਅਤੇ ਚਹਿਲ ਟਾਪ 5 ‘ਚ ਹਨ ਇਸ ਸੀਰੀਜ਼ ਨੂੰ ਹਰਾਉਣ ਨਾਲ ਨਿਊਜ਼ੀਲੈਂਡ ਫਿਸਲ ਕੇ ਦੱਖਣੀ ਅਫਰੀਕਾ ਤੋਂ ਬਾਅਦ ਚੌਥੇ ਨੰਬਰ ‘ਤੇ ਖਿਸਕ ਗਿਆ ਹੈ ਇੰਗਲੈਂਡ 126 ਅੰਕਾਂ ਨਾਲ ਚੋਟੀ ‘ਤੇ ਹੈ ਜਦੋਂਕਿ ਭਾਰਤ ਦੇ 122 ਅੰਕ ਹੋ ਚੁੱਕੇ ਹਨ ਤੇ ਉਸ ਨੇ ਇੰਗਲੈਂਡ ਤੋਂ ਆਪਣਾ ਫਾਸਲਾ ਘਟਾ ਕੇ ਚਾਰ ਅੰਕ ਕਰ ਲਿਆ ਹੈ ਦੱਖਣੀ ਅਫਰੀਕਾ ਤੇ ਨਿਉਜ਼ੀਲੈਂਡ ਇੱਕ ਬਰਾਬਰ 111 ਅੰਕ ਹਨ ਪਰ ਦਸ਼ਮਲਵ ਤੋਂ ਬਾਅਦ ਦੀ ਗਣਨਾ ‘ਚ ਦੱਖਣੀ ਅਫਰੀਕਾ ਤੀਜੇ ਅਤੇ ਨਿਊਜ਼ੀਲੈਂਡ ਚੌਥੇ ਸਥਾਨ ‘ਤੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।