
Exam Results: ਐਲਕੇਜੀ ਤੋਂ 9ਵੀਂ ਅਤੇ 11ਵੀਂ ਜਮਾਤ ਦੇ ਨਤੀਜੇ ਜਾਣ ਕੇ ਅਤੇ ਪ੍ਰਗਤੀ ਪੱੱਤਰ ਪ੍ਰਾਪਤ ਕਰਕੇ ਖਿੜ ਉੱਠੇ ਬੱਚਿਆਂ ਦੇ ਚਿਹਰੇ
Exam Results: ਸਰਸਾ (ਅਨਿਲ ਚਾਵਲਾ)। ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ (Shah Satnam Ji Boys’ School) ਵਿੱਚ ਐਤਵਾਰ ਨੂੰ ਵਿੱਦਿਅਕ ਸੈਸ਼ਨ 2024-25 ਦਾ ਐਲਕੇਜੀ ਤੋਂ ਨੌਵੀਂ ਅਤੇ ਗਿਆਰਵੀਂ ਜਮਾਤ ਤੱਕ ਦਾ ਸਾਲਾਨਾ ਪ੍ਰੀਖਿਆ ਨਤੀਜਾ ਐਲਾਨਿਆ ਗਿਆ। ਇਨ੍ਹਾਂ ਕਲਾਸਾਂ ਦੇ ਸਾਰੇ 1286 ਵਿਦਿਆਰਥੀ ਵਧੀਆ ਅੰਕ ਲੈ ਕੇ ਪਾਸ ਹੋਏ। ਪ੍ਰੀਖਿਆ ਨਤੀਜੇ ਜਾਣਨ ਦੀ ਉਤਸੁਕਤਾ ਸਾਰੇ ਵਿਦਿਆਰਥੀਆਂ ’ਚ ਦੇਖਣ ਨੂੰ ਮਿਲੀ। ਸਾਰੇ ਵਿਦਿਆਰਥੀ ਆਪਣ ਮਾਪਿਆਂ ਨਾਲ ਆਪਣੀ ਪ੍ਰਗਤੀ ਰਿਪੋਰਟ ਲੈਣ ਲਈ ਆਏ। ਪ੍ਰੀਖਿਆ ਦੇ ਨਤੀਜੇ ਜਾਣਨ ਦੀ ਉਤਸੁਕਤਾ ਬੱਚਿਆਂ ਦੇ ਨਾਲ-ਨਾਲ ਮਾਪਿਆਂ ’ਚ ਵੀ ਬੇਹੱਦ ਸੀ। ਪ੍ਰੀਖਿਆ ਦੇ ਨਤੀਜੇ ਜਾਣ ਕੇ ਅਤੇ ਪ੍ਰਗਤੀ ਰਿਪੋਰਟ ਪਾ ਕੇ ਬੱਚਿਆਂ ਦੇ ਚਿਹਰੇ ਖਿੜ ਗਏ।
ਇਸ ਮੌਕੇ ਸ਼ਾਹ ਸਤਿਨਾਮ ਜੀ ਵਿੱਦਿਅਕ ਸੰਸਥਾਵਾਂ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ, ਰਿਟਾਇਰਡ ਕਰਨਲ ਨਰਿੰਦਰ ਪਾਲ ਸਿੰਘ ਤੂਰ, ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ, ਪ੍ਰਸ਼ਾਸਕ ਡਾ. ਹਰਦੀਪ ਸਿੰਘ ਇੰਸਾਂ ਤੇ ਹੋਸਟਲ ਵਾਰਡਨ ਸੁਨੀਲ ਇੰਸਾਂ ਵਿਸ਼ੇਸ਼ ਤੌਰ ’ਤੇ ਮੌਜੂਦ ਸਨ ਤੇ ਕਲਾਸਾਂ ’ਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Read Also : Ranbir Singh Gangwa: ਕੈਬਨਿਟ ਮੰਤਰੀ ਰਣਬੀਰ ਸਿੰਘ ਗੰਗਵਾ ਨੇ ਡੇਰਾ ਸੱਚਾ ਸੌਦਾ ਲਈ ਆਖੀ ਬੜੀ ਸੋਹਣੀ ਗੱਲ
