ਮਹਾਮਾਇਆ ਫਲਾਈਓਵਰ ਤੋਂ ਦਿੱਲੀ ਫਰੀਦਾਬਾਦ ਜਾਇਆ ਜਾ ਸਕੇਗਾ
ਸੀਏਏ ਦੇ ਵਿਰੋਧ ‘ਚ 15 ਦਸੰਬਰ ਤੋਂ ਸੜਕ ‘ਤੇ ਦਿੱਤਾ ਜਾ ਰਿਹੈ ਧਰਨਾ
ਨਵੀਂ ਦਿੱਲੀ, ਏਜੰਸੀ। ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ‘ਚ ਸ਼ਾਹੀਨ ਬਾਗ ‘ਚ ਪ੍ਰਦਰਸ਼ਨ ਕਾਰਨ 69 ਦਿਨਾਂ ਤੋਂ ਬੰਦ ਇੱਕ ਰਸਤਾ ਖੋਲ੍ਹ ਦਿੱਤਾ ਗਿਆ ਹੈ। ਨੋਇਡਾ ਪੁਲਿਸ ਨੇ ਸ਼ੁੱਕਰਵਾਰ ਨੂੰ ਮਹਾਮਾਇਆ ਫਲਾਈਓਵਰ ਵੱਲ ਜਾਣ ਵਾਲੇ ਰਸਤੇ ਤੋਂ ਬੈਰੀਕੇਡਿੰਗ ਹਟਾਈ। ਇਹ ਰਸਤਾ ਨੋਇਡਾ ਨੂੰ ਦਿੱਲੀ ਅਤੇ ਫਰੀਦਾਬਾਦ ਨਾਲ ਜੋੜਦਾ ਹੈ। ਹਾਲਾਂਕਿ ਕਾਲਿੰਦੀ ਕੁੰਜ ਤੋਂ ਫਰੀਦਾਬਾਦ ਜੈਤਪੁਰ ਵੱਲ ਜਾਣ ਵਾਲਾ ਰਸਤਾ ਅਜੇ ਬੰਦ ਹੈ। ਇਸ ਕਾਰਨ ਦਿੱਲੀ ਨੋਇਡਾ ਦਰਮਿਆਨ ਡੀਐਨਡੀ ਫਲਾਈਓਵਰ ‘ਤੇ ਇਨੀਂ ਦਿਨੀਂ ਟ੍ਰੈਫਿਕ ਦਾ ਕਾਫੀ ਦਬਾਅ ਹੈ। ਓਖਲਾ ਦੇ ਸ਼ਾਹੀਨ ਬਾਗ ਇਲਾਕੇ ‘ਚ ਸੀਏਏ ਦੇ ਵਿਰੋਧ ‘ਚ ਸੈਂਕੜੇ ਪ੍ਰਦਰਸ਼ਨਕਾਰੀ 15 ਦਸੰਬਰ ਤੋਂ ਸੜਕ ‘ਤੇ ਧਰਨਾ ਦੇ ਰਹੇ ਹਨ। ਇਸ ਨਾਲ ਨੋਇਡਾ ਅਤੇ ਫਰੀਦਾਬਾਦ ਵੱਲ ਜਾਣ ਵਾਲੇ ਰਸਤੇ ਬੰਦ ਹੋ ਗਏ। Shaheen bagh
ਪ੍ਰਦਰਸ਼ਨ ਵਾਲੀ ਥਾਂ ਦੇ ਆਸਪਾਸ ਕਈ ਦੁਕਾਨਾਂ ਬੰਦ ਹਨ। ਕੁਝ ਦਿਨ ਪਹਿਲਾਂ ਸਥਾਨਕ ਨਾਗਰਿਕ ਪ੍ਰਦਰਸ਼ਨ ਖਿਲਾਫ਼ ਸੜਕਾਂ ‘ਤੇ ਉਤਰ ਆਏ ਸਨ। ਉਹਨਾਂ ਨੇ ਜਲਦ ਰਸਤਾ ਖੋਲ੍ਹਣ ਦੀ ਮੰਗ ਕੀਤੀ ਸੀ। ਯਾਜਿਕਾ ਕਰਤਾ ਨੰਦਕਿਸ਼ੋਰ ਗਰਗ ਅਤੇ ਅਮਿਤ ਸ਼ਾਹਨੀ ਨੇ ਪਿਛਲੇ ਹਫਤੇ ਸੁਪਰੀਮ ਕੋਰਟ ‘ਚ ਅਰਜੀ ਦਾਇਰ ਕੀਤੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।