ਪ੍ਰੀਖਿਆ ਨਤੀਜੇ ਦੇਖ ਖਿੜੇ ਵਿਦਿਆਰਥੀਆਂ ਦੇ ਚਿਹਰੇ, ਅੱਵਲ ਰਹੇ ਵਿਦਿਆਰਥੀ ਹੋਏ ਸਨਮਾਨਿਤ | Shah Satnam ji Boys School
ਸਰਸਾ (ਸੁਨੀਲ ਵਰਮਾ)। ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸਰਸਾ (Shah Satnam ji Boys School) ਦੇ ਹਰ ਸਾਲ ਦੀ ਤਰ੍ਹਾ ਇਸ ਵਾਰ ਵੀ ਸਾਲਾਨਾ ਪ੍ਰੀਖਿਆ ਨਤੀਜੇ ਸ਼ਾਨਦਾਰ ਰਹੇ ਹਨ। ਵੀਰਵਾਰ ਨੂੰ ਐਲਾਨ ਕੀਤੇ ਗਏ ਕਲਾਜ ਐਲਕੇਜੀ ਤੋਂ ਕਲਾਸ ਨੌਵੀਂ ਤੇ ਗਿਆਵੀਂ ਦਾ ਸਿੱਖਿਆ ਸੈਸ਼ਨ 2022-23 ਦਾ ਸਾਲਾਨਾ ਨਤੀਜਾ ਜਾਣ ਕੇ ਵਿਦਿਆਰਥੀ ਖੁਸ਼ੀ ਨਾਲ ਝੂਮ ਉੱਠੇ।
ਸਕੂਲ ਦੇ ਮਲਵੀਪਰਪਜ ਹਾਲ ’ਚ ਜਮਾਤਾਂ ’ਚ ਆਲਓਵਰ ਪਹਿਲਾ, ਦੂਜਾ ਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਪਿਆਂ ਨੂੰ ਸਕੂਲ ਪ੍ਰਸ਼ਾਸਕ ਡਾ. ਹਰਦੀਪ ਸਿੰਘ ਇੰਸਾਂ ਤੇ ਪ੍ਰਿੰਸੀਪਲ ਰਾਕੇਸ਼ ਧਵਨ ਇੰਸਾਂ ਵੱਲੋਂ ਟਰਾਫ਼ੀ ਤੇ ਮੈਡਲ ਪਹਿਨਾਕੇ ਸਨਮਾਨਿਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਪਵਿੱਤਰ ਨਾਅਰਾ ਬੋਲ ਕੇ ਤੇ ਅਰਦਾਸ ਬੇਨਤੀ ਦਾ ਸ਼ਬਦ ਬੋਲ ਕੇ ਕੀਤਾ ਗਿਆ।
ਇਸ ਮੌਕੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਪਿ੍ਰੰਸੀਪਲ ਰਾਕੇਸ਼ ਧਵਨ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ਰੀਵਾਦ, ਮਾਰਗਦਰਸ਼ਨ ਤੇ ਸਟਾਫ਼ ਮੈਂਬਰਾਂ ਦੀ ਸਖ਼ਤ ਮਿਹਨਤ ਬਦੌਲਤ ਸਾਡੇ ਸਕੂਲ ਦਾ ਸਾਲਾਨਾ ਪ੍ਰੀਖਿਆ ਨਤੀਜੇ ਸ਼ਾਨਦਾਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪੂਜਨੀਕ ਗੁਰੂ ਜੀ ਦੇ ਪਵਿੱਤਰ ਚਰਨਾਂ ’ਚ ਅਰਦਾਸ ਕਰਦੇ ਹਾਂ ਕਿ ਉਹ ਸਾਡੇ ਸਾਰਿਆਂ ’ਤੇ ਇਸੇ ਤਰ੍ਹਾਂ ਆਪਣਾ ਆਸ਼ੀਰਵਾਦ ਬਣਾਈ ਰੱਖਣ। ਪਿ੍ਰੰਸੀਪਲ ਵੱਲੋਂ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਹਾਰਦਿਕ ਵਿਧਾਈ ਦਿੰਦੇ ਹੋਏ ਉਨ੍ਹਾਂ ਦੇ ਸ਼ਨਹਿਰੀ ਭਵਿੱਖ ਦੀ ਕਾਮਨਾ ਕੀਤੀ।
ਓਵਰਆਲ ਟਰਾਫ਼ੀ ਜਮਾਤ ’ਚੋਂ ਪਹਿਲੇ ਸਥਾਨ ’ਤੇ ਰਹੇ ਵਿਦਿਆਰਥੀਆਂ ਦੀ ਸੂਚੀ
ਜਾਣਕਾਰੀ ਦਿੰਦੇ ਹੋਏ ਪਿ੍ਰੰਸੀਪਲ ਰਾਕੇਸ਼ ਧਵਨ ਇੰਸਾਂ ਨੇ ਦੱਸਿਆ ਕਿ ਕਲਾਜ ਐਲਕੇਜੀ ’ਚ ਮਨਰੂਪ ਸਿੰਘ, ਗੁਰਸ਼ਾਨ ਸਿੰਘ, ਏਕਮਜੋਤ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਯੂਕੇਜੀ ’ਚੋਂ ਪੀਊਸ਼ ਬਾਂਸਲ, ਪਹਿਲੀ ਜਮਾਤ ’ਚੋਂ ਸਹਿਬਜੋਤ ਆਰਵ ਇੰਸਾਂ, ਸਨੇਹਮੀਤ, ਦੂਜੀ ਜਮਾਤ ’ਚੋਂ ਸਾਰਥਿਕ, ਤੀਜੀ ਜਮਾਤ ’ਚੋਂ ਆਰਪਿਤ ਦੇਵਾਂਸ਼, ਚੌਥੀ ਜਮਾਤ ’ਚੋਂ ਗੁਰਲੀਨ, ਪੰਜਵੀਂ ਜਮਾਤ ’ਚੋਂ ਸੇਮਨ ਇੰਸਾਂ ਨੇ ਪਹਿਲਾ ਸਥਾਨ ਹਾਸਲ ਕੀਤਾ।
ਛੇਵੀਂ ਜਮਾਤ ’ਚੋਂ ਨਮਨ ਕੁਮਾਰ, 7ਵੀਂ ਜਮਾਤ ’ਚੋਂ ਗੁਰਅੰਸ਼, 8ਵੀਂ ਜਮਾਤ ’ਚੋਂ ਅੰਕਿਤ, 9 ਜਮਾਤ ’ਚੋਂ ਮੋਕਸ ਕਾਸਨੀਆਂ ਪਹਿਲੇ ਸਨਾਥ ’ਤੇ ਰਹੇ। 11ਵੀਂ ਜਮਾਤ ’ਚੋਂ ਮੈਡੀਕਲ ਸਲੇਬਸ ’ਚੋਂ ਕਰਨਵੀਰ, ਨਾਨ ਮੈਡੀਕਲ ਸਲੇਬਸ ’ਚੋਂ ਕ੍ਰਿਸ਼, ਕਮਰਸ ਸਲੇਬਲ ’ਚੋਂ ਅਨਮੋਲ ਸੈਨੀ, ਆਰਟਸ ਸਲੇਬਸ ’ਚੋਂ ਜਤਿਨ ਢਿੱਲੋਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।