ਸਾਡੇ ਨਾਲ ਸ਼ਾਮਲ

Follow us

15.5 C
Chandigarh
Sunday, February 8, 2026
More
    Home Breaking News Sirsa Cricket...

    Sirsa Cricket News: ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੇ ਕਨਿਸ਼ਕ ਚੌਹਾਨ ਨੇ ਆਖਰੀ ਵਿਕਟ ਲੈ ਕੇ ਭਾਰਤ ਨੂੰ ਦਿਵਾਇਆ ਅੰਡਰ-19 ਵਿਸ਼ਵ ਕੱਪ

    Kanishk Chauhan
    Sirsa Cricket News: ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੇ ਕਨਿਸ਼ਕ ਚੌਹਾਨ ਨੇ ਆਖਰੀ ਵਿਕਟ ਲੈ ਕੇ ਭਾਰਤ ਨੂੰ ਦਿਵਾਇਆ ਅੰਡਰ-19 ਵਿਸ਼ਵ ਕੱਪ

    ਕਨਿਸ਼ਕ ਨੇ ਆਪਣੀਆਂ ਸਾਰੀਆਂ ਸਫ਼ਲਤਾਵਾਂ ਦਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਨੂੰ ਦਿੱਤਾ

    Sirsa Cricket News: (ਸੱਚ ਕਹੂੰ/ਸੁਨੀਲ ਬਜਾਜ) ਸਰਸਾ। ਭਾਰਤ ਨੇ ਜ਼ਿੰਬਾਬਵੇ ਵਿੱਚ ਖੇਡੇ ਗਏ ਅੰਡਰ-19 ਕ੍ਰਿਕਟ ਵਿਸ਼ਵ ਕੱਪ ਦਾ ਖਿਤਾਬ ਮੈਚ ਜਿੱਤ ਕੇ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਇਸ ਇਤਿਹਾਸਕ ਜਿੱਤ ਦਾ ਇੱਕ ਵੱਡਾ ਨਾਇਕ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦਾ ਆਲਰਾਊੁਂਡਰ ਕਨਿਸ਼ਕ ਚੌਹਾਨ ਰਿਹਾ, ਜਿਸ ਨੇ ਮੈਚ ਦੀ ਆਖਰੀ ਵਿਕਟ ਲੈ ਕੇ ਭਾਰਤ ਦੀ ਝੋਲੀ ’ਚ ਅੰਡਰ-19 ਵਿਸ਼ਵ ਕੱਪ ਪਾ ਦਿੱਤਾ।

    ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਮਤ ਨਾਲ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਅਤੇ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਉਭਰਦੇ ਨੌਜਵਾਨ ਕ੍ਰਿਕਟਰ ਕਨਿਸ਼ਕ ਚੌਹਾਨ ਨੇ ਦੱਸਿਆ ਕਿ ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਦਾ ਹੀ ਕਮਾਲ ਹੈ। ਉਨ੍ਹਾਂ ਨੇ ਹੀ ਸਾਨੂੰ ਸਮੇਂ-ਸਮੇਂ ’ਤੇ ਕ੍ਰਿਕਟ ਦੀਆਂ ਬਾਰੀਕੀਆਂ ਸਿਖਾਈਆਂ। ਜਿਸ ਕਾਰਨ ਅੱਜ ਅਸੀਂ ਵਿਸ਼ਵ ਕੱਪ ਜਿੱਤਿਆ।

    ਇਹ ਵੀ ਪੜ੍ਹੋ: Suryakumar Yadav: ਭਾਰਤ ਦੀ ਜਿੱਤ ’ਤੇ ਕਪਤਾਨ ਸੂਰਿਆ ਕੁਮਾਰ ਯਾਦਵ ਨੇ ਦਿੱਤਾ ਵੱਡਾ ਬਿਆਨ, ਜਾਣੋ

