Sirsa News: ਸ਼ਾਹ ਸਤਿਨਾਮ ਜੀ ਵਿੱਦਿਅਕ ਅਦਾਰੇ ਬਣੇ ਚੈਂਪੀਅਨ

Sirsa News
ਸੀਬੀਐੱਸਈ ਵਾਲੀਬਾਲ ਕਲੱਸਟਰ ਚੈਂਪੀਅਨਸ਼ਿਪ ’ਚ ਜੇਤੂ ਰਹੀ ਟੀਮ ਨਾਲ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ ਤੇ ਹੋਰ।

CBSE ਵਾਲੀਬਾਲ ਕਲੱਸਟਰ ਚੈਂਪੀਅਨਸ਼ਿਪ ’ਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਬਣਿਆ ਚੈਂਪੀਅਨ

  • ਅੰਡਰ 14 ਅਤੇ ਅੰਡਰ 19 ’ਚ ਜਿੱਤੇ ਗੋਲਡ, ਅੰਡਰ 17 ’ਚ ਜਿੱਤਿਆ ਕਾਂਸੀ ਤਮਗਾ

ਸਰਸਾ (ਸੱਚ ਕਹੂੰ ਨਿਊਜ਼)। Sirsa News: ਸੀਬੀਐੱਸਈ ਵਾਲੀਬਾਲ ਕਲੱਸਟਰ ਚੈਂਪੀਅਨਸ਼ਿਪ ਜੋ ਕਿ ਬੀਤੀ 21 ਸਤੰਬਰ ਤੋਂ 23 ਸਤੰਬਰ 2024 ਤੱਕ ਪੀਲੀ ਮੰਦੋਰੀ (ਫਤਿਆਬਾਦ) ’ਚ ਕਰਵਾਈ ਗਈ ਇਸ ਮੁਕਾਬਲੇ ’ਚ ਅੰਡਰ 14, 17 ਅਤੇ 19 ਉਮਰ ਵਰਗ ਦੇ ਖਿਡਾਰੀਆਂ ਨੇ ਹਿੱਸਾ ਲਿਆ ਇਸ ਮੁਕਾਬਲੇ ’ਚ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ, ਸਰਸਾ ਦੇ ਤਿੰਨੋਂ ਉਮਰ ਵਰਗ ਦੇ ਖਿਡਾਰੀਆਂ ਨੇ ਹਿੱਸਾ ਲਿਆ ਖੇਡ ਕੋਚ ਅਮਿਤ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀ ਟੀਮ ਦੇ ਸਾਰੇ ਖਿਡਾਰੀਆਂ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਓਵਰਆਲ ਚੈਂਪੀਅਨਸ਼ਿਪ ’ਤੇ ਆਪਣਾ ਕਬਜ਼ਾ ਜਮਾਇਆ। ਅੰਡਰ-14 ਉਮਰ ਵਰਗ ਟੀਮ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ ਪ੍ਰਾਪਤ ਕੀਤਾ ਇਸ ਤਰ੍ਹਾਂ ਅੰਡਰ-19 ਉਮਰ ਵਰਗ ਟੀਮ ਦੇ ਖਿਡਾਰੀਆਂ ਨੇ ਵੀ ਸੋਨ ਤਮਗੇ ’ਤੇ ਆਪਣਾ ਕਬਜ਼ਾ ਜਮਾਇਆ ਇਸੇ ਕੜੀ ’ਚ ਅੰਡਰ-17 ਉਮਰ ਵਰਗ ਟੀਮ ਦੇ ਖਿਡਾਰੀਆਂ ਨੇ ਕਾਂਸੀ ਤਮਗਾ ਜਿੱਤਿਆ।

ਇਹ ਵੀ ਪੜ੍ਹੋ : New Zealand News: ਨਿਊਜ਼ੀਲੈਂਡ ਦੀ ਸਾਧ-ਸੰਗਤ ਨੇ ਖੂਨਦਾਨ ਕਰਕੇ ਮਨਾਇਆ ਮਹਾਂ ਪਰਉਪਕਾਰ ਮਹੀਨਾ

ਨਾਲ ਹੀ ਓਵਰਆਲ ਚੈਂਪੀਅਨਸ਼ਿਪ ’ਤੇ ਆਪਣਾ ਕਬਜ਼ਾ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਜੇਤੂ ਟੀਮ ਦੇ ਖਿਡਾਰੀਆਂ ਦੇ ਸਕੂਲ ਪਹੁੰਚਣ ’ਤੇ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ’ਚ ਸਕੂਲ ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ, ਖੇਡ ਇੰਚਾਰਜ ਅਜਮੇਰ ਇੰਸਾਂ, ਖੇਡ ਕੋਚ ਅਮਿਤ ਇੰਸਾਂ, ਸਾਰਾ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਰਹੇ ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ ਨੇ ਸਾਰੇ ਜੇਤੂ ਖਿਡਾਰੀਆਂ ਨੂੰ ਹਾਰਦਿਕ ਵਧਾਈ ਦਿੰਦਿਆਂ ਉਨ੍ਹਾਂ ਨੂੰ ਮੈਡਲ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਟੀਮ ਦੇ ਸਾਰੇ ਖਿਡਾਰੀਆਂ ਨੇ ਆਪਣੀ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਤੇ ਅਸ਼ੀਰਵਾਦ ਨੂੰ ਦਿੱਤਾ ਜਿਸ ਦੀ ਬਦੌਲਤ ਉਨ੍ਹਾਂ ਨੇ ਇਸ ਸਫਲਤਾ ਨੂੰ ਪ੍ਰਾਪਤ ਕੀਤਾ। Sirsa News

