ਅੱਜ ਸੱਚਾਈ ਨੂੰ ਐਵਾਰਡ ਮਿਲਣਾ ਇਨਸਾਨੀਅਤ ਦੀ ਜ਼ਿੰਦਾ ਮਿਸਾਲ

ਸਿੱਖਿਆ ’ਚ ਯੋਗਦਾਨ ਲਈ ਪੂਜਨੀਕ ਗੁਰੂ ਜੀ ਨੂੰ ਸਲੂਟ, 28 ਪੁਰਸਕਾਰ ਭੇਂਟ

(ਸੱਚ ਕਹੂੰ ਨਿਊਜ਼) ਬਰਨਾਵਾ/ਸਰਸਾ। ਸਿੱਖਿਆ ਖੇਤਰ ’ਚ ਮੋਹਰੀ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ਨੇ ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਸੱਚੇ ਰੂਹਾਨੀ ਰਹਿਬਰ, ਮਹਾਨ ਸਮਾਜ ਸੁਧਾਰਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਨੂੰ ਦਿੱਤਾ ਹੈ। ਸਕੂਲ ਦੀ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆਂ ਇੰਸਾਂ ਨੇ ਪਿਛਲੇ ਪੰਜ ਸਾਲਾਂ (2017 ਤੋਂ 2022 ਤੱਕ) ’ਚ ਸਕੂਲ ਨੂੰ ਪ੍ਰਾਪਤ ਹੋਏ 28 ਪੁਰਸਕਾਰ ਮੰਗਲਵਾਰ ਨੂੰ ਪੂਜਨੀਕ ਗੁਰੂ ਜੀ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ (ਯੂਪੀ) ’ਚ ਸਮਰਪਿਤ ਕੀਤੇ। ਇਹ ਪੁਰਸਕਾਰ ਸਿੱਖਿਆ ਖੇਤਰ ਨਾਲ ਜੁੜੀਆਂ ਵੱਡੇ ਸੰਸਥਾਨਾਂ, ਸੰਗਠਨਾਂ ਅਤੇ ਮੈਗਜ਼ੀਨਾਂ ਵੱਲੋਂ ਦਿੱਤੇ ਗਏ ਹਨ।

ਸਾਰੇ ਐਵਾਰਡ ਸੱਚੇ ਮੁਰਸ਼ਿਦੇ-ਕਾਮਿਲ ਪੂਜਨੀਕ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਸਮਰਪਿਤ

ਇਸ ਮੌਕੇ ਪੂਜਨੀਕ ਗੁਰੂ ਜੀ ਨੇ ਵੀ ਪ੍ਰਿੰਸੀਪਲ ਸਮੇਤ ਸਾਰੇ ਸਟਾਫ ਮੈਂਬਰਾਂ ਨੂੰ ਆਪਣਾ ਪਵਿੱਤਰ ਅਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੇ ਕਾਰਜਾਂ ਅਤੇ ਪੜ੍ਹਾਉਣ ਦੇ ਤੌਰ-ਤਰੀਕਿਆਂ ਦੀ ਸ਼ਲਾਘਾ ਕੀਤੀ ਨਾਲ ਹੀ ਪੂਜਨੀਕ ਗੁਰੂ ਜੀ ਨੇ ਇਹ ਸਾਰੇ ਐਵਾਰਡ ਸੱਚੇ ਮੁਰਸ਼ਿਦੇ-ਕਾਮਿਲ ਪੂਜਨੀਕ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਸਮਰਪਿਤ ਕਰਦੇ ਹੋਏ ਫ਼ਰਮਾਇਆ ਕਿ ਜਿਨ੍ਹਾਂ ਦਾ ਇਹ ਅਵਤਾਰ ਮਹੀਨਾ ਚੱਲ ਰਿਹਾ ਹੈ, ਉਨ੍ਹਾਂ ਨੇ ਹੀ ਇਹ ਸਕੂਲ ਬਣਾਉਣ ਦਾ ਖਿਆਲ ਦਿੱਤਾ ਸੀ ਇਸ ਲਈ ਇਹ ਐਵਾਰਡ ਅਸੀਂ ਉਨ੍ਹਾਂ ਨੂੰ ਹੀ ਸਮਰਪਿਤ ਕਰਦੇ ਹਾਂ, ਕਿਉਕਿ ਸਕੂਲ ਨੇ ਇਹ ਐਵਾਰਡ ਸਾਨੂੰ ਦਿੱਤੇ ਹਨ ਅਤੇ ਅਸੀਂ ਆਪਣੇ ਐੱਮਐੱਸਜੀ ਦਾਤਾ ਰਹਿਬਰ ਸ਼ਾਹ ਸਤਿਨਾਮ, ਸ਼ਾਹ ਮਸਤਾਨ ਜੀ ਨੂੰ ਸਮਰਪਿਤ ਕਰਦੇ ਹਾਂ।