ਸ਼ਾਨਦਾਰ ਪ੍ਰੀਖਿਆ ਨਤੀਜਿਆਂ ਨੂੰ ਲੈ ਕੇੇ ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਤੇ ਵਿੱਦਿਅਕ ਸੰਸਥਾਨਾਂ ਦੇ ਇੰਚਾਰਜ ਚਰਨਜੀਤ ਸਿੰਘ ਇੰਸਾਂ ਨੇ ਪਾਸ ਵਿਦਿਆਰਥੀਆਂ, ਮਾਪਿਆਂ ਦੇ ਨਾਲ-ਨਾਲ ਸਕੂਲ ਪ੍ਰਿੰਸੀਪਲ ਸਮੇਤ ਸਾਰੇ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ, ਸਫਲ ਵਿਦਿਆਰਥੀਆਂ ਦੇ ਮਾਪਿਆਂ ਨੇ ਅਧਿਆਪਕਾਂ ਦਾ ਧੰਨਵਾਦ ਕੀਤਾ। ਸੰਸਥਾ ਦੇ ਪ੍ਰੀਖਿਆ ਨਤੀਜਿਆਂ ’ਚ ਖਾਸ ਗੱਲ ਇਹ ਦੇਖਣ ਨੂੰ ਮਿਲੀ ਕਿ ਖੇਡਾਂ ’ਚ ਕੌਮਾਂਤਰੀ ਪੱਧਰ ’ਤੇ ਆਪਣੀ ਪਛਾਣ ਬਣਾਉਣ ਵਾਲੇ ਖਿਡਾਰੀਆਂ ਨੇ ਸਿੱਖਿਆ ’ਚ ਵੀ ਸਫਲਤਾ ਦੇ ਝੰਡੇ ਗੱਡਦਿਆਂ ਆਪਣੀ ਕਲਾਸਾਂ ’ਚ ਅੱਵਲ ਸਥਾਨ ’ਤੇ ਰਹੇ।
Exam Results
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਸਕੂਲ ਦੇ ਸਮੁੱਚੇ ਸਟਾਫ਼ ਵੱਲੋਂ ਅਰਦਾਸ ਬੋਲੀ ਗਈ। ਇਸ ਤੋਂ ਬਾਅਦ ਮਾਪਿਆਂ ਨੂੰ ਪ੍ਰੀਖਿਆ ਦਾ ਨਤੀਜਾ ਦਿਖਾਇਆ ਗਿਆ। ਇਸ ਦੌਰਾਨ, ਸਕੂਲ ਦੇ ਵਿਹੜੇ ’ਚ ਵਿਦਿਆਰਥੀਆਂ ਲਈ ਸੈਲਫੀ ਸਟੈਂਡ, ਕਿਤਾਬ ਪੜ੍ਹਨ ਦੇ ਸਟਾਲ ਅਤੇ ਹੋਰ ਆਕਰਸ਼ਕ ਗਿਆਨ ਨਾਲ ਸਬੰਧਿਤ ਸਟਾਲਾਂ ਵੀ ਲਗਾਈਆਂ ਗਈਆਂ, ਜਿਨ੍ਹਾਂ ਦਾ ਵਿਦਿਆਰਥੀਆਂ ਦੇ ਨਾਲ-ਨਾਲ ਮਾਪਿਆਂ ਨੇ ਖੂਬ ਲਾਭ ਲਿਆ। ਦੂਜੇ ਪਾਸੇ ਕਰਿਕੂਲਮ ਐਕਟੀਵਿਟੀ ਨੂੰ ਦਰਸਾਉਂਦੀ ਡਾਕਿਊਮੈਂਟਰੀ ਸਟਾਲ ਵੀ ਲਗਾਈ ਗਈ ਸੀ, ਜਿਸ ਵਿੱਚ ਸਾਲ ਭਰ ’ਚ ਬੱਚਿਆਂ ਵੱਲੋਂ ਕਰਿਕੂਲਮ ਐਕਟੀਵਿਟੀ ’ਚ ਦਿਖਾਈ ਗਈ ਪ੍ਰਤਿਭਾ ਨੂੰ ਦਿਖਾਇਆ ਗਿਆ, ਜੋ ਸਾਰਿਆਂ ਲਈ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਸਕੂਲ ਦੇ ਅਕੈਡਮਿਕ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਸਮੇਤ ਸਮੂਹ ਸਟਾਫ਼ ਮੈਂਬਰ ਤੇ ਮਾਪੇ ਮੌਜ਼ੂਦ ਸਨ।
ਪ੍ਰਾਇਮਰੀ ਜਮਾਤਾਂ ’ਚ ਇਹ ਰਹੇ ਟਾਪਰ: ਐਲਕੇਜੀ ’ਚ ਦੁਸ਼ਯੰਤ ਵਰਮਾ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਸਚੇਤ ਨੇ 99.83 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਤੇ ਲਵਮੀਤ ਨੇ 99.67 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਯੂਕੇਜੀ ’ਚ ਗੁਰਬਾਜ, ਸ਼ਿਨਾੱਏ, ਅਰਮਾਨ ਬ੍ਰਾਚ, ਅੰਸ਼ਦੀਪ, ਨਵਜੋਸ਼, ਅੰਸ਼ਮੀਤ ਸਿੰਘ ਸੰਧੂ, ਸਪਰਸ਼ ਤੇ ਅੰਸ਼ਿਤ ਨੇ ਸਾਂਝੇ ਤੌਰ ’ਤੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜਦਕਿ ਰਬਜੋਤ ਸਿੰਘ ਅਤੇ ਮਨਰਾਜ ਸਿੰਘ ਨੇ 99.88 ਪ੍ਰਤੀਸ਼ਤ ਅੰਕਾਂ ਨਾਲ ਅਤੇ ਕੁਲਵੰਤ ਅਤੇ ਗੁਰਸ਼ਾਨ ਇੰਸਾਂ ਨੇ 99.75 ਪ੍ਰਤੀਸ਼ਤ ਅੰਕ ਲੈ ਕੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਪਹਿਲੀ ਜਮਾਤ ’ਚ, ਏਕਮਜੋਤ ਸੰਧੂ, ਸਮਰਥ ਬਰਾੜ ਅਤੇ ਅਭਿਰਾਜ ਨੇ ਸਾਂਝੇ ਤੌਰ ’ਤੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਕਲਾਸ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਅੰਸ਼ਮੀਤ ਸਿੰਘ ਅਤੇ ਆਰੂਸ਼ ਨੇ 99.88 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਸਥਾਨ ਤੇ ਗੁਰਨੂਰ ਸਿੰਘ, ਰੂਹਾਨ ਇੰਸਾਂ, ਉਤਕਰਸ਼ ਤੇ ਸਨੇਹਮੀਤ ਨੇ 99.75 ਪ੍ਰਤੀਸ਼ਤ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
Exam Results
ਦੂਜੀ ਜਮਾਤ ’ਚ, ਸਚਕੀਰਤ, ਪੀਯੂਸ਼ ਬਾਂਸਲ, ਧੈਰਿਆ, ਅਯਾਨ ਵਰਮਾ, ਰਹਿਮਦਿਲ ਬਜਾਜ ਤੇ ਅਕਸ਼ਨੂਰ ਨੇ ਸਾਂਝੇ ਤੌਰ ’ਤੇ 100 ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਹਰਸ਼ ਮੋਂਗਾ ਨੇ 99.88 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਤੇ ਮਿਤਾਂਸ਼ ਤੇ ਗੁਰਗਨ ਨੇ 99.63 ਪ੍ਰਤੀਸ਼ਤ ਅੰਕਾਂ ਨਾਲ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਤੀਜੀ ਜਮਾਤ ’ਚ, ਵਿਸ਼ੇਸ਼ 99.50 ਪ੍ਰਤੀਸ਼ਤ ਅੰਕਾਂ ਨਾਲ ਪਹਿਲਾਂ, ਸਹਿਜਮੀਤ ਨੇ 99.25 ਅੰਕਾਂ ਨਾਲ ਦੂਜਾ ਤੇ ਆਰਵ ਇੰਸਾਂ ਨੇ 98.88 ਪ੍ਰਤੀਸ਼ਤ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।