ਸੀਬੀਐੱਸਈ ਨਾਰਥ ਜੋਨ ਜੂਡੋ ਚੈਂਪੀਅਨਸ਼ਿਪ ’ਚ ਛਾਈਆਂ ਸ਼ਾਹ ਸਤਿਨਾਮ ਜੀ ਸਕੂਲ ਦੀਆਂ ਵਿਦਿਆਰਥਣਾਂ | Sirsa News

ਸਰਸਾ (ਸੱਚ ਕਹੂੰ ਨਿਊਜ਼)। Sirsa News ਪਿੰਜੌਰ (ਕਾਲਕਾ) ’ਚ 22 ਤੋਂ 24 ਸਤੰਬਰ ਨੂੰ ਸੀਬੀਐੱਸਈ ਵਾਲੀਬਾਲ ਕਲੱਸਟਰ ਚੈਂਪੀਅਨਸ਼ਿਪ ਕਰਵਾਈ ਗਈ ਜਿਸ ’ਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੇ ਜੂਡੋ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕਰਦਿਆਂ 4 ਸੋਨ ਤਮਗਿਆਂ ਸਮੇਤ ਕੁੱਲ 14 ਤਮਗੇ ਹਾਸਲ ਕੀਤੇ ਹਨ ਜਿਨ੍ਹਾਂ ’ਚ 4 ਸੋਨ, 6 ਚਾਂਦੀ ਅਤੇ 4 ਕਾਂਸੀ ਤਮਗੇ ਸ਼ਾਮਲ ਹਨ ਦੂਜੇ ਪਾਸੇ ਸੰਸਥਾਨ ਦੇ 10 ਖਿਡਾਰੀਆਂ ਦੀ ਚੋਣ ਸੀਬੀਐੱਸਈ ਕੌਮੀ ਚੈਂਪੀਅਨਸ਼ਿਪ ਲਈ ਹੋਈ ਹੈ ਜੇਤੂ ਖਿਡਾਰੀਆਂ ਦਾ ਵੀਰਵਾਰ ਨੂੰ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ’ਚ ਪਹੁੰਚਣ ’ਤੇ ਸਕੂਲ ਦੀ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਅਤੇ ਹੋਰ ਸਟਾਫ ਮੈਂਬਰ ਅਤੇ ਸਾਥੀ ਖਿਡਾਰੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ। Sirsa News

Sirsa News
ਸੀਬੀਐੱਸਈ ਵਾਲੀਬਾਲ ਕਲੱਸਟਰ ਚੈਂਪੀਅਨਸਸ਼ਿਪ ’ਚ ਜੇਤੂ ਰਹੀ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਟੀਮ।

ਗਿਆ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਦੱਸਿਆ ਕਿ ਅੰਡਰ-19 ਡਿਵੀਜ਼ਨ ’ਚ ਉਨ੍ਹਾਂ ਦੇ ਸਕੂਲ ਦੀ ਟੀਮ ਨੇ 2 ਸੋਨ, 3 ਚਾਂਦੀ ਅਤੇ 1 ਕਾਂਸੀ ਤਮਗਾ ਜਿੱਤਿਆ ਅੰਡਰ-17 ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਸੋਨ, 1 ਚਾਂਦੀ ਅਤੇ 2 ਕਾਂਸੀ ਤਮਗਾ ਜਿੱਤੇ ਜਦਕਿ ਅੰਡਰ-14 ਟੀਮ ਨੇ 2 ਚਾਂਦੀ ਅਤੇ 1 ਕਾਂਸੀ ਤਮਗਾ ਜਿੱਤਿਆ ਇਸੇ ਤਰ੍ਹਾਂ ਪੂਰੇ ਮੁਕਾਬਲੇ ’ਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਨੂੰ ਓਵਰਆਲ ਚੈਂਪੀਅਨ ਐਲਾਨ ਕੀਤਾ ਗਿਆ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਖਿਡਾਰੀਆਂ ਦੀ ਇਸ ਸਫਲਤਾ ਦਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਅਤੇ ਖਿਡਾਰੀਆਂ ਦੀ ਅਣਥੱਕ ਮਿਹਨਤ ਨੂੰ ਦਿੱਤਾ। Sirsa News