    ਫਾਈਨਲ ਵਿੱਚ ਕਨਿਸ਼ਕ ਚੌਹਾਨ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ। ਜਦੋਂ ਟੀਮ ਨੂੰ ਦੌੜਾਂ ਦੀ ਸਖ਼ਤ ਜ਼ਰੂਰਤ ਸੀ, ਤਾਂ ਕਨਿਸ਼ਕ ਨੇ ਸਿਰਫ਼ 20 ਗੇਂਦਾਂ ਵਿੱਚ 37 ਦੌੜਾਂ ਦੀ ਤੂਫਾਨੀ ਪਾਰੀ ਖੇਡੀ, ਜਿਸ ਵਿੱਚ ਤਿੰਨ ਚੌਕੇ ਅਤੇ ਇੱਕ ਛੱਕਾ ਸ਼ਾਮਲ ਹੈ, ਜਿਸ ਨਾਲ ਭਾਰਤ ਮਜ਼ਬੂਤ ਸਥਿਤੀ ਵਿੱਚ ਪਹੁੰਚ ਗਿਆ। ਗੇਂਦਬਾਜ਼ੀ ਵਿੱਚ ਕਨਿਸ਼ਕ ਨੇ 8.2 ਓਵਰਾਂ ਵਿੱਚ 63 ਦੌੜਾਂ ਦੇ ਕੇ ਦੋ ਮਹੱਤਵਪੂਰਨ ਵਿਕਟਾਂ ਲਈਆਂ। ਸਭ ਤੋਂ ਖਾਸ ਪਲ ਉਹ ਸੀ, ਜਦੋਂ ਉਸ ਨੇ ਆਪਣੇ ਪੂਜਨੀਕ ਗੁਰੂ ਜੀ ਵੱਲੋਂ ਸਿਖਾਈ ਗਈ ਯਾਰਕਰ ਗੇਂਦਬਾਜ਼ੀ ਕਰਕੇ ਮੈਚ ਦੀ ਆਖਰੀ ਵਿਕਟ ਲੈ ਕੇ ਭਾਰਤੀ ਝੰਡਾ ਲਹਿਰਾਇਆ ਬੱਲੇਬਾਜ਼ੀ ਵਿੱਚ ਵੀ ਉਸ ਨੇ ਭਾਰਤੀ ਪਾਰੀ ਦੇ ਆਖਰੀ ਓਵਰ ਵਿੱਚ ਜ਼ਿੰਮੇਵਾਰੀ ਸੰਭਾਲਦੇ ਹੋਏ 18 ਦੌੜਾਂ ਬਣਾਈਆਂ, ਜਿਸ ਨਾਲ ਭਾਰਤੀ ਟੀਮ ਨੂੰ 400 ਦੌੜਾਂ ਦਾ ਅੰਕੜਾ ਪਾਰ ਕਰਨ ਵਿੱਚ ਮੱਦਦ ਮਿਲੀ।

    ਪਾਕਿਸਤਾਨ ਵਿਰੁੱਧ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ

    ਦੱਸ ਦੇਈਏ ਕਿ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ ਦੇ ਨੁਕਸਾਨ ’ਤੇ 411 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਇੰਗਲੈਂਡ 40.2 ਓਵਰਾਂ ਵਿੱਚ 311 ਦੌੜਾਂ ’ਤੇ ਆਲ ਆਊਟ ਹੋ ਗਿਆ। ਭਾਰਤ ਨੇ ਛੇਵੀਂ ਵਾਰ ਇਹ ਖਿਤਾਬ ਜਿੱਤਿਆ। ਜਾਣਕਾਰੀ ਸਾਂਝੀ ਕਰਦਿਆਂ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ, ਸਰਸਾ ਟੀਮ ਦੇ ਕੋਚ ਜਸਕਰਨ ਸਿੰਘ ਸਿੱਧੂ ਨੇ ਦੱਸਿਆ ਕਿ ਕਨਿਸ਼ਕ ਨੇ ਅੰਡਰ-19 ਵਿਸ਼ਵ ਕੱਪ ਦੇ ਲੀਗ, ਸੁਪਰ ਸਿਕਸ, ਸੈਮੀਫਾਈਨਲ ਅਤੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਕੱਟੜ ਵਿਰੋਧੀ ਪਾਕਿਸਤਾਨ ਵਿਰੁੱਧ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ, 29 ਗੇਂਦਾਂ ਵਿੱਚ ਚਾਰ ਚੌਕੇ ਅਤੇ ਇੱਕ ਛੱਕੇ ਦੀ ਮੱਦਦ ਨਾਲ 35 ਦੌੜਾਂ ਬਣਾਈਆਂ ਅਤੇ 10 ਓਵਰਾਂ ਵਿੱਚ 30 ਦੌੜਾਂ ਦੇ ਕੇ ਇੱਕ ਮਹੱਤਵਪੂਰਨ ਵਿਕਟ ਲਈ। ਇਸ ਨਾਲ ਉਸ ਨੂੰ ‘ਪਲੇਅਰ ਆਫ ਦਿ ਮੈਚ’ ਦਾ ਪੁਰਸਕਾਰ ਮਿਲਿਆ।

