ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ‘ਚ ਖੇਡ ਪਿੰਡ ਵਰਗਾ ਨਜ਼ਾਰਾ

  • ਸੇਵਾਦਾਰ ਗਰਵ ਦਿਵਸ ਕੌਮੀ ਖੇਡ ਮੁਕਾਬਲੇ ਸ਼ੁਰੂ
  • ਫਾਈਨਲ ਮੁਕਾਬਲੇ ਕੱਲ੍ਹ

ਸਰਸਾ। ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ‘ਚ ਅੱਜ ਖੇਡ ਪਿੰਡ ਦਾ ਨਜ਼ਾਰਾ ਦਿਖਾਈ ਦਿੱਤੀ। ਮੌਕਾ ਸੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ‘ਚ ਕਰਵਾਏ ਜਾ ਰਹੇ ਸੇਵਾਦਾਰ ਗਰਵ ਦਿਵਸ ਕੌਮੀ ਖੇਡ ਮੁਕਾਬਲਿਆਂ ਦਾ। ਦੋ ਦਿਨਾਂ ਤੱਕ ਚੱਲਣ ਵਾਲੇ ਇਨ੍ਹਾਂ ਮੁਕਾਬਲਿਆਂ ‘ਚ ਹਰਿਆਣਾ, ਪੰਜਾਬ, ਰਾਜਸਥਾਨ,  ਉੱਤਰਪ੍ਰਦੇਸ਼, ਹਿਮਾਚਲ ਪ੍ਰਦੇਸ਼ ਆਦਿ ਸੂਬਿਆਂ ਦੀਆਂ ਟੀਮਾਂ ਦੇ ਸੈਂਕੜੇ ਖਿਡਾਰੀਆਂ ਨੇ ਹਿੱਸਾ ਲਿਆ।
ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ‘ਚ ਹੋ ਰਹੇ ਇਨ੍ਹਾਂ ਕੌਮੀ ਪੱਧਰ ਦੇ ਖੇਡ ਮੁਕਾਬਲਿਆਂ ਦਾ ਸ਼ੁੱਭ ਆਰੰਭ ਸੇਵਦਾਰਾਂ ਨੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਲਾ ਕੇ ਕੀਤਾ।
ਸਟੇਡੀਅਮ ਇੱਕ ਤੇ ਮੁਕਾਬਲੇ ਅਨੇਕਾਂ : ਪੂਜਨੀਕ ਗੁਰੁ ਜੀ ਦੇ ਪਵਿੱਤਰ ਅਵਤਾਰ ਦਿਹਾੜੇ ਦੀ ਖੁਸ਼ੀ ‘ਚ ਸੇਵਾਦਾਰ ਗਰਵ ਦਿਵਸ ਕੌਮੀਖੇਡ ਮੁਕਾਬਲਿਆਂ ‘ਚ ਅਨੇਕਾਂ ‘ਚ ਏਕਤਾ ਦੀ ਅਦੁੱਤੀ ਮਿਸਾਲ ਦਿਖਾਈ ਦਿੱਤੀ। ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ‘ਚ ਇਕੱਠੇ ਖੇਡ ਮੁਕਾਬਲੇ ਹੋਏ।  ਕਿਤੇ ਗੁਲਸਟਿਕ ਦਾ ਮੈਚ ਚੱਲ ਰਿਹਾ ਸੀ ਤਾਂ ਕਿਤੇ ਮਹਿਲਾ ਵਰਗ ਦਾ ਰੂਮਾਲ ਛੂਅ ਤੇ ਬਾਂਸ ਧਕੇਲਣਾ। ਕਿਤੇ ਕ੍ਰਿਕਟ ਦੇ ਮੁਕਾਬਲੇ ਹੋ ਰਹੇ ਸਨ ਤਾਂ ਕਿਤੇ ਰੱਸਾਕਸੀ ਤੇ ਅੰਗੂਰ ਨਾਲ ਮੂੰਹ ‘ਚ ਨਿਸ਼ਾਨਾ ਲਾਉਣ ਦੇ ਮੁਕਾਬਲੇ। ਸਾਰੀਆਂ ਖੇਡਾਂ ਇੱਕ ਤੋਂ ਵਧ ਕੇ ਇੱਕ ਰੋਮਾਂਚ ਤੇ ਜੋਸ਼ ਨਾਲ ਭਰੀਆਂ ਹੋਈਆਂ ਸਨ।
ਪੂਜਨੀਕ ਗੁਰੂ ਜੀ ਦੀ ਪਵਿੱਤਰ ਹਜ਼ੂਰੀ ‘ਚ ਭਰਿਆ ਜੋਸ਼ : ਸ਼ਨਿੱਚਰਵਾਰ ਸ਼ਾਮ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੀ ਖੇਡ ਮੁਕਾਬਲੇ ਵੇਖਣ ਲਈ ਪਧਾਰੇ। ਪੂਜਨੀਕ ਗੁਰੂ ਜੀ ਦੀ ਪਵਿੱਤਰ ਹਜ਼ੂਰੀ ਪਾ ਕੇ ਵੱਖ-ਵੱਖ ਖੇਡ ਮੁਕਾਬਲਿਆਂ ‘ਚ ਹਿੱਸਾ ਲੈਣ ਵਾਲੇ ਖਿਡਾਰੀਆ ਦਾ ਉਤਸ਼ਾਹ ਕÂਂ ਗੁਣਾ ਵਧ ਗਿਆ।