ਮਹਾਭਾਰਤ ਦੇ ਕਰਨ ਦਾ ਕਿਰਦਾਰ ਨਿਭਾਉਣਗੇ ਸ਼ਾਹਿਦ ਕਪੂਰ!

ਮਹਾਭਾਰਤ ਦੇ ਕਰਨ ਦਾ ਕਿਰਦਾਰ ਨਿਭਾਉਣਗੇ ਸ਼ਾਹਿਦ ਕਪੂਰ!

ਮੁੰਬਈ। ਬਾਲੀਵੁੱਡ ਦੇ ਚਾਕਲੇਟੀ ਨਾਇਕ ਸ਼ਾਹਿਦ ਕਪੂਰ ਨੂੰ ਸਿਲਵਰ ਸ¬ਕ੍ਰੀਨ ’ਤੇ ਮਹਾਭਾਰਤ ਦੇ ਕਰਨ ਦੀ ਭੂਮਿਕਾ ਨਿਭਾਉਂਦੇ ਦੇਖਿਆ ਜਾ ਸਕਦਾ ਹੈ। ਬਾਲੀਵੁੱਡ ਵਿੱਚ ਇੱਕ ਗੂੰਜ ਹੈ ਕਿ ਸ਼ਾਹਿਦ ਕਪੂਰ ਨੇ ਆਪਣੇ ਅਗਲੇ ਪ੍ਰੋਜੈਕਟ ਲਈ ਫਿਲਮ ਨਿਰਮਾਤਾ ਰਾਕੇਸ਼ ਓਮਪ੍ਰਕਾਸ਼ ਮਹਿਰਾ ਨਾਲ ਹੱਥ ਮਿਲਾ ਲਿਆ ਹੈ। ਇਸ ਗੱਲ ਦੀ ਚਰਚਾ ਹੈ ਕਿ ਸ਼ਾਹਿਦ ਕਪੂਰ ਰਾਕੇਸ਼ ਓਮਪ੍ਰਕਾਸ਼ ਮਹਿਰਾ ਦੀ ਫਿਲਮ ਮਹਾਭਾਰਤ ਵਿੱਚ ਕਰਨ ਦਾ ਪ੍ਰਤੀਕ ਪਾਤਰ ਨਿਭਾਉਣ ਜਾ ਰਹੇ ਹਨ। ਫਿਲਮ ਵਿਚ ਕਰਨ ਦਾ ਕਿਰਦਾਰ ਸਭ ਤੋਂ ਮਹੱਤਵਪੂਰਣ ਰਹੇਗਾ। ਇਸ ਫਿਲਮ ਵਿੱਚ ‘ਮਹਾਂਭਾਰਤ’ ਦੀ ਕਹਾਣੀ ਨੂੰ ਕਰਨ ਦੇ ਨਜ਼ਰੀਏ ਤੋਂ ਦਿਖਾਇਆ ਜਾਵੇਗਾ।

ਅਜੇ ਤੱਕ ਫਿਲਮ ‘ਮਹਾਭਾਰਤ’ ਬਾਰੇ ਜ਼ਿਆਦਾ ਜਾਣਕਾਰੀ ਨਹÄ ਦਿੱਤੀ ਗਈ ਹੈ। ਅਜਿਹੀ ਸਥਿਤੀ ਵਿੱਚ ਇਹ ਕਹਿਣਾ ਮੁਸ਼ਕਲ ਹੈ ਕਿ ਫਿਲਮ ਨੂੰ ਮਾਡਰਨ ਲੁੱਕ ਵਿੱਚ ਦਿਖਾਇਆ ਜਾਵੇਗਾ ਜਾਂ ਨਹÄ। ਮੰਨਿਆ ਜਾ ਰਿਹਾ ਹੈ ਕਿ ਰਾਕੇਸ਼ ਅਤੇ ਪ੍ਰਕਾਸ਼ ਮਹਿਰਾ ਦੀ ਇਹ ਮੈਗਾ ਬਜਟ ਫਿਲਮ ਬਾਲੀਵੁੱਡ ਦੀ ਸਭ ਤੋਂ ਸ਼ਾਨਦਾਰ ਫਿਲਮ ਬਣਨ ਜਾ ਰਹੀ ਹੈ। ਕੁਝ ਸਮਾਂ ਪਹਿਲਾਂ ਹੀ ਸ਼ਾਹਿਦ ਕਪੂਰ ਨੇ ਫਿਲਮ ‘ਜਰਸੀ’ ਦੀ ਸ਼ੂਟਿੰਗ ਪੂਰੀ ਕੀਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.