ਇਹ ਸ਼ਾਨਦਾਰ ਤਸਵੀਰਾਂ ਆਪਣੇ ਆਪ ’ਚ ਬਹੁਤ ਕੁਝ ਕਰਦੀਆਂ ਨੇ ਬਿਆਨ…

Incarnation Day

ਸਰਸਾ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਵਸ ਮਨਾਉਣ ਲਈ ਵੱਡੀ ਗਿਣਤੀ ’ਚ ਸ਼ਰਧਾਲੂ ਸ਼ਾਹ ਸਤਿਨਾਮ ਜੀ ਧਾਮ ’ਚ ਪਹੰੁਚ ਚੁੱਕੇ ਹਨ। ਸ਼ਰਧਾਲੂ, ਰੇਲ, ਬੱਸ, ਨਿੱਜੀ ਵਾਹਨਾਂ ਰਾਹੀਂ ਸ਼ਾਹ ਸਤਿਨਾਮ ਜੀ ਧਾਮ ’ਚ ਪਹੰੁਚ ਰਹੇ ਹਨ ਅਤੇ ਸ਼ਰਧਾਲੂਆਂ ਦਾ ਪਹੰੁਚਣਾ ਲਗਾਤਾਰ ਜਾਰੀ ਹੈ। ਡੇਰੇ ਵੱਲ ਆਉਣ ਵਾਲੇ ਸਾਰੇ ਰਸਤਿਆਂ ’ਤੇ ਸੰਗਤ ਹੀ ਸੰਗਤ ਨਜ਼ਰ ਆ ਰਹੀ ਹੈ। ਸ਼ਾਹ ਸਤਿਨਾਮ ਜੀ ਧਾਮ ਤੇ ਸ਼ਾਹ ਮਸਤਾਨਾ ਜੀ ਆਸ਼ਰਮ ਦੇ ਚੱਪੇ-ਚੱਪੇ ਨੂੰ ਸੋਹਣੇ ਰੂਪ ’ਚ ਲੜੀਆਂ ਝੰਡੀਆਂ ਤੇ ਸਵਾਗਤੀ ਗੇਟਾਂ ਸਮੇਤ ਲੜੀਆਂ ਨਾਲ ਸਜ਼ਾਇਆ ਗਿਆ ਹੈ। ਆਓ ਦੇਖਦੇ ਹਾਂ ਸੱਚ ਕਹੂੰ ਦੀ ਖਾਸ ਰਿਪੋਰਟ…

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇੰਸਟਾਗ੍ਰਾਮ ’ਤੇ ਸਾਧ-ਸੰਗਤ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਵਸ ਦੀ ਲੱਖ-ਲੱਖ ਵਧਾਈ ਦਿੱਤੀ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਮੇਰੇ ਕਰੋੜਾਂ ਬੱਚਿਓ ਅੱਜ ਬੇਪਰਵਾਹ ਸੱਚੇ ਦਾਤਾ ਰਹਿਬਰ ਦਾ ਅਵਤਾਰ ਦਿਨ ਹੈ ਅਤੇ ਤੁਹਾਨੂੰ ਸਭ ਨੂੰ ਅਵਤਾਰ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਹੋਣ। ਮਿਲਦੇ ਹਾਂ ਤੁਹਾਨੂੰ 11 ਵਜੇ।

ਤੁਸੀਂ ਆਓਗੇ ਅਤੇ ਸਾਨੂੰ ਪਤਾ ਹੈ ਥੋੜ੍ਹਾ ਜਿਹਾ ਤਾਂ ਸਾਨੂੰ ਲੇਟ ਆਉਣਾ ਹੀ ਪਵੇਗਾ। ਤੁਹਾਡਾ ਇੰਤਜਾਰ ਕਰਦੇ ਹੋਏ। ਤਾਂ ਤੁਹਾਡੀ ਸੇਵਾ ’ਚ ਆ ਕੇ ਉੱਥੇ ਮਿਲਦੇ ਹਾਂ ਅਤੇ ਸਤਿਗੁਰੂ ਮੌਲਾ ਦਾ ਗੁਣਗਾਣ ਗਾਵਾਂਗੇ। ਤੁਹਾਡੇ ਨਾਲ ਰੂ-ਬ-ਰੂ ਹੋਵਾਂਗੇ। ਤੁਹਾਡੇ ਸਾਰਿਆਂ ’ਚ ਸ਼ਾਹ ਸਤਿਨਾਮ ਅਤੇ ਸ਼ਾਹ ਮਸਤਾਨਾ ਦਾਤਾ ਦੇ ਦਰਸ਼ਨ ਕਰ ਸਕਾਂਗੇ ਅਸੀਂ ਵੀ, ਗੱਲ ਇੱਕ ਹੀ ਹੈ। ਤੇ ਭਗਵਾਨ ਤੁਹਾਨੂੰ ਬਹੁਤ-ਬਹੁਤ ਖੁਸ਼ੀਆਂ ਬਖਸ਼ੇ। ਤੇ ਇੱਕ ਵਾਰ ਫਿਰ ਪੂਜਨੀਕ ਪਰਮ ਪਿਤਾ ਜੀ ਦੇ ਪਵਿੱਤਰ ਅਵਤਾਰ ਦਿਵਸ ਦੀਆਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ। ਬਹੁਤ-ਬਹੁਤ ਆਸ਼ੀਰਵਾਦ ਦਿੰਦੇ ਹਾਂ। ਆਸੀਰਵਾਦ! ਆਸ਼ੀਰਵਾਦ ਬੇਟਾ।

ਵੀਡੀਓ ਦੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ।

https://www.instagram.com/reel/Cn0ymIDs1z7/?igshid=MDJmNzVkMjY%3D

ਪੂਜਨੀਕ ਗੁਰੂ ਜੀ ਦੇ ਆਫਿਸ਼ੀਲਅ ਇੰਸਟਾਗ੍ਰਾਮ ਅਕਾਊਂਟ ਨੂੰ ਇੱਥੇ ਕਲਿੱਕ ਕਰਕੇ ਦੇਖੋ ਤੇ ਫਾਲੋ ਵੀ ਕਰੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ

 

LEAVE A REPLY

Please enter your comment!
Please enter your name here