    ਸਾਲ 2024 ਵਿੱਚ ਇੰਗਲੈਂਡ ਵਿਰੁੱਧ ਆਪਣਾ ਡੈਬਿਊ ਕਰਨ ਵਾਲੇ ਕਨਿਸ਼ਕ ਨੂੰ ਸੀਰੀਜ਼ ਦਾ ਸਰਵੋਤਮ ਆਲ-ਰਾਊਂਡਰ ਵੀ ਚੁਣਿਆ ਗਿਆ। ਪਾਕਿਸਤਾਨ ਵਿਰੁੱਧ ਉਸ ਦਾ ਰਿਕਾਰਡ ਬੇਮਿਸਾਲ ਰਿਹਾ ਹੈ, ਜਿਸ ਵਿੱਚ ਏਸ਼ੀਆ ਕੱਪ ਅਤੇ ਅੰਡਰ-19 ਵਿਸ਼ਵ ਕੱਪ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਸ਼ਾਮਲ ਹੈ, ਜਿੱਥੇ ਉਸ ਨੂੰ ਦੋ ਵਾਰ ‘ਮੈਨ ਆਫ ਦਿ ਮੈਚ’ ਚੁਣਿਆ ਗਿਆ ਸੀ। ਦੱਸ ਦੇਈਏ ਕਿ ਕਨਿਸ਼ਕ ਦੀ ਸਫਲਤਾ ਨੂੰ ਦੇਖਦੇ ਹੋਏ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਨੇ ਉਸ ਨੂੰ 30 ਲੱਖ ਰੁਪਏ ਦੀ ਬੇਸ ਪ੍ਰਾਈਸ ’ਤੇ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ।

    ਕਨਿਸ਼ਕ ਨੂੰ ਹਰ ਪਾਸੇ ਤੋਂ ਮਿਲ ਰਹੀਆਂ ਵਧਾਈਆਂ

    Sirsa Cricket News
    Kanishk

    ਨੌਜਵਾਨ ਖਿਡਾਰੀ ਕਨਿਸ਼ਕ ਚੌਹਾਨ ਦੀ ਇਸ ਵੱਡੀ ਪ੍ਰਾਪਤੀ ਸਬੰਧੀ ਸ਼ਾਹ ਸਤਿਨਾਮ ਜੀ ਵਿੱਦਿਅਕ ਸੰਸਥਾਵਾਂ ਦੇ ਪ੍ਰਸ਼ਾਸਕ ਚਰਨਜੀਤ ਸਿੰਘ, ਖੇਡ ਵਿਭਾਗ ਦੇ ਮੁਖੀ ਡਾ. ਨਵਜੀਤ ਸਿੰਘ ਭੁੱਲਰ, ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਪ੍ਰਿੰਸੀਪਲ ਡਾ. ਦਿਲਾਵਰ ਸਿੰਘ, ਸਕੂਲ ਪ੍ਰਿੰਸੀਪਲ ਰਾਕੇਸ਼ ਕੁਮਾਰ ਧਵਨ ਇੰਸਾਂ, ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਸਰਸਾ ਟੀਮ ਦੇ ਕੋਚ ਜਸਕਰਨ ਸਿੰਘ ਸਿੱਧੂ, ਹਰਿਆਣਾ ਕ੍ਰਿਕਟ ਐਸੋਸੀਏਸ਼ਨ ਦੇ ਮੁਖੀ ਅਨਿਰੁਧ ਚੌਧਰੀ ਅਤੇ ਸਰਸਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਡਾ. ਵੇਦ ਬੈਨੀਵਾਲ ਨੇ ਵਧਾਈ ਦਿੱਤੀ ਹੈ। Sirsa Cricket News

    ਕਨਿਸ਼ਕ ਕੋਲ ਲਗਾਤਾਰ ਫ਼ੋਨ ਕਾਲ ਅਤੇ ਵਧਾਈ ਸੰਦੇਸ਼ਾਂ ਦਾ ਸਿਲਸਿਲਾ ਜਾਰੀ ਹੈ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੀ ਆਪਣੀਆਂ ਸ਼ੁਭਕਾਮਨਾਵਾਂ ਦੇ ਰਹੀਆਂ ਹਨ। ਸਾਰਿਆਂ ਦੀ ਇਹੀ ਕਾਮਨਾ ਹੈ ਕਿ ਕਨਿਸ਼ਕ ਅੱਗੇ ਵੀ ਇਸੇ ਜਨੂੰਨ ਅਤੇ ਮਿਹਨਤ ਨਾਲ ਦੇਸ਼ ਦੀ ਨੁਮਾਇੰਦਗੀ ਕਰਦਾ ਰਹੇ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਦਾ ਝੰਡਾ ਲਹਿਰਾਉਂਦਾ ਰਹੇ ਜ਼ਿਕਰਯੋਗ ਹੈ ਕਿ ਕਨਿਸ਼ਕ ਇਸ ਸਮੇਂ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ, ਸਰਸਾ ’ਚ ਤੀਜੇ ਸਾਲ ਦਾ ਬੀਏ ਦਾ ਵਿਦਿਆਰਥੀ ਹੈ ਅਤੇ ਪਿਛਲੇ 10 ਸਾਲਾਂ ਤੋਂ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ, ਸਰਸਾ ’ਚ ਖੇਡ ਰਿਹਾ ਹੈ।