ਚੌਥੀ ਜਮਾਤ ’ਚ, ਸਾਰਥਕ ਨੇ 97 ਪ੍ਰਤੀਸ਼ਤ ਅੰਕਾਂ ਨਾਲ ਪਹਿਲਾਂ, ਲਵਮੀਤ ਲੂਥਰਾ ਨੇ 96.92 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਅਤੇ ਸਮਰਪਾਲ ਸਿੰਘ ਨੇ 95.91 ਪ੍ਰਤੀਸ਼ਤ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਪੰਜਵੀਂ ਜਮਾਤ ’ਚ, ਅਰਪਿਤ ਦੇਵਾਂਸ਼ 99.42 ਪ੍ਰਤੀਸ਼ਤ ਅੰਕਾਂ ਨਾਲ ਪਹਿਲੇ, ਗੁਰਅੰਸ਼ 98.17 ਪ੍ਰਤੀਸ਼ਤ ਅੰਕਾਂ ਨਾਲ ਦੂਜੇ ਅਤੇ ਰਿਸ਼ਭ 98 ਪ੍ਰਤੀਸ਼ਤ ਅੰਕਾਂ ਨਾਲ ਤੀਜੇ
ਸਥਾਨ ’ਤੇ ਰਿਹਾ।
ਛੇਵੀਂ ਤੋਂ ਨੌਵੀਂ ’ਚ ਇਹ ਰਹੇ ਅੱਵਲ: ਛੇਵੀਂ ਜਮਾਤ ’ਚ ਗੁਰਲੀਨ 99.25 ਪ੍ਰਤੀਸ਼ਤ ਅੰਕਾਂ ਨਾਲ ਪਹਿਲੇ, ਆਰੀਅਨ ਚੌਧਰੀ ਨੇ 98.08 ਪ੍ਰਤੀਸ਼ਤ ਅੰਕਾਂ ਨਾਲ ਦੂਜੇ ਅਤੇ ਗੁਰਅੰਸ਼ 97.83 ਪ੍ਰਤੀਸ਼ਤ ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ।
ਸੱਤਵੀਂ ਜਮਾਤ ’ਚ ਵਿਹਾਨ 99.75 ਪ੍ਰਤੀਸ਼ਤ ਅੰਕਾਂ ਨਾਲ ਪਹਿਲੇ, ਸੇਮਨ ਇੰਸਾਂ 99.67 ਪ੍ਰਤੀਸ਼ਤ ਅੰਕਾਂ ਨਾਲ ਦੂਜੇ ਅਤੇ ਦੇਵੇਨ ਚਾਹਰ 99.42 ਪ੍ਰਤੀਸ਼ਤ ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ।
Exam Results
ਅੱਠਵੀਂ ਜਮਾਤ ’ਚ ਨਮਨ ਕੁਮਾਰ 99.92 ਪ੍ਰਤੀਸ਼ਤ ਅੰਕਾਂ ਨਾਲ ਪਹਿਲੇ, ਨੂਰ-ਏ-ਮੀਤ ਅਤੇ ਅਨਮੋਲ ਨੇ ਸਾਂਝੇ ਤੌਰ ’ਤੇ 99.17 ਪ੍ਰਤੀਸ਼ਤ ਅੰਕਾਂ ਨਾਲ ਦੂਜੇ ਅਤੇ ਜਿਗਰ ਮਿੱਤਲ ਅਤੇ ਗੋਪੇਸ਼ ਗਰਗ ਨੇ ਵੀ ਸਾਂਝੇ ਤੌਰ ’ਤੇ 98.92 ਪ੍ਰਤੀਸ਼ਤ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।
ਨੌਵੀਂ ਕਲਾਸ ’ਚ ਅਮਨ ਕੁਮਾਰ 98.17 ਪ੍ਰਤੀਸ਼ਤ ਅੰਕ ਲੈ ਕੇ ਪਹਿਲੇ, ਅਸ਼ੀਰਵਾਦ 97.67 ਪ੍ਰਤੀਸ਼ਤ ਲੈ ਕੇ ਦੂਜੇ ਅਤੇ ਗੁਰਅੰਸ਼ ਤੇ ਪ੍ਰਥਮ ਨੇ ਸਾਂਝੇ ਤੌਰ ’ਤੇ 97.17 ਪ੍ਰਤੀਸ਼ਤ ਅੰਕ ਲੈ ਕੇ ਤੀਜੇ ਪਾਇਦਾਨ ’ਤੇ ਰਹੇ।
11ਵੀਂ ’ਚ ਇਨ੍ਹਾਂ ਦਾ ਰਿਹਾ ਜਲਵਾ: ਗਿਆਰਵੀਂ ਜਮਾਤ ਦੇ ਮੈਡੀਕਲ ਸਬਜੈਕਟ ’ਚ ਜਸ਼ਨ ਗੁੰਬਰ ਨੇ 88.20 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ, ਅਤੁਲ ਨੇ 80.80 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਤੇ ਚੇਤਨ ਨੇ 75 ਪ੍ਰਤੀਸ਼ਤ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। 11ਵੀਂ ਜਮਾਤ ਦੇ ਨਾੱਨ-ਮੈਡੀਕਲ ’ਚ ਯਸ਼ਵਰਧਨ ਇੰਸਾਂ ਨੇ 90.30 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ ਸਥਾਨ, ਨਿਤਿਨ ਨੇ 87.00 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਸਥਾਨ ਅਤੇ ਮਨਪ੍ਰੀਤ ਸਿੰਘ ਨੇ 80.50 ਪ੍ਰਤੀਸ਼ਤ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਗਿਆਰ੍ਹਵੀਂ ਜਮਾਤ ਦੇ ਕਾਮਰਸ ਸਬਜੈਕਟ ’ਚ, ਅਭਿਸ਼ੇਕ 93.00 ਪ੍ਰਤੀਸ਼ਤ, ਦਕਸ਼ 90.33 ਪ੍ਰਤੀਸ਼ਤ ਤੇ ਸਕਸ਼ਮ 89.50 ਪ੍ਰਤੀਸ਼ਤ ਅੰਕ ਲੈ ਕੇ ਲੜੀਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।
Exam Results
ਦੂਜੇ ਪਾਸੇ ਗਿਆਰਵੀਂ ਜਮਾਤ ਦੇ ਆਰਟਸ ਸਬਜੈਕਟ (ਖੇਡਾਂ) ’ਚ, ਪਰਾਗ ਯਾਦਵ ਨੇ 92.33 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ, ਆਰਟਸ ਤੋਂ ਲਵਿਸ਼ ਨੇ 91.17 ਪ੍ਰਤੀਸ਼ਤ ਲੈ ਕੇ ਦੂਜਾ ਤੇ ਆਰਟਸ ਸਪੋਰਟਸ ਤੋਂ ਹਰਮਨ ਨੇ 88 ਪ੍ਰਤੀਸ਼ਤ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ ਨੇ ਸੰਸਥਾ ਦੇ ਸ਼ਾਨਦਾਰ ਪ੍ਰੀਖਿਆ ਨਤੀਜਿਆਂ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਭ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੇ ਆਸ਼ੀਰਵਾਦ ਨਾਲ ਹੀ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿੱਦਿਅਕ ਸੈਸ਼ਨ 2025-26 ’ਚ, ਸਰਕਾਰ ਵੱਲੋਂ ਲਾਗੂ ਕੀਤੀ ਜਾ ਰਹੀ ਕੌਮੀ ਸਿੱਖਿਆ ਨੀਤੀ ਦੇ ਤਹਿਤ ਪੜ੍ਹਾਈ ਕਰਵਾਈ ਜਾਵੇਗੀ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ’ਤੇ ਧਿਆਨ ਦੇਣ ਤੇ ਉਨ੍ਹਾਂ ਨਾਲ ਦੋਸਤਾਨਾ ਵਿਹਾਰ ਕਰਨ।