ਯਾਸਿਰ ਸ਼ਾਹ ਨੇ 12.3 ਓਵਰਾਂ ਂਚ 41 ਦੌੜਾਂ ਦੇ ਕੇ 8 ਵਿਕਟਾਂ ਲਈਆਂ
ਦੁਬਈ, 26 ਨਵੰਬਰ
ਪਾਕਿਸਤਾਨ ਦੇ ਲੈੱਗ ਸਪਿੱਨਰ ਯਾਸਿਰ ਸ਼ਾਹ ਨੇ ਆਪਣੀ ਲੈੱਗ ਸਪਿੱਨ ਗੇਂਦਬਾਜ਼ੀ ਦੇ ਕਮਾਲ ਨਾਲ ਨਿਊਜ਼ੀਲੈਂਡ ਨੂੰ ਇੱਥੇ ਦੂਸਰੇ ਟੈਸਟ ਮੈਚ ਦੀ ਪਹਿਲੀ ਪਾਰੀ ‘ਚ 90 ਦੌੜਾਂ ‘ਤੇ ਸਮੇਟ ਦਿੱਤਾ ਉਸਦੀ ਫ਼ਿਰਕੀ ਦੇ ਅੱਗੇ ਹਰ ਕੀਵੀ ਬੱਲੇਬਾਜ਼ੀ ਪਰੇਸ਼ਾ ਨੀ ‘ਚ ਨਜ਼ਰ ਆਇਆ ਸੱਜੇ ਹੱਥ ਦੇ ਗੁੱਟ ਦੇ ਸਪਿੱਲਰ ਯਾਸਿਰ ਦੀ ਗੇਂਦਬਾਜ਼ੀ ਦਾ ਹੀ ਕਮਾਲ ਸੀ ਕਿ ਇੱਕ ਸਮੇਂ ਬਿਨਾਂ ਵਿਕਟ ਗੁਆਇਆਂ 50 ਦੌੜਾਂ ਬਣਾ ਕੇ ਚੰਗੀ ਸਥਿਤੀ ‘ਚ ਨਜ਼ਰ ਆ ਰਹੀ
ਨਿਊਜ਼ੀਲੈਂਡ ਦੀ ਪੂਰੀ ਟੀਮ 90 ਦੌੜਾਂ ਤੱਕ ਪੈਵੇਲੀਅਨ ਜਾ ਬੈਠੀ ਯਾਸਿਰ ਨੇ 12.3 ਚਵਰਾਂ ‘ਚ 1 ਮੇਡਨ ਰੱਖਦੇ ਹੋਏ 41 ਦੌੜਾਂ ਦੇ ਕੇ 8 ਵਿਕਟਾਂ ਲਈਆਂ ਇਹ ਟੈਸਟ ਕ੍ਰਿਕਟ ਗੇਂਦਬਾਜ਼ੀ ‘ਚ ਪਾਕਿਸਤਾਨ ਵੱਲੋਂ ਤੀਸਰਾ ਸਰਵਸ੍ਰੇਸ਼ਠ ਗੇਂਦਬਾਜ਼ੀ ਅੰਕੜਾ ਹੈ ਯਾਸਿਰ ਦੀ ਇਸ ਕਹਿਰ ਢਾਉਂਦੀ ਗੇਂਦਬਾਜ਼ੀ ਕਾਰਨ ਮੈਚ ਦੇ ਤੀਸਰੇ ਦਿਨ ਨਿਊਜ਼ੀਲੈਂਡ ਨੂੰ ਫਾਲੋਆਨ ਦਾ ਸਾਹਮਣਾ ਕਰਨਾ ਪਿਆ
ਦੁਬਈ ‘ਚ ਖੇਡੇ ਜਾ ਰਹੇ ਇਸ ਟੈਸਟ ਮੈਚ ‘ਚ ਪਾਕਿਸਤਾਨ ਨੇ ਆਪਣੀ ਪਹਿਲੀ ਪਾਰੀ 5 ਵਿਕਟਾਂ ਗੁਆ ਕੇ 418 ਦੌੜਾਂ ਬਣਾਉਣ ਤੋਂ ਬਾਅਦ ਘੋਸ਼ਿਤ ਕਰ ਦਿੱਤੀ ਸੀ ਜਵਾਬ ‘ਚ ਦੂਸਰੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ ‘ਚ ਬਿਨਾਂ ਵਿਕਟ ਗੁਆਇਆਂ 24 ਦੌੜਾਂ ਬਣਾਈਆਂ ਸਨ ਮੈਚ ਦੇ ਤੀਸਰੇ ਦਿਨ ਨਿਊਜ਼ੀਲੈਂਡ ਨੇ ਇਸ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਨਾਬਾਦ ਬੱਲੇਬਾਜ਼ ਜੀਤ ਰਾਵਲ ਅਤੇ ਟਾਮ ਲੈਥਮ ਨੇ ਪਾਰੀ ਨੂੰ ਅੱਗੇ ਵਧਾਉਂਦੇ ਹੋਏ ਸਕੋਰ 50 ਤੱਕ ਪਹੁੰਚਾ ਦਿੱਤਾ ਇਸ ਸਕੋਰ ‘ਤੇ ਯਾਸਿਰ ਨੇ ਰਾਵਲ(31) ਨੂੰ ਬੋਲਡ ਕਰ ਦਿੱਤਾ ਇਸ ਤੋਂ ਬਾਅਦ ਨਿਊਜ਼ੀਲੈਂਡ ਦੀ ਪਾਰੀ ਤਾਸ਼ ਦੇ ਪੱਤਿਆਂ ਵਾਂਗ ਖਿੰਡ ਗਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।