ਸਾਡੇ ਨਾਲ ਸ਼ਾਮਲ

Follow us

14.4 C
Chandigarh
Saturday, February 21, 2026
More
    Home Breaking News ਸ਼ਾਹ ਸਤਿਨਾਮ ਜੀ...

    ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਪਟਿਆਲਾ ਵਿਖੇ ਆਇਆ ਸਾਧ-ਸੰਗਤ ਦਾ ਹੜ੍ਹ

    ਸਾਧ-ਸੰਗਤ ਦੀ ਸ਼ਰਧਾ ਅੱਗੇ ਪ੍ਰਬੰਧ ਪਏ ਛੋਟੇ

    (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਦੀ ਸਾਧ-ਸੰਗਤ ਨੇ ਅੱਜ ਸ਼ਨਿੱਚਰਵਾਰ ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਪਟਿਆਲਾ ਵਿਖੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਨਮੋਲ ਬਚਨਾਂ ਦਾ ਲਾਹਾ ਖੱਟਿਆ। ਆਨਲਾਈਨ ਗੁਰੂਕੁਲ ਪ੍ਰੋਗਰਾਮ ਤਹਿਤ ਪੂਜਨੀਕ ਗੁੁਰੂ ਜੀ ਬਰਨਾਵਾ (ਉੱਤਰ ਪ੍ਰਦੇਸ਼) ਤੋਂ ਪਟਿਆਲਾ ਸਮੇਤ ਕਈ ਸੂਬਿਆਂ ਦੀ ਸਾਧ-ਸੰਗਤ ਨਾਲ ਰੂ-ਬ-ਰੂ ਹੋਏ।  ਦੂਜੇ ਪਾਸੇ ਦੇਸ਼-ਵਿਦੇਸ਼ ਦੀ ਵੱਖ-ਵੱਖ ਥਾਵਾਂ ’ਤੇ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਪਵਿੱਤਰ ਅਨਮੋਲ ਬਚਨਾਂ ਨੂੰ ਇੱਕ ਚਿੱਤ ਹੋ ਕੇ ਸਰਵਣ ਕੀਤਾ।

    ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਪਟਿਆਲਾ ’ਚ ਅੱਜ ਤਿਲ ਸੁੱਟਣ ਨੂੰ ਥਾਂ ਨਹੀਂ ਸੀ ਇਸ ਦੌਰਾਨ ਚੰਡੀਗੜ੍ਹ, ਜ਼ਿਲ੍ਹਾ ਪਟਿਆਲਾ, ਮੋਹਾਲੀ, ਫ਼ਤਹਿਗੜ੍ਹ ਸਾਹਿਬ ਤੇ ਜਲੰਧਰ ਦੀ ਸਾਧ-ਸੰਗਤ ਭਾਰੀ ਗਿਣਤੀ ਵਿੱਚ ਪਹੁੰਚੀ ਹੋਈ ਸੀ। ਚਾਰੇ ਪਾਸੇ ਸੰਗਤ ਹੀ ਸੰਗਤ ਨਜ਼ਰ ਆ ਰਹੀ ਸੀ ਕਈ ਕਿਲੋਮੀਟਰ ਤੱਕ ਗੱਡੀਆਂ ਦੀਆਂ ਕਤਾਰਾਂ ਲੱਗੀਆਂ ਨਜ਼ਰ ਆ ਰਹੀਆਂ ਸਨ ਸਾਧ-ਸੰਗਤ ਨੇ ਨੱਚ-ਗਾ ਕੇ ਪੂਜਨੀਕ ਗੁਰੂ ਜੀ ਦੇ ਸ਼ੁੱਭ ਆਗਮਨ ਦਾ ਸਵਾਗਤ ਕੀਤਾ। ਰੂਹਾਨੀ ਸਤਿਸੰਗ ’ਚ ਆਪਣੇ ਅੰਮ੍ਰਿਤਮਈ ਬਚਨਾਂ ਦੀ ਵਰਖਾ ਕਰਦੇ ਹੋਏ ਆਮ ਲੋਕਾਂ ਨੂੰ ਜੀਵਨ ਦੀ ਹਕੀਕਤ ਤੋਂ ਜਾਣੂ ਕਰਵਾਇਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here