ਦਸਵੀਂ ਜਮਾਤ ’ਚੋਂ ਅੰਜਲੀ ਲੋਹਾਰ ਨੇ 92.67 ਫੀਸਦੀ ਅਤੇ ਜਯੇਸ਼ ਨੇ 90.67 ਫੀਸਦੀ ਅੰਕ ਪ੍ਰਾਪਤ ਕੀਤੇ
(ਸੱਚ ਕਹੂੰ ਨਿਊਜ਼)
ਕੋਟਾ । ਸ਼ਾਹ ਸਤਿਨਾਮ ਜੀ ਨੋਬਲ ਸਕੂਲ ਕੋਟੜਾ, ਜ਼ਿਲ੍ਹਾ ਉਦੇਪੁਰ (ਰਾਜਸਥਾਨ) ਦੇ ਹੋਣਹਾਰ ਬੱਚਿਆਂ ਨੇ ਰਾਜਸਥਾਨ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਵੱਲੋਂ ਐਲਾਨੇ 5ਵੀਂ, 8ਵੀਂ ਅਤੇ 10ਵੀਂ ਜਮਾਤ ਦੇ ਨਤੀਜਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। 10ਵੀਂ ਜਮਾਤ ’ਚੋਂ ਸਕੂਲ ਦੀ ਅੰਜਲੀ ਲੋਹਾਰ ਪੁਤਰੀ ਤਾਰਾਚੰਦ ਨੇ 92.67 ਫੀਸਦੀ ਅਤੇ ਜੈਸ਼ ਖੈਰ ਪੁੱਤਰ ਹਰੀ ਲਾਲ ਖੇਰ ਨੇ 90.67 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਸਕੂਲ ਦੇ ਪਿ੍ਰੰਸੀਪਲ ਸੁਰੇਸ਼ ਗੋਇਲ ਨੇ ਪ੍ਰੀਖਿਆ ’ਚ ਸਫ਼ਲ ਹੋਏ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ।
ਪਿ੍ਰੰਸੀਪਲ ਨੇ ਦੱਸਿਆ ਕਿ ਸ਼ਾਹ ਸਤਿਨਾਮ ਜੀ ਨੋਬਲ ਸਕੂਲ ਕੋਟੜਾ ਦੇ 22 ਬੱਚਿਆਂ ਨੇ ਆਰਸੀਐਸਈ ਬੋਰਡ ਦੀ 10ਵੀਂ ਦੀ ਪ੍ਰੀਖਿਆ ਦਿੱਤੀ ਸੀ। ਬੋਰਡ ਵੱਲੋਂ ਹਾਲ ਹੀ ’ਚ ਐਲਾਨੇ ਗਏ ਨਤੀਜਿਆਂ ’ਚ ਸਕੂਲ ਬੱਚਿਆਂ ਦਾ ਪ੍ਰੀਖਿਆ ਨਤੀਜਾ 100 ਫੀਸਦੀ ਰਿਹਾ ਹੈ। 22 ਵਿੱਚੋਂ 14 ਨੇ ਮੈਰਿਟ, 6 ਨੇ ਫਸਟ ਡਿਵੀਜ਼ਨ ਅਤੇ 2 ਨੇ ਸੈਕਿੰਡ ਡਿਵਿਜ਼ਨ ਹਾਸਲ ਕੀਤੀ। ਜਦੋਂ ਕਿ ਅੱਠਵੀਂ ਜਮਾਤ ਦੇ ਸਾਰੇ 24 ਬੱਚਿਆਂ ਨੇ ਮੈਰਿਟ ਸੂਚੀ ’ਚ ਥਾਂ ਬਣਾਈ। ਇਸ ਤੋਂ ਇਲਾਵਾ ਪੰਜਵੀ ਜਮਾਤ ਦੇ ਕੁੱਲ 17 ਬੱਚਿਆਂ ’ਚੋਂ 16 ਨੇ ਮੈਰਿਟ ਅਤੇ ਇੱਕ ਬੱਚੇ ਨੇ ਫਸਟ ਡਿਵੀਜ਼ਨ ਹਾਸਲ ਕੀਤੀ। ਪਿ੍ਰੰਸੀਪਲ ਸੁਰੇਸ਼ ਗੋਇਲ ਨੇ ਕਿਹਾ ਕਿ ਇਹ ਸਭ ਕੁੱਝ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ, ਮੇਹਰ ਰਹਿਮਤ ਸਦਕਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਸਮੁੱਚਾ ਸਟਾਫ ਬੱਚਿਆਂ ਦੀ ਪੜ੍ਹਾਈ ਪ੍ਰਤੀ ਗੰਭੀਰਤਾ ਨਾਲ ਆਪਣੀ ਡਿਊਟੀ ਕਰ ਰਿਹਾ ਹੈ। ਸਾਡੀ ਪੂਰੀ ਕੋਸ਼ਿਸ਼ ਹੈ ਕਿ ਬੱਚੇ ਚੰਗੀ ਸਿੱਖਿਆ ਲੈ ਕੇ ਆਪਣਾ, ਆਪਣੀ ਮਾਂ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ। ਉਨ੍ਹਾਂ ਕਿਹਾ ਕਿ ਆਦਿਵਾਸੀ ਬਹੁਲਤਾ ਵਾਲੇ ਖੇਤਰ ’ਚ ਪੂਜਨੀਕ ਗੁਰੂ ਜੀ ਵੱਲੋਂ ਸਥਾਪਿਤ ਕੀਤੇ ਗਏ ਇਸ ਸਕੂਲ ’ਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਧਿਆਨ ਦਿੱਤਾ ਜਾਂਦਾ ਹੈ। ਸਕੂਲ ਦੇ ਖਿਡਾਰੀਆਂ ਨੇ ਤੀਰਅੰਦਾਜ਼ੀ ਸਮੇਤ ਵੱਖ-ਵੱਖ ਖੇਡਾਂ ’ਚ ਕੌਮੀ ਪੱਧਰ ’ਤੇ ਜ਼ਿਲ੍ਹੇ ਅਤੇ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