ਇਸ ਮੌਕੇ ਪੂਜਨੀਕ ਗੁਰੂ ਜੀ ਨੇ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਨੂੰ ਐਵਾਰਡ ਦੇਣ ਵਾਲੇ ਸੰਸਥਾਨਾਂ ਦੀ ਸ਼ਲਾਘਾ ਕਰਦੇ ਹੋਏ ਫ਼ਰਮਾਇਆ ਕਿ ਜਿਨ੍ਹਾਂ ਨੇ ਵੀ ਸਕੂਲ ਨੂੰ ਇਹ ਐਵਾਰਡ ਦਿੱਤੇ ਹਨ, ਉਹ ਅਸਲ ’ਚ ਇਨਸਾਨੀਅਤ ਦੀ ਜ਼ਿੰਦਾ ਮਿਸਾਲ ਹਨ, ਕਿਉਕਿ ਅੱਜ ਦੇ ਸਮੇਂ ’ਚ ਚੰਗਿਆਈ ਅਤੇ ਨੇਕੀ ਨੂੰ ਐਵਾਰਡ ਦੇਣਾ ਇਹ ਆਪਣੇ-ਆਪ ’ਚ ਦਿਲ ਗੁਰਦੇ ਦੀ ਗੱਲ ਹੈ ਜਿਨ੍ਹਾਂ ਨੇ ਵੀ ਇਹ ਐਵਾਰਡ ਦਿੱਤੇ ਹਨ, ਅਸੀਂ ਉਨ੍ਹਾਂ ਸਾਰਿਆਂ ਨੂੰ ਅਸ਼ੀਰਵਾਦ ਦਿੰਦੇ ਹਾਂ ਕਿਉਕਿ ਉਨ੍ਹਾਂ ਨੇ ਉਸ ਸੱਚ ਨੂੰ ਪਛਾਣ ਕੇ ਉਸ ਨੂੰ ਐਵਾਰਡਿਡ ਕੀਤਾ ਹੈ।

ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਨੇ ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਪੂਜਨੀਕ ਗੁਰੂ ਜੀ ਨੂੰ ਦਿੱਤਾ

ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਪੁਰਾਣੇ ਸਮੇਂ ’ਚ ਅਸੀਂ ਬਹੁਤ ਕਥਾ-ਕਹਾਣੀਆਂ ਸੁਣੀਆਂ ਹਨ ਕਿ ਜੋ ਚੰਗਾ ਕਰਮ ਕਰਦਾ ਸੀ ਉਸ ਨੂੰ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਂਦਾ ਸੀ, ਪਰ ਅੱਜ ਦੇ ਸਮੇਂ ’ਚ ਜੋ ਇੰਨੇ ਵੱਡੇ-ਵੱਡੇ ਕੰਮ ਸੱਚੇ ਕਰਦੇ ਹਨ, ਉਨ੍ਹਾਂ ਨੂੰ ਕੋਈ ਐਵਾਰਡ ਨਹੀਂ ਦਿੰਦਾ, ਪਰ ਜੋ ਇਨ੍ਹਾਂ (ਸਕੂਲ) ਨੂੰ ਐਵਾਰਡ ਦੇ ਰਹੇ ਹਨ ਉਹ ਬੇਮਿਸਾਲ ਹਨ। ਉਨ੍ਹਾਂ ਸਾਰਿਆਂ ਨੂੰ ਸਾਧੂਵਾਦ ਕਹਿੰਦੇ ਹਾਂ ਅਤੇ ਭਗਵਾਨ ਉਨ੍ਹਾਂ ਨੂੰ ਖੁਸ਼ੀਆਂ ਜ਼ਰੂਰ ਦੇਵੇ। ਪੂਜਨੀਕ ਗੂੁਰੂ ਜੀ ਫ਼ਰਮਾਇਆ ਕਿ ਅਸੀਂ ਲੜਕੀਆਂ ਦੇ ਸਕੂਲ ਦੀ ਸਥਾਪਨਾ ਕਿਸੇ ਬਿਜਨਸ ਵਪਾਰ ਲਈ ਨਹੀਂ ਕੀਤੀ ਇਸ ਦੇ ਪਿੱਛੇ ਸਾਡਾ ਇੱਕ ਹੀ ਮਕਸਦ ਸੀ ਕਿ ਲੋਕ ਪਿੰਡਾਂ ’ਚ ਉਸ ਸਮੇਂ ਆਪਣੀਆਂ ਬੇਟੀਆਂ ਨੂੰ ਪੜ੍ਹਾਉਦੇ ਨਹੀਂ ਸਨ ਅਤੇ ਬੇਟੀ ਨੂੰ ਘਰ ਦੇ ਕੰਮ-ਧੰਦੇ ’ਚ ਲਾ ਦਿੰਦੇ ਸਨ, ਜਿਸ ਦਾ ਸਾਨੂੰ ਬਹੁਤ ਦਰਦ ਹੁੰਦਾ ਸੀ ਕਿ ਸਾਡੀਆਂ ਬੇਟੀਆਂ ਪੜ੍ਹ ਨਹੀਂ ਸਕਦੀਆਂ ਸਨ ਫਿਰ 1994 ’ਚ ਸਰਸਾ ’ਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਸਥਾਪਨਾ ਕੀਤੀ।

ਲੜਕੀਆਂ ਦਾ ਸਕੂਲ ਆਪਣੇ-ਆਪ ’ਚ ਬੇਮਿਸਾਲ ਹੈ। ਪੂਜਨੀਕ ਗੁਰੂ ਜੀ ਨੇ ਦੱਸਿਆ ਕਿ ਇੱਕ ਵਾਰ ਗਰਲਜ਼ ਸਕੂਲ, ਕਾਲਜ ’ਚ ਮੁਆਇਨਾ ਕਰਨ ਲਈ ਉੱਚ ਅਧਿਕਾਰੀ ਪਹੁੰਚੇ ਸਨ, ਜੋ ਇੱਥੋਂ ਦੀਆਂ ਲੜਕੀਆਂ ਦੇ ਉੱਚ ਸੰਸਕਾਰਾਂ ਨੂੰ ਵੇਖ ਕੇ ਹੈਰਾਨ ਰਹਿ ਗਏ ਜਦੋਂ ਲੜਕੀਆਂ ਨੇ ਉਨ੍ਹਾਂ ਦੇ ਪੈਰ ਛੂਹੇ ਤਾਂ ਉਨ੍ਹਾਂ ਦੀਆਂ ਅੱਖਾਂ ’ਚੋਂ ਹੰਝੂ ਵਹਿ ਤੁਰੇ ਅਤੇ ਉਹ ਬੋਲੇ ਸ਼ਾਇਦ ਅਸੀਂ ਕਿਸੇ ਹੋਰ ਦੁਨੀਆ ’ਚ ਆ ਗਏ ਹਾਂ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨ੍ਹਾਂ ਵਿੱਦਿਅਕ ਸੰਸਥਾਨਾਂ ’ਚ ਪੜ੍ਹ ਕੇ ਬੱਚੇ ਅੱਜ ਕੋਈ ਇੰਜੀਨੀਅਰ ,ਕੋਈ ਡਾਕਟਰ ਤੇੇ ਕੋਈ ਵੱਡੇ ਪ੍ਰਸ਼ਾਸਨਿਕ ਅਹੁਦੇ ’ਤੇ ਬੈਠਾ ਹੈ ਸਾਰਿਆਂ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਕੂਲ-ਕਾਲਜ ਖੋਲ੍ਹਣ ਦੇ ਸਮੇਂ ਅਸੀਂ ਜੋ ਸੋਚ ਰੱਖੀ ਸੀ ਉਸ ’ਤੇ ਸਾਰੇ ਖਰੇ ਉਤਰ ਰਹੇ ਹਨ।

ਸਕੂਲਾਂ ’ਚ ਮਿਲਦੀ ਹੈ ਗੁਰੂਕੁਲ ਵਰਗੀ ਸਿੱਖਿਆ : ਪੂਜਨੀਕ ਗੁਰੂ ਜੀ

ਪੂਜਨੀਕ ਗੁਰੂ ਜੀ ਨੇ ਫ਼ਰਮਇਆ ਕਿ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਮੇਤ ਹੋਰ ਵਿੱਦਿਅਕ ਸੰਸਥਾਨਾਂ ’ਚ ਗੁਰੂਕੁਲ ਵਰਗੀ ਸਿੱਖਿਆ ਦਿੱਤੀ ਜਾਂਦੀ ਹੈ ਬੱਚੇ ਨਸ਼ਾ ਨਹੀਂ ਕਰਦੇ, ਹੋਸਟਲ ’ਚ ਰਹਿਣ ਵਾਲੇ ਬੱਚੇ ਟੀਵੀ ਨਹੀਂ ਦੇਖਦੇ ਅਤੇ ਨਾ ਹੀ ਆਪਣੇ ਕੋਲ ਕੋਈ ਫੋਨ ਆਦਿ ਰੱਖਦੇ ਹਨ। ਸਕੂਲਾਂ ’ਚ ਬੱਚਿਆਂ ਨੂੰ ਸਕੂਲੀ ਸਿੱਖਿਆ ਦੇ ਨਾਲ-ਨਾਲ ਮੁਕਾਬਲਿਆਂ ਲਈ ਤਿਆਰੀ ਕਰਵਾਈ ਜਾਂਦੀ ਹੈ। ਖੇਡਾਂ ’ਚ ਵੀ ਵੱਖ-ਵੱਖ ਖੇਡਾਂ ’ਚ ਏਸ਼ੀਆ ਕੱਪ ਤੇ ਵਰਲਡ ਕੱਪ ਸਮੇਤ ਗੋਲਡ ਮੈਡਲ ਜਿੱਤੇ ਹੋਏ ਹਨ ਇਸ ਤੋਂ ਇਲਾਵਾ ਸੰਸਥਾਨ ’ਚ 85 ਇੰਟਰਨੈਸ਼ਨਲ ਅਤੇ 800 ਨੈਸ਼ਨਲ ਪਲੇਅਰ ਹਨ ਇਸ ਦੇ ਨਾਲ ਹੀ ਸੰਸਥਾਨ ਦੇ ਪੰਜ ਖਿਡਾਰੀਆਂ ਨੂੰ ਭੀਮ ਐਵਾਰਡ ਵੀ ਮਿਲ ਚੁੱਕਾ ਹੈ, ਜੋ ਕਿ ਬੇਮਿਸਾਲ ਗੱਲ ਹੈ।

ਸਕੂਲ ’ਚ ਲੜਕੀਆਂ ਦਾ ਕੈਰੇਕਟਰ (ਚਰਿੱਤਰ) ਚੰਗਾ ਬਣਾਇਆ ਜਾਂਦਾ ਹੈ ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਅਸੀਂ ਚਾਹੁੰਦੇ ਹਾਂ ਸਾਰੇ ਅਜਿਹੇ (ਸ਼ਾਹ ਸਤਿਨਾਮ ਜੀ ਵਿੱਦਿਅਕ ਸੰਸਥਾਨ) ਹੀ ਸਕੂਲ ਖੋਲ੍ਹਣ ਅਤੇ ਉਨ੍ਹਾਂ ਨਾਲ ਜੁੜਨ ਇਨ੍ਹਾਂ ਸਕੂਲਾਂ ’ਚ ਇਨਸਾਨੀਅਤ ਦਾ ਸਪੈਸ਼ਲ ਪਾਠ ਪੜ੍ਹਾਇਅ ਜਾਂਦਾ ਹੈ ਨਾਲ ਹੀ ਇਨ੍ਹਾਂ ਸੰਸਥਾਨਾਂ ’ਚ ਆ ਕੇ ਨਕਲ ਚੈੱਕ ਕਰਨ ਵਾਲੀ ਟੀਮਾਂ ਕਹਿੰਦੀਆਂ ਸਨ ਕਿ ਇਹ ਸ਼ਾਹ ਸਤਿਨਾਮ ਜੀ ਗਰਲਜ਼ ਅਤੇ ਬੁਆਇਜ਼ ਸਕੂਲ ਵਾਲੇ ਹਨ, ਇਹ ਨਕਲ ਨਹੀਂ ਕਰਦੇ, ਕਿਉਕਿ ਗੁਰੂ ਜੀ ਨੇ ਇਨ੍ਹਾਂ ਨੂੰ ਬਚਨ ਕਰ ਰੱਖੇ ਹਨ, ਨਕਲ ਕਰੋਗੇ ਤਾਂ ਅਕਲ ਨਹੀਂ ਵਧੇਗੀ ਅਤੇ ਜੇਕਰ ਅਕਲ ਨਾਲ ਕਰੋਗੇ ਤਾਂ ਅਕਲ ਹੋਰ ਜ਼ਿਆਦਾ ਵਧੇਗੀ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਡੇ ਪਵਿੱਤਰ ਵੇਦ-ਗ੍ਰੰਥਾਂ ’ਚ ਛੋਟੀ ਬੇਟੀਆਂ ਨੂੰ ਮਾਂ ਦਾ ਦਰਜਾ ਦਿੱਤਾ ਹੋਇਆ ਹੈ ਕਿਉਕਿ ਉਹ ਆਪਣੇ ਪਿਤਾ ਦੀ ਕੇਅਰ (ਸੰਭਾਲ) ਕਰਦੀ ਰਹਿੰਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