Dera Sacha Sauda : ਬਚਾਅ ਕਾਰਜਾਂ ‘ਚ ਦਿਨ-ਰਾਤ ਸੇਵਾਵਾਂ ਦੇਣ ਲਈ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਸਨਮਾਨਿਤ

Dera Sacha Sauda
Dera Sacha Sauda : ਬਚਾਅ ਕਾਰਜਾਂ 'ਚ ਦਿਨ-ਰਾਤ ਸੇਵਾਵਾਂ ਦੇਣ ਲਈ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਸਨਮਾਨਿਤ

Dera Sacha Sauda: ਮੋਹਾਲੀ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਵੱਲੋਂ ਲਗਾਤਾਰ ਭਲਾਈ ਕਾਰਜ ਕੀਤੇ ਜਾ ਰਹੇ ਹਨ। ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਭਲਾਈ ਕਾਰਜਾਂ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਇਨ੍ਹਾਂ ਭਲਾਈ ਕਾਰਜਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ 26 ਜਨਵਰੀ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।

Read Also : Railway News: ਖੁਸ਼ਖਬਰੀ, ਇਹ ਸੂਬੇ ’ਚ ਵਿਛਾਈ ਜਾਵੇਗੀ ਇੱਕ ਹੋਰ ਨਵੀਂ ਰੇਲਵੇ ਲਾਈਨ

ਜਾਣਕਾਰੀ ਅਨੁਸਾਰ ਬੀਤੇ ਵਰ੍ਹੇ 2024 ਦੇ ਅਖੀਰਲੇ ਪੜਾਅ ਦੌਰਾਨ ਮੋਹਾਲੀ ਵਿਖੇ ਇੱਕ ਬਹੁਮੰਜਿਲਾ ਇਮਾਰਤ ਢਹਿ ਢੇਰੀ ਹੋ ਗਈ ਸੀ। ਇਸ ਦੌਰਾਨ ਇਨ੍ਹਾਂ ਸੇਵਾਦਾਰਾਂ ਨੇ ਦਿਨ ਰਾਤ ਬਚਾਅ ਕਾਰਜਾਂ ‘ਚ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਸੇਵਾ ਦੇ ਜਜਬੇ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ 26 ਜਨਵਰੀ ਮੌਕੇ ਡੇਰਾ ਸੱਚਾ ਸੌਦਾ ਅਤੇ ਸ਼ਾਹ ਸਤਿਨਾਮ ਜੀ ਗਰੀਨ ਐਸ ਕਮੇਟੀ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ। Dera Sacha Sauda

ਜਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ‘ਤੇ ਚਲਦਿਆਂ ਇਹ ਜਾਂਬਾਜ ਸੇਵਾਦਾਰ ਹਰ ਸਮੇਂ ਭਲਾਈ ਕਾਰਜਾਂ ਲਈ ਤਿਆਰ ਰਹਿੰਦੇ ਹਨ। ਦੇਸ਼ ਵਿੱਚ ਕਿਤੇ ਵੀ ਆਫ਼ਤ ਆਈ ਹੋਵੇ ਜਾਂ ਖੂਨਦਾਨ ਦੀ ਲੋੜ ਹੋਵੇ ਤਾਂ ਇਹ ਸਭ ਤੋਂ ਪਹਿਲਾਂ ਅੱਗੇ ਆ ਕੇ ਸੇਵਾ ਕਾਰਜਾਂ ‘ਤੇ ਜੁਟ ਜਾਂਦੇ ਹਨ।

LEAVE A REPLY

Please enter your comment!
Please enter your name here