ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਲਈ ਪੂਜਨੀਕ ਗੁਰੂ ਜੀ ਨੇ ਭੇਜਿਆ ਖਾਸ ਸੰਦੇਸ਼
(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹੁਣ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਲਈ ਇੱਕ ਨਵੀਂ ਸੰਮਤੀ ਬਣਾਈ ਹੈ। ਪੂਜਨੀਕ ਗੁਰੂ ਜੀ ਨੇ ਇਸ ਸੰਮਤੀ ਦਾ ਨਾਂਅ ਦਿੱਤਾ ਹੈ ‘ਸੇਵਾ ਦੇ ਸੱਚੇ ਯੋਧਾ’। ਜਿਸ ’ਚ ਸਫਾਈ ਅਭਿਆਨ ਲਈ ਸੇਵਾਦਾਰ ਆਪਣਾ ਨਾਂਅ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਤਾਂ ਜੋ ਇਹਨਾਂ ਸੇਵਾਦਾਰਾਂ ਨੂੰ ਤੁਰੰਤ ਸੂਚਨਾ ਮਿਲ ਜਾਵੇ।
ਗਰੀਨ ਐਸ ਵੈਲਫੇਅਰ ਕੀ ਕੰਮ ਕਰਦੀ ਹੈ
ਪੂਜਨੀਕ ਗੁਰੂ ਜੀ ਵੱਲੋਂ ਸਥਾਪਿਤ ਕੀਤੀ ਗਈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਨੇ ਅਜਿਹੀ ਸਵੈਸੇਵੀ ਸੰਸਥਾ ਵਜੋਂ ਪਛਾਣ ਬਣਾਈ, ਜੋ ਦੇਸ਼-ਵਿਦੇਸ਼ ‘ਚ ਕਿਤੇ ਵੀ ਕੋਈ ਵੀ ਆਫ਼ਤ ਆਉਂਦੀ ਹੈ ਤਾਂ ਪਹਿਲੀ ਕਤਾਰ ‘ਚ ਮੱਦਦ ਲਈ ਖੜ੍ਹੀ ਤਿਆਰ ਮਿਲਦੀ ਹੈ ਭਾਵੇਂ ਗੁਜਰਾਤ ਦਾ ਭੂਚਾਲ ਹੋਵੇ, ਰਾਜਸਥਾਨ ਦਾ ਸੋਕਾ, ਦੇਸ਼-ਵਿਦੇਸ਼ ‘ਚ ਸੁਨਾਮੀ ਹੋਵੇ, ਉੱਤਰਾਖੰਡ, ਜੰਮੂ ਜਾਂ ਹਰਿਆਣਾ ਪੰਜਾਬ ‘ਚ ਹੜ੍ਹ ਹੋਵੇ, ਹਰ ਕੁਦਰਤੀ ਆਫ਼ਤ ‘ਚ ਸਭ ਤੋਂ ਪਹਿਲਾਂ ਪਹੁੰਚ ਕਰਕੇ ਪੀੜਤਾਂ ਦੀ ਹਰ ਸੰਭਵ ਮੱਦਦ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਵੱਲੋਂ ਕੀਤੀ ਗਈ ਹੈ। ਕੋਰੋਨਾ ਮਹਾਂਮਾਰੀ ਦੌਰਾਨ ਵੀ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਵੱਲੋਂ ਸਮਾਜ ‘ਚ ਰਾਹਤ ਤੇ ਬਚਾਅ ਸਮੱਗਰੀ ਵੰਡੀ ਸੀ। ਇਹਨਾਂ ਸੇਵਾਦਾਰਾਂ ਦੀ ਗਿਣਤੀ 84,657 ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।