ਸ਼ਾਹ ਸਤਿਨਾਮ ਜੀ ਸੱਚਖੰਡ ਧਾਮ ਚਚੀਆ ਨਗਰੀ ਵਿਗਿਆਨਿਕ ਖੇਤੀ ਲਈ ਸਨਮਾਨਿਤ

ਆਰਗੈਨਿਕ ਖੇਤੀ ਲਈ ਵੀ ਦੇਸ਼ ਭਰ ’ਚ ਜਾਣਿਆ ਜਾਂਦੈ ਡੇਰਾ ਸੱਚਾ ਸੌਦਾ

ਕਾਂਗੜਾ, (ਸੱਚ ਕਹੂੰ ਨਿਊਜ਼) ਹਿਮਾਚਲ ਪ੍ਰਦੇਸ਼ ’ਚ ਸਥਿੱਤ ਡੇਰਾ ਸੱਚਾ ਸੌਦਾ ਦੀ ਬਰਾਂਚ ਸ਼ਾਹ ਸਤਿਨਾਮ ਜੀ ਸੱਚਖੰਡ ਧਾਮ, ਚਚੀਆ ਨਗਰੀ, ਪਾਲਮਪੁਰ, ਕਾਂਗੜਾ ਨੂੰ ਉੱਤਮ ਤੇ ਵਿਗਿਆਨਕ ਖੇਤੀ ’ਚ ਚੰਗੀਆਂ ਸੇਵਾਵਾਂ ਦੇਣ ਲਈ ਸਨਮਾਨਿਤ ਕੀਤਾ ਗਿਆ ਇਹ ਸਨਮਾਨ ਦਰਬਾਰ ਵਿੱਚ ਖੇਤੀਬਾੜੀ ਦੀ ਸੰਭਾਲ ਕਰ ਰਹੇ ਜ਼ਿੰਮੇਵਾਰ ਸੇਵਾਦਾਰ ਪ੍ਰਿਤਪਾਲ ਇੰਸਾਂ ਨੇ ਪ੍ਰਾਪਤ ਕੀਤਾ ਜਾਣਕਾਰੀ ਅਨੁਸਾਰ ਚੌਧਰੀ ਸਰਵਣ ਕੁਮਾਰ ਹਿਮਾਚਲ ਪ੍ਰਦੇਸ਼ ਖੇਤੀਬਾੜੀ ਯੂਨੀਵਰਸਿਟੀ ਕਾਂਗੜਾ (ਹਿਮਾਚਲ ਪ੍ਰਦੇਸ਼) ਦੇ ਖੇਤੀ ਵਿਗਿਆਨ ਕੇਂਦਰ ਵੱਲੋਂ ਕਰਵਾਏ ਗਏ ‘ਕਿਸਾਨ ਵਿਗਿਆਨ ਸਿਖਲਾਈ’ ਦੇ ਮੌਕੇ ’ਤੇ ਸਨਮਾਨ ਇੱਕ ਪ੍ਰਸ਼ੰਸਾ ਪੱਤਰ ਦਿੱਤਾ ਗਿਆ ਇਸ ਪ੍ਰੋਗਰਾਮ ਦੌਰਾਨ ਪ੍ਰਸ਼ੰਸਾ ਪੱਤਰ ਵੂਲ ਫੈੱਡਰੇਸ਼ਨ ਹਿਮਾਚਲ ਪ੍ਰਦੇਸ਼ ਦੇ ਚੇਅਰਮੈਨ ਤ੍ਰਿਲੋਕ ਕਪੂਰ ਤੇ ਖੇਤੀਬਾੜੀ ਯੂਨੀਵਰਸਿਟੀ ਪਾਲਮਪੁਰ ਹਿਮਾਚਲ ਪ੍ਰਦੇਸ਼ ਦੇ ਵਾਈਸ ਚਾਂਸਲਰ ਹਰਿੰਦਰ ਚੌਧਰੀ ਵੱਲੋਂ ਵੰਡੇ ਗਏ ਇਸ ਪ੍ਰੋਗਰਾਮ ਵਿੱਚ ਸੂਬੇ ਭਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ ਹੋਏ ਸਨ

ਪ੍ਰੋਗਰਾਮ ਦੌਰਾਨ ਖੇਤੀਬਾੜੀ ਯੂਨੀਵਰਸਿਟੀ ਤੇ ਵੂਲ ਫੈੱਡਰੇਸ਼ਨ ਵੱਲੋਂ ਪਹੁੰਚੇ ਹੋਏ ਅਧਿਕਾਰੀਆਂ ਨੇ ਡੇਰਾ ਸੱਚਾ ਸੌਦਾ ਦੀ ਖੇਤੀਬਾੜੀ ਦੇ ਖੇਤਰ ’ਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਲਈ ਪ੍ਰਸ਼ੰਸਾ ਕੀਤੀ ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ’ਚ ਡੇਰਾ ਸੱਚਾ ਸੌਦਾ ਵੱਲੋਂ ਖੇਤੀਬਾੜੀ ਵਿੱਚ ਵਿਗਿਆਨਿਕ ਤਰੀਕੇ ਨਾਲ ਕੀਤੀ ਜਾਂਦੀ ਹੈ ਆਰਗੈਨਿਕ ਖੇਤੀ ਲਈ ਡੇਰਾ ਸੱਚਾ ਦੇਸ਼ ਭਰ ਲਈ ਜਾਣਿਆ ਜਾਂਦਾ ਹੈ ਪਾਣੀ ਦੀ ਰੀਸਾਈਕÇਲੰਗ ਲਈ ਵੀ ਡੇਰਾ ਸੱਚਾ ਸੌਦਾ ਵਿੱਚ ਪ੍ਰੋਜੈਕਟ ਲਾਏ ਗਏ ਹਨ ਜਿਸ ਰਾਹੀਂ ਫਸਲਾਂ ਦੀ ਸਿੰਚਾਈ ਲਈ ਪਾਣੀ ਦੀ ਮੁੜ ਵਰਤੋਂ ਕੀਤੀ ਜਾ ਸਕਦੀ ਹੈ

ਡੇਰਾ ਸੱਚਾ ਸੌਦਾ ਵੱਲੋਂ ਨਵੀਆਂ ਤਕਨੀਕਾਂ ਅਪਣਾ ਕੇ ਕੀਤੀ ਜਾਂਦੀ ਐ ਖੇਤੀ : ਪ੍ਰਿਤਪਾਲ ਇੰਸਾਂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਾਹ ਸਤਿਨਾਮ ਜੀ ਸੱਚਖੰਡ ਧਾਮ, ਚਚੀਆ ਨਗਰੀ ’ਚ ਖੇਤੀਬਾੜੀ ਦੀ ਸੰਭਾਲ ਕਰ ਰਹੇ ਜ਼ਿੰਮੇਵਾਰ ਸੇਵਾਦਾਰ ਪ੍ਰਿਤਪਾਲ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਖੇਤੀਬਾੜੀ ਵਿੱਚ ਨਵੀਆਂ ਤਕਨੀਕਾਂ ਰਾਹੀਂ ਖੇਤੀ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਸਥਿੱਤ ਧਾਮ ’ਚ ਕੀਵੀ ਦਾ ਚੰਗੀ ਉਪਜ ਦੇ ਰਿਹਾ ਹੈ ਉਨ੍ਹਾਂ ਦੱਸਿਆ ਕਿ ਇੱਥੇ ਅਖਰੋਟ, ਸੇਬ, ਖੁਰਮਾਨੀ, ਬੱਗੂਗੋਸ਼ਾ, ਆਲੂਬਖਾਰਾ, ਜਪਾਨੀ ਫਲ ਦੀ ਕਾਸ਼ਤ ਵੀ ਕੀਤੀ ਜਾ ਰਹੀ ਹੈ ਪ੍ਰਿਤਪਾਲ ਇੰਸਾਂ ਨੇ ਦੱਸਿਆ ਕਿ ਇੱਥੇ ਗੋਭੀ, ਮਟਰ, ਭਿੰਡੀ, ਬੈਂਗਣ, ਅਧਰਕ, ਹਲਦੀ ਤੇ ਕਣਕ ਤੋਂ ਇਲਾਵਾ ਜੜ੍ਹੀ ਬੂਟੀਆਂ ਦੀ ਖੇਤੀ ਵੀ ਕੀਤੀ ਜਾਂਦੀ ਹੈ ਉਨ੍ਹਾਂ ਦੱਸਿਆ ਕਿ ਇੱਥੋਂ ਦੀ ਮੁੱਖ ਫ਼ਸਲ ਚਾਹ ਵੀ ਦਰਬਾਰ ਦੀ ਖੇਤੀਬਾੜੀ ਦੀ ਸ਼ਾਨ ਬਣੀ ਹੋਈ ਹੈ ਇਸ ਤੋਂ ਇਲਾਵਾ ਦਰਬਾਰ ਵਿੱਚ ਛੇ ਗਾਵਾਂ ਰੱਖੀਆਂ ਹੋਈਆਂ ਹਨ ਜਿਨ੍ਹਾਂ ਦੀ ਸਾਂਭ-ਸੰਭਾਲ ਉਹ ਖੁਦ ਕਰ ਰਹੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.