ਪਵਿੱਤਰ ਭੰਡਾਰੇ ’ਤੇ ਬਰਨਾਵਾ ’ਚ ਉਮੜਿਆ ਅਟੁੱਟ ਸ਼ਰਧਾ ਦਾ ਸੈਲਾਬ

ਸਾਧ-ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰਕੇ ਪੂਜਨੀਕ ਗੁਰੂ ਜੀ ’ਤੇ ਦਿੜ੍ਹ ਵਿਸ਼ਵਾਸ ਨਾਲ ਏਕਤਾ ’ਚ ਰਹਿਣ ਦਾ ਪ੍ਰਣ ਦੁਹਰਾਇਆ

  •  ਸੈਂਕੜੇ ਲੋਕਾਂ ਨੂੰ ਕੰਬਲ, ਰਾਸ਼ਨ, ਔਰਤਾਂ ਨੂੰ ਸਿਲਾਈ ਮਸ਼ੀਨਾਂ ਅਤੇ ਅਪਾਹਜ਼ਾਂ ਨੂੰ ਟਰਾਈ ਸਾਈਕਲਾਂ ਦਿੱਤੀਆਂ
  •  ਬੇਸਹਾਰਿਆਂ ਨੂੰ ਸੌਂਪੀਆਂ ਮਕਾਨ ਦੀਆਂ ਚਾਬੀਆਂ

(ਅਨਿਲ ਕੱਕੜ/ਸੋਨੂੰ ਬੁਢਾਣਾ/ਦੀਪਕ ਤਿਆਗੀ) ਬਰਨਾਵਾ। ਹੱਢ ਚਿਰਦੀ ਠੰਢ ਦਰਮਿਆਨ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ, ਜ਼ਿਲ੍ਹਾ ਬਾਗਪਤ (ਯੂਪੀ) ’ਚ ਬੇਮਿਸਾਲ, ਅਟੁੱਟ ਸ਼ਰਧਾ ਦਾ ਸੈਲਾਬ ਉਮੜਿਆ। ਆਸ਼ਰਮ ’ਚ ਜਿੱਧਰ ਵੀ ਨਜ਼ਰ ਦੌੜਾਉਂਦੇ ਸੰਗਤ ਹੀ ਸੰਗਤ ਨਜ਼ਰ ਆ ਰਹੀ ਸੀ ਅਤੇ ਤਿੱਲ ਸੁੱਟਣ ਤੱਕ ਦੀ ਥਾਂ ਨਹੀਂ ਸੀ। ਸਾਧ-ਸੰਗਤ ਦੇ ਭਾਰੀ ਉਤਸ਼ਾਹ ਅੱਗੇ ਸਾਰੇ ਪ੍ਰਬੰਧ ਛੋਟੇ ਪੈਂਦੇ ਨਜ਼ਰ ਆਏ ਮੌਕਾ ਸੀ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੇ ਭੰਡਾਰੇ ਦੀ ਨਾਮ ਚਰਚਾ ਦਾ।

ਨਾਮ ਚਰਚਾ ’ਚ ਉੱਤਰ ਪ੍ਰਦੇਸ਼, ਉੱਤਰਾਖੰਡ ਤੋਂ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਨਮੋਲ ਬਚਨਾਂ ਨੂੰ ਸ਼ਰਧਾਪੂਰਵਕ ਸਰਵਣ ਕੀਤਾ। ਇਸ ਮੌਕੇ ਸੈਂਕੜੇ ਜ਼ਰੂਰਤਮੰਦਾਂ ਨੂੰ ਕੰਬਲ, ਰਾਸ਼ਨ, 25 ਔਰਤਾਂ ਨੂੰ ਸਿਲਾਈ ਮਸ਼ੀਨਾਂ, 7 ਅਪਾਹਜ਼ਾਂ ਨੂੰ ਟਰਾਈ ਸਾਈਕਲ ਅਤੇ ਬੇਸਹਾਰਿਆਂ ਨੂੰ ਮਕਾਨਾਂ ਦੀਆਂ ਚਾਬੀਆਂ ਸੌਂਪ ਕੇ ਮਾਨਵਤਾ ਭਲਾਈ ਕਾਰਜਾਂ ਦੇ ਕਾਰਵਾਂ ਨੂੰ ਤੇਜ਼ ਰਫਤਾਰ ਨਾਲ ਅੱਗੇ ਵਧਾਇਆ ਗਿਆ। ਇਸ ਪਵਿੱਤਰ ਮੌਕੇ ਆਸ਼ਰਮ ਨੂੰ ਲੜੀਆਂ ਅਤੇ ਰੰਗ-ਬਿਰੰਗੀਆਂ ਝੰਡੀਆਂ ਨਾਲ ਸਜਾਇਆ ਗਿਆ ਸੀ, ਜੋ ਅਨੋਖਾ ਨਜ਼ਾਰਾ ਪੇਸ਼ ਕਰ ਰਿਹਾ ਸੀ। ਨਾਮ ਚਰਚਾ ਦੌਰਾਨ ਸਰਕਾਰ ਵੱਲੋਂ ਤੈਅ ਕੋਵਿਡ ਨਿਯਮਾਂ ਮਾਸਕ ਲਾਉਣਾ, ਸੋਸ਼ਲ ਡਿਸਟੈਂਸਿੰਗ, ਸੈਨੇਟਾਈਜੇਸ਼ਨ ਸਮੇਤ ਪੂਰੀ ਪਾਲਣਾ ਕੀਤੀ ਗਈ।

ਪਵਿੱਤਰ ਭੰਡਾਰੇ ਦੀ ਨਾਮ ਚਰਚਾ ਸਬੰਧੀ ਸ਼ਾਹ ਸਤਿਨਾਮ ਜੀ ਆਸ਼ਰਮ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਸੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਲਾ ਕੇ ਭੰਡਾਰੇ ਦੀ ਵਧਾਈ ਨਾਲ ਨਾਮ ਚਰਚਾ ਦਾ ਆਗਾਜ਼ ਹੋਇਆ। ਇਸ ਤੋਂ ਬਾਅਦ ਕਵੀਰਾਜ ਵੀਰਾਂ ਨੇ ‘ਅੱਜ ਆਏ ਸਤਿਗੁਰੂ ਜੀ, ਜਨਵਰੀ ਮੇਂ, ਰੂਹੋਂ ਨੇ, ‘ਆਈ ਆਈ ਜੀ-2, 25 ਜਨਵਰੀ ਪਿਆਰੀ-ਪਿਆਰੀ’, ‘ਜਲਾਲਆਣੇ ਆਏ ਜਲਾਲ ਜੀਓ’ ਆਦਿ ਸ਼ਬਦਾਂ ਰਾਹੀਂ ਸਤਿਗੁਰੂ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ।

ਇਸ ਤੋਂ ਬਾਅਦ ਸਾਧ-ਸੰਗਤ ਨੇ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨਾਂ ਨੂੰ ਸ਼ਰਧਾਪੂਰਵਕ ਸਰਵਣ ਕੀਤਾ। ਇਸ ਮੌਕੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਜੀਵਨ ’ਤੇ ਅਧਾਰਿਤ ਇੱਕ ਖੂਬਸੂਰਤ ਡਾਕਿਊਮੈਂਟਰੀ ਵਿਖਾਈ ਗਈ, ਜਿਸ ਨੂੰ ਸਾਧ-ਸੰਗਤ ਨੇ ਇਕਚਿਤ ਹੋ ਕੇ ਵੇਖਿਆ ਅਤੇ ਸਰਵਣ ਕੀਤਾ ਨਾਲ ਹੀ ਸਾਧ-ਸੰਗਤ ਨੇ ਇਕਜੁਟਤਾ ’ਚ ਰਹਿਣ ਅਤੇ ਮਾਨਵਤਾ ਭਲਾਈ ਕਾਰਜਾਂ ’ਚ ਅੱਗੇ ਵਧਣ ਦਾ ਪ੍ਰਣ ਦੁਹਰਾਇਆ। ਇਸ ਤੋਂ ਬਾਅਦ ਆਈ ਹੋਈ ਸਾਧ-ਸੰਗਤ ਨੂੰ ਸੇਵਾਦਾਰਾਂ ਨੇ ਕੁਝ ਹੀ ਮਿੰਟਾਂ ’ਚ ਲੰਗਰ-ਭੋਜਨ ਅਤੇ ਪ੍ਰਸਾਦ ਵੰਡਿਆ ਗਿਆ।

ਅਸੀਂ ਸਾਰੇ ਇੱਕ ਹਾਂ, ਸਾਡਾ ਮਾਲਕ ਇੱਕ ਹੈ: ਪੂਜਨੀਕ ਗੁਰੂ ਜੀ

 

ਪਵਿੱਤਰ ਭੰਡਾਰੇ ਦੀ ਨਾਮ ਚਰਚਾ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਨਮੋਲ ਬਚਨਾਂ ਦੀ ਰਿਕਾਰਡਿਡ ਵੀਡੀਓ ਚਲਾਈ ਗਈ। ਪਵਿੱਤਰ ਬਚਨਾਂ ’ਚ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਜਿਵੇਂ ਸਭ ਨੂੰ ਪਤਾ ਹੈ ਕਿ ਇਹ ਮਹੀਨਾ ਸੱਚੇ ਦਾਤਾ, ਰਹਿਬਰ ਮਾਲਿਕ, ਬੇਪਰਵਾਹ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਅਵਤਾਰ ਮਹੀਨੇ ਦੇ ਰੂਪ ’ਚ ਸਾਧ-ਸੰਗਤ ਮਨਾਉਂਦੀ ਹੈ ਤੁਹਾਨੂੰ ਸਭ ਨੂੰ ਮੁਰਸ਼ਿਦ-ਏ-ਕਾਮਿਲ ਦੇ ਪਾਕ-ਪਵਿੱਤਰ ਅਵਤਾਰ ਮਹੀਨੇ ਦੀ ਬਹੁਤ-ਬਹੁਤ ਮੁਬਾਰਕਵਾਦ, ਬਹੁਤ-ਬਹੁਤ ਆਸ਼ੀਰਵਾਦ ਮਾਲਿਕ ਤੁਹਾਡੇ ਘਰਾਂ ’ਚ ਬਰਕਤਾਂ ਦੇਵੇ, ਤੁਸੀਂ ਦਿਨ ਦੁੱਗਣੀ ਰਾਤ ਚੌਗੁਣੀ ਮਾਨਵਤਾ, ਇਨਸਾਨੀਅਤ ’ਚ ਅੱਗੇ ਵਧਦੇ ਜਾਓ, ਮਾਲਿਕ ਦੀਆਂ ਤਮਾਮ ਖੁਸ਼ੀਆਂ ਦੇ ਹੱਕਦਾਰ ਬਣਦੇ ਜਾਓ ਅਤੇ ਮਾਲਿਕ ਦੀ ਉਹ ਕਿਰਪਾ, ਦਇਆ-ਮਿਹਰ ਤੁਹਾਡੇ ਉੱਪਰ ਮੋਹਲੇਧਾਰ ਵਰਸਦੀ ਜਾਵੇ।

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸੱਚੇ ਦਾਤਾ ਰਹਿਬਰ ਇਸ ਪਵਿੱਤਰ ਮਹੀਨੇ ’ਚ ਇਸ ਧਰਤ ’ਤੇ ਆਏ ਜੀਵਾਂ ਨੂੰ ਸੱਚ ਦਾ ਸੰਦੇਸ਼ ਸਿਖਾਇਆ ਅਤੇ ਇਹ ਦੱਸਿਆ ਕਿ ਤੁਸੀਂ ਰਾਮ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ, ਕਿਸੇ ਵੀ ਨਾਮ ਨਾਲ ਪੁਕਾਰੋ, ਇਹ ਪਰਮ ਪਿਤਾ ਪਰਮਾਤਮਾ ਦਾ ਨਾਮ ਹੈ ਉਸ ਸੁਪਰੀਮ ਪਾਵਰ, ਉਸ ਗੌਡ ਦਾ ਹੈ, ਅੱਲ੍ਹਾ, ਓਮ, ਹਰੀ, ਉਸ ਮਾਲਿਕ ਦਾ ਹੈ ਭਾਸ਼ਾ ਬਦਲਣ ਨਾਲ ਮਾਲਕ ਨਹੀਂ ਬਦਲਦਾ। ਭਾਸ਼ਾ ’ਚ ਹਰ ਚੀਜ਼ ਦਾ ਨਾਂਅ ਲਗਭਗ ਵੱਖ ਹੁੰਦਾ ਹੈ ਪਾਣੀ ਨੂੰ ਜਲ, ਨੀਰ, ਵਾਟਰ, ਵਾੱਸ਼ਰ, ਆਬ, ਨੀਲੂ, ਨੀਰੂ, ਅਨਿ ਆਦਿ ਬਹੁਤ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ ਪਰ ਪਾਣੀ ਦਾ ਨਾਮ ਬਦਲਣ ਨਾਲ ਕੀ ਪਾਣੀ ਦਾ ਸਵਾਦ ਜਾਂ ਪਾਣੀ ਦਾ ਰੰਗ ਬਦਲ ਜਾਵੇਗਾ? ਨਹੀਂ ਬਦਲਦਾ ਤਾਂ ਸੋਚਣ ਵਾਲੀ ਗੱਲ ਹੈ ਕਿ ਜਦੋਂ ਪਾਣੀ ਦਾ ਨਾਮ ਬਦਲਣ ਨਾਲ ਪਾਣੀ ਨਹੀਂ ਬਦਲਦਾ ਤਾਂ ਮਾਲਕ ਦਾ ਨਾਮ ਬਦਲਣ ਨਾਲ ਉਹ ਮਾਲਕ ਕਿਵੇਂ ਬਦਲ ਸਕਦਾ ਹੈ। ਨਾਮ ਵੱਖ-ਵੱਖ ਲਏ ਜਾਂਦੇ ਹਨ ਪਰ ਸਭ ਦਾ ਮਾਲਕ ਇੱਕ ਹੈ ਅਸੀਂ ਸਾਰੇ ਇੱਕ ਹਾਂ।

ਆਪ ਜੀ ਨੇ ਫਰਮਾਇਆ ਕਿ ਭਾਸ਼ਾ ਵੱਖ, ਪਹਿਰਾਵਾ ਵੱਖ, ਖਾਣ-ਪਾਣ ਵੱਖ ਪਰ ਪਰਮ ਪਿਤਾ ਪਰਮਾਤਮਾ, ਅੱਲ੍ਹਾ, ਰਾਮ, ਗੌਡ, ਖੁਦਾ, ਰੱਬ ਨੇ ਹੋਰ ਕਿਸੇ ਨੂੰ ਕੁਝ ਵੀ ਵੱਖ ਨਹੀਂ ਦਿੱਤਾ ਇਹ ਨਹੀਂ ਹੈ ਕਿ ਇੱਕ ਧਰਮ ਵਾਲੇ ਦੇ ਸਿੰਗ ਉੱਗੇ ਹੋਣ ਅਤੇ ਇੱਕ ਦੇ ਪੁੱਛ, ਅਜਿਹਾ ਕੁਝ ਨਹੀਂ ਹੈ। ਮਾਲਿਕ ਨੇ ਸਭ ਨੂੰ ਹੱਥ, ਪੈਰ, ਨੱਕ, ਮੂੰਹ, ਕੰਨ, ਦੰਦ, ਹੱਡੀਆਂ, ਚਰਬੀ ਭਾਵ ਉੱਪਰ ਲਪੇਟਿਆ ਚਮੜਾ ਦਿੱਤਾ, ਸਭ ਮਾਂ ਦੇ ਗਰਭ ਤੋਂ ਪੈਦਾ ਹੋਏ ਹਨ। ਇਹ ਨਹੀਂ ਕਿ ਜੋ ਉੱਚੇ ਵੱਡੇ ਵਾਲਾ ਹੈ ਉਹ ਅਸਮਾਨ ਤੋਂ ਡਿੱਗਿਆ ਹੋਵੇ ਤਾਂ ਪਰਮਾਤਮਾ ਅੱਲ੍ਹਾ, ਰਾਮ ਨੇ ਕੁਝ ਵੱਖ ਨਹੀਂ ਦਿੱਤਾ ਇਸ ਲਈ ਸਾਡੀ ਜਾਤ ਆਦਮੀਅਤ, ਇਨਸਾਨੀਅਤ, ਮਾਨਵਤਾ, ਮਨੁੱਖਤਾ ਹੈ ਇਹ ਏਕਤਾ ਦਾ ਸੰਦੇਸ਼ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਦਾਤਾ ਰਹਿਬਰ ਨੇ ਦਿੱਤਾ ਅਤੇ ਅਮਲ ਕਰਨਾ ਸਿਖਾਇਆ ਅਤੇ ਅਮਲ ਕਰਵਾਇਆ।

ਅੱਜ ਬੇਪਰਵਾਹ ਜੀ ਦੇ ਬਚਨਾਂ ’ਤੇ ਅਮਲ ਕਰਨ ਵਾਲੇ ਪੂਰੀ ਦੁਨੀਆ ’ਚ ਇੱਕ ਨਹੀਂ, ਸੌ-ਹਜ਼ਾਰ ਨਹੀਂ, ਲੱਖ-ਕਰੋੜ ਨਹੀਂ, ਸਗੋਂ ਕਰੋੜਾਂ ਹਨ ਇਹ ਸਤਿਗੁਰੂ, ਮੁਰਸ਼ਿਦ-ਏ-ਕਾਮਿਲ ਦੇ ਬਚਨਾਂ ’ਤੇ ਅਮਲ ਕਰਨ ਵਾਲੇ ਲੋਕ ਹਨ, ਉਨ੍ਹਾਂ ਦੇ ਮੁਰੀਦ ਹਨ, ਜਿਨ੍ਹਾਂ ਨੇ ਇਨਸਾਨੀਅਤ ਦੇ ਇਸ ਰਸਤੇ ਨੂੰ ਅਪਣਾਇਆ ਹੈ ਇਹ ਮੰਨਿਆ ਹੈ ਕਿ ਅਸੀਂ ਸਾਰੇ ਇੱਕ ਹਾਂ ਅਤੇ ਸਾਡਾ ਮਾਲਿਕ ਇੱਕ ਹੈ।

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਲੋਕ ਭਾਸ਼ਾ ਦੇ ਨਾਂਅ ‘ਤੇ, ਜਾਤ-ਧਰਮ ਦੇ ਨਾਂਅ ’ਤੇ ਇੱਕ-ਦੂਜੇ ਨੂੰ ਲੜਾਉਂਦੇ ਹਨ ਜੋ ਕਿ ਬੇਹੱਦ ਗਲਤ ਹੈ ਆਪਣਾ ਉੱਲੂ ਸਿੱਧਾ ਕਰਨ ਲਈ ਭੋਲੇ-ਭਾਲੇ ਲੋਕਾਂ ਨੂੰ ਲੜਾ ਦਿੱਤਾ ਜਾਂਦਾ ਹੈ, ਆਪਣਾ ਉੱਲੂ ਸਿੱਧਾ ਕਰਨ ਲਈ, ਲੋਕਾਂ ਨੂੰ ਮੁਰਖ ਬਣਾ ਕੇ ਕੁੱਕੜਾਂ ਵਾਂਗ ਆਪਸ ’ਚ ਲੜਾ ਦਿੰਦੇ ਹਨ ਅਤੇ ਖੁਦ ਖੜੇ ਤਮਾਸ਼ਾ ਵੇਖਦੇ ਹਨ, ਨਜਾਇਜ਼ ਫਾਇਦਾ ਚੁੱਕਦੇ ਹਨ ਇਸ ਲਈ ਅਜਿਹੇ ਲੋਕਾਂ ਦੀਆਂ ਗੱਲਾਂ ’ਚ ਕਦੇ ਨਹੀਂ ਆਉਣਾ ਚਾਹੀਦਾ ਹੈ।

ਆਪ ਜੀ ਨੇ ਫਰਮਾਇਆ ਕਿ ਤੁਸੀਂ ਕਦੋਂ ਤੋਂ ਨਾਲ ਰਹਿ ਰਹੇ ਹੁੰਦੇ ਹੋ, ਭਾਈਚਾਰਾ ਹੁੰਦਾ ਹੈ, ਆਪਸ ‘ਚ ਪਿਆਰ ਹੁੰਦਾ ਹੈ, ਪਤਾ ਨਹੀਂ ਕੌਣ ਕਿਹੋ ਜਿਹੀ ਅੱਗ ਜਾਂ ਕੰਨ ’ਚ ਕੋਈ ਗੱਲ ਫੂਕਦਾ ਹੈ ਤਾਂ ਆਪਸੀ ਝਗੜੇ-ਫਸਾਦ, ਖੁਦ ਭਰਾ ਹੀ ਭਰਾ ਦਾ ਦੁਸ਼ਮਣ ਹੋ ਜਾਂਦਾ ਹੈ ਲੋਕ ਦਿਮਾਗ ਤੋਂ ਕੰਮ ਨਹੀਂ ਲੈਂਦੇ।

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਕਹਿਣ ਨੂੰ ਤਾਂ ਭੇਡ ਚਰਦੀ ਹੈ ਕਹਿੰਦੇ ਹਨ ਇੱਕ ਭੇਡ ਜੇਕਰ ਖੂਹ ’ਚ ਡਿੱਗ ਜਾਵੇ ਤਾਂ 10-15 ਨਾਲ ਜ਼ਰੂਰ ਡਿੱਗ ਜਾਂਦੀਆਂ ਹਨ ਉਨ੍ਹਾਂ ਨੂੰ ਲੱਗਦਾ ਹੈ ਕਿ ਅੰਦਰ ਕਾਫੀ ਖਾਣ-ਪੀਣ ਦਾ ਸਮਾਨ ਹੈ ਤਾਂ ਤੁਸੀਂ ਤਾਂ ਇਨਸਾਨ, ਆਦਮੀ, ਮਨੁੱਖ ਹੋ ਤੁਸੀਂ ਕਿਸੇ ਦੇ ਕਹਿਣੇ ’ਤੇ ਕਿਉਂ ਇੱਕ-ਦੂਜੇ ਕੇ ਕਤਲੇਆਮ ’ਤੇ ਉਤਰ ਆਉਂਦੇ ਹੋ ਕਿਉਂ ਝਗੜੇ-ਨਫਰਤਾਂ ਫੈਲਾਉਣ ਲੱਗਦੇ ਹੋ? ਕੰਧ ਨਾਲ ਕੰਧ ਸਾਂਝੀ ਹੁੰਦੀ ਹੈ, ਖੇਤ ਨਾਲ ਖੇਤ ਸਾਂਝਾ ਹੁੰਦਾ ਹੈ ਅਤੇ ਗਲੀਆਂ ਸਾਂਝੀਆਂ, ਵਿਚਾਲੇ ਬੈਠਣ ਦੀ ਜਗ੍ਹਾ ਸਾਂਝੀ, ਰਿਸ਼ਤੇ-ਨਾਤੇ ਸਾਂਝੇ, ਆਖਰ ਕੀ ਹੋਇਆ ਕਿ ਥੋੜੀ ਜਿਹੀ ਗੱਲ ’ਤੇ ਭੜਕ ਕੇ ਝਗੜੇ ਸ਼ੁਰੂ, ਆਖਰ ਕਿਉਂ? ਕਿਉਂਕਿ ਉਕਸਾਉਣ ਵਾਲੇ ਭੱਜ ਜਾਂਦੇ ਹਨ ਅਤੇ ਤੁਹਾਡਾ ਆਕਾਜ਼ ਹੋ ਜਾਂਦਾ ਹੈ ਇਸ ਲਈ ਅਜਿਹੇ ਲੋਕਾਂ ਦੀ ਗੱਲ ਕਦੇ ਨਾ ਮੰਨੋ, ਮੁਰਸ਼ਿਦ ਨੇ ਇਹੀ ਸਿਖਾਇਆ ਹੈ ਕਿ ਰਹਿਣਾ ਮਸਤ ਅਤੇ ਹੋਣਾ ਹੁਸ਼ਿਆਰ ਚਾਹੀਦਾ ਹੈ।

ਹਰਿਆਣਾ, ਪੰਜਾਬ ਅਤੇ ਰਾਜਸਥਾਨ ’ਚ ਵੀ ਮਨਾਇਆ ਪਵਿੱਤਰ ਅਵਤਾਰ ਮਹੀਨਾ

ਐਤਵਾਰ ਨੂੰ ਹਰਿਆਣਾ, ਪੰਜਾਬ ਅਤੇ ਰਾਜਸਥਾਨ ਵੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੇ ਰੰਗ ’ਚ ਰੰਗੇ ਨਜ਼ਰ ਆਏ। ਇਸ ਪਵਿੱਤਰ ਮੌਕੇ ਸ਼ਾਹ ਸਤਿਨਾਮ ਜੀ ਧਾਮ (ਸਰਸਾ), ਰਾਜਸਥਾਨ ਦੇ ਜੈਪੁਰ, ਕੋਟਾ ਅਤੇ ਬੁੱਧਰਵਾਲੀ ਅਤੇ ਪੰਜਾਬ ਦੇ ਵੱਖ-ਵੱਖ ਬਲਾਕਾਂ ’ਚ ਨਾਮ ਚਰਚਾਵਾਂ ਹੋਈਆਂ, ਜਿਨ੍ਹਾਂ ’ਚ ਬਹੁਤ ਵੱਡੀ ਤਾਦਾਦ ’ਚ ਸਾਧ-ਸੰਗਤ ਨੇ ਸ਼ਿਰਕਤ ਕਰਕੇ ਸਤਿਗੁਰੂ ਦੀ ਮਹਿਮਾ ਦਾ ਗੁਣਗਾਨ ਕਰਕੇ ਖੁਸ਼ੀਆਂ ਨਾਲ ਆਪਣੀਆਂ ਝੋਲੀਆਂ ਭਰੀਆਂ।

ਕਿਡਨੀ ਡੋਨਰਜ਼ ਸਨਮਾਨਿਤ

ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ’ਤੇ ਚੱਲਦਿਆਂ ਚਾਰ ਅਜਿਹੇ ਡੇਰਾ ਸ਼ਰਧਾਲੂਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਜਿਉਂਦੇ ਜੀਅ ਜ਼ਰੂਰਤਮੰਦ ਮਰੀਜ਼ਾਂ ਨੂੰ ਆਪਣੀ ਕਿਡਨੀ ਦਾਨ ਕੀਤੀ ਇਨ੍ਹਾਂ ‘ਚ ਸਤਵੀਰ ਸਿੰਘ ਸਿਕੰਦਰਾਬਾਦ, ਸੁਨੀਤਾ ਦੇਵੀ ਪਤਨੀ ਸੰਜੈ ਕੁਮਾਰ ਨਿਵਾਸੀ ਰੁੜਕੀ ਅਤੇ ਸ਼ਾਂਤੀ ਦੇਵੀ ਰੁੜਕੀ ਸ਼ਾਮਲ ਹਨ।

ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕਾਰਜਾਂ ਸਾਹਮਣੇ ਨਤਮਸਤਕ ਹਾਂ : ਸੰਜੈ ਭਾਟੀਆ

ਕਰਨਾਲ ਤੋਂ ਭਾਜਪਾ ਸਾਂਸਦ ਅਤੇ ਯੂਪੀ ਚੋਣਾਂ ’ਚ ਪ੍ਰਚਾਰ ਦੀ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਸੰਜੈ ਭਾਟੀਆ ਨੇ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪੂਜਨੀਕ ਗੁਰੂ ਜੀ ਨੂੰ ਨਮਨ ਕਰਦੇ ਹਨ ਅਤੇ ਨਾਮ ਚਰਚਾ ’ਚ ਪਹੁੰਚ ਕੇ ਖੁਦ ਨੂੰ ਭਾਗਾਂਵਾਲਾ ਸਮਝਦੇ ਹਨ ਉਨ੍ਹਾਂ ਕਿਹਾ ਕਿ ਸਾਧ-ਸੰਗਤ ਮਾਨਵਤਾ ਭਲਾਈ ਦੇ ਇੰਨੇ ਕਾਰਜ ਕਰ ਰਹੀ ਹੈ, ਜਿਸ ਨਾਲ ਉਹ ਉਨ੍ਹਾਂ ਸਾਹਮਣੇ ਨਤਮਸਤਕ ਹਨ। ਉਨ੍ਹਾਂ ਨੇ ਪਵਿੱਤਰ ਅਵਤਾਰ ਮਹੀਨੇ ਦੀ ਸਾਧ-ਸੰਗਤ ਨੂੰ ਪਵਿੱਤਰ ਨਾਅਰਾ ਲਾ ਕੇ ਵਧਾਈ ਦਿੱਤੀ।

ਪੂਜਨੀਕ ਗੁਰੂ ਜੀ ਛੇਤੀ ਸਾਡੇ ਸਭ ਦੇ ਵਿੱਚ ਆਉਣ, ਇਹੀ ਮੇਰੀ ਕਾਮਨਾ ਹੈ : ਵਿਧਾਇਕ ਸੇਲੂ

ਬਲਰਾਮਪੁਰ ਤੋਂ ਭਾਜਪਾ ਵਿਧਾਇਕ ਸੇਲੇਂਦਰ ਸੇਲੂ ਨੇ ਵੀ ਸਾਧ-ਸੰਗਤ ਦਾ ਪਵਿੱਤਰ ਨਾਅਰਾ ਲਾ ਕੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ‘ਅਦਾਲਤ ਤੋਂ ਪੂਜਨੀਕ ਗੁਰੂ ਜੀ ਨੂੰ ਛੇਤੀ ਨਿਆਂ ਮਿਲੇ ਅਤੇ ਪੂਜਨੀਕ ਗੁਰੂ ਜੀ ਛੇਤੀ ਤੋਂ ਛੇਤੀ ਸਾਡੇ ਵਿਚਕਾਰ ਆਉਣ ਇਹੀ ਮੇਰੀ ਕਾਮਨਾ ਹੈ। ਉਨ੍ਹਾਂ ਨੇ ਸਾਧ-ਸੰਗਤ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਦੀ ਰੱਜ ਕੇ ਸ਼ਲਾਘਾ ਕੀਤੀ।

ਕੋਰੋਨਾ ਨਿਯਮਾਂ ਦੀ ਕੀਤੀ ਪੂਰੀ ਤਰ੍ਹਾਂ ਪਾਲਣਾ

ਨਾਮ ਚਰਚਾ ਦੌਰਾਨ ਸਰਕਾਰ ਵੱਲੋਂ ਤੈਅ ਕੋਰੋਨਾ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ। ਸਾਧ-ਸੰਗਤ ਨੇ ਸੈਨੇਟਾਈਜ਼ ਅਤੇ ਥਰਮਲ ਸਕੈਨਿੰਗ ਤੋਂ ਬਾਅਦ ਆਸ਼ਰਮ ’ਚ ਪ੍ਰਵੇਸ਼ ਕੀਤਾ ਉੱਥੇ ਮਾਸਕ ਲਾਉਣਾ, ਸੋਸ਼ਲ ਡਿਸਟੈਂਸਿੰਗ ਸਮੇਤ ਹੋਰ ਨਿਯਮਾਂ ਨੂੰ ਵੀ ਬਖੂਬੀ ਨਿਭਾਇਆ ਗਿਆ। ਆਸ਼ਰਮ ਦੇ ਐਂਟਰੀ ਗੇਟ ’ਤੇ ਵੀ ਮਾਸਕ ਵੰਡੇ